ਜਲੰਧਰ/ਬਿਊਰੋ ਨਿਊਜ਼-ਆਪਣੇ ਵੱਖਰੇ ਅੰਦਾਜ਼ ਨਾਲ ਸੂਫੀ ਗਾਇਕੀ ਨੂੰ ਨਵੀਂ ਦਿਸ਼ਾ ਦੇਣ ਵਾਲੇ ਪ੍ਰਸਿੱਧ ਪੰਜਾਬੀ ਗਾਇਕ ਰੱਬੀ ਸ਼ੇਰਗਿੱਲ ਨੇ ਕਿਹਾ ਹੈ ਕਿ ਨਵੀਨੀਕਰਨ ਨਾਲ ਪੰਜਾਬੀ ਗਾਇਕੀ ਦਾ ਘੇਰਾ ਵਿਸ਼ਾਲ ਹੋਇਆ ਹੈ ਤੇ ਇਹ ਗਾਇਕੀ ਹੁਣ ਕੇਵਲ ਪੰਜਾਬੀਆਂ ਦੇ ਦਾਇਰੇ ਵਿਚ ਹੀ ਨਹੀਂ ਬੱਝੀ ਰਹੀ ਸਗੋਂ ਪੰਜਾਬ ਤੋਂ ਬਾਹਰਲੇ ਗੈਰ-ਪੰਜਾਬੀ ਲੋਕਾਂ ਦੇ ਵੀ ਸਿਰ ਚੜ੍ਹ ਕੇ ਬੋਲਣ ਲੱਗੀ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਦੱਸਿਆ ਕਿ ਕਿ ਉਨ੍ਹਾਂ ਨੇ ‘ਬੁੱਲ੍ਹਾ’ ਤੋਂ ਬਾਅਦ ‘ਛੱਲਾ’, ‘ਜੁਗਨੀ’ ਅਤੇ ‘ਤੇਰੇ ਬਿਨ’ ਵਰਗੇ ਪ੍ਰਚਲਿਤ ਪੁਰਾਤਨ ਗੀਤਾਂ ਨੂੰ ਆਪਣੀ ਵੱਖਰੀ ਮਾਡਰਨ ਗਾਇਨ ਸ਼ੈਲੀ ਨਾਲ ਪੇਸ਼ ਕੀਤਾ, ਜਿਨ੍ਹਾਂ ਨੂੰ ਪੰਜਾਬ ਵਿਚ ਹੀ ਨਹੀਂ ਸਗੋਂ ਹੋਰਨਾਂ ਸੂਬਿਆਂ ‘ਚ ਵਸਦੇ ਪੰਜਾਬੀਆਂ ਤੇ ਖਾਸਕਰ ਮੈਟਰੋ ਸ਼ਹਿਰਾਂ ਦੇ ਲੋਕਾਂ ਵਲੋਂ ਵੀ ਕਾਫੀ ਪਸੰਦ ਕੀਤਾ ਗਿਆ । ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਮੁੱਚਾ ਪਰਿਵਾਰ ਸਿੱਖਿਆ ਅਤੇ ਸਾਹਿਤ ਦੇ ਖੇਤਰ ਨਾਲ ਜੁੜਿਆ ਹੋਇਆ ਹੋਣ ਕਾਰਨ ਪੰਜਾਬੀ ਸਾਹਿਤ ਤੇ ਸੱਭਿਆਚਾਰ ਦਾ ਉਨ੍ਹਾਂ ਦੀ ਜ਼ਿੰਦਗੀ ਉੱਪਰ ਕਾਫੀ ਪ੍ਰਭਾਵ ਹੈ ਤੇ ਉਨ੍ਹਾਂ ਨੇ ਸ਼ਿਵ ਕੁਮਾਰ ਬਟਾਲਵੀ, ਪਾਸ਼ ਤੇ ਪੰਜਾਬੀ ਸਾਹਿਤ ਦੇ ਹੋਰ ਨਾਮਵਰ ਹਸਤਾਖਰਾਂ ਦੀਆਂ ਲਿਖਤਾਂ ਨੂੰ ਕਈ ਵਾਰ ਪੜ੍ਹਿਆ ਅਤੇ ਸੁਣਿਆ ਹੈ ਪਰ ਉੱਘੇ ਕਵੀ ਲਾਲ ਸਿੰਘ ਦਿਲ ਦੀ ਜ਼ਿੰਦਗੀ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਹਨ । ਰੱਬੀ ਸ਼ੇਰਗਿੱਲ ਨੇ ਕਿਹਾ ਕਿ ਉਨ੍ਹਾਂ ਦਾ ਨਵਾਂ ਗੀਤ ‘ਤੂੰ ਮਿਲੇਂ’ ਉਨ੍ਹਾਂ ਦੀ ਸਮੁੱਚੀ ਜ਼ਿੰਦਗੀ ਨੂੰ ਸਮਰਪਿਤ ਹੈ।ਰਵਾਇਤੀ ਪੰਜਾਬੀ ਗੀਤਾਂ ਅਤੇ ਸੂਫੀ ਗਾਇਕੀ ਨੂੰ ਪੱਛਮੀਂ ਸਾਜਾਂ ਨਾਲ ਗਾ ਕੇ ਸੰਗੀਤ ਜਗਤ ਵਿਚ ਨਿਵੇਕਲੀ ਥਾਂ ਬਣਾਉਣ ਰੱਬੀ ਸ਼ੇਰਗਿੱਲ ਨੇ ਕਿਹਾ ਗਿਟਾਰ ਉਸ ਦਾ ਪਸੰਦੀਦਾ ਸਾਜ਼ ਹੈ।ਇਸ ਮੌਕੇ ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਉਹ ਹੁਣ ਜਦ ਲੋਕਾਂ ‘ਚ ਸੀ. ਡੀਜ਼ ਖਰੀਦਣ ਦਾ ਰੁਝਾਨ ਘੱਟ ਰਿਹਾ ਹੈ ਤਾਂ ਉਨ੍ਹਾਂ ਦੀ ਕੋਸ਼ਿਸ਼ ਇਕ-ਇਕ ਗੀਤ ਨੂੰ ਵਧੀਆ ਢੰਗ ਨਾਲ ਲੋਕਾਂ ਦੀ ਕਚਹਿਰੀ ‘ਚ ਪੇਸ਼ ਕਰਨ ਦੀ ਹੈ ਤੇ ਉਹ ਜਲਦ ਹੀ ਦੋ ਹੋਰ ਗੀਤਾਂ ਨਾਲ ਲੋਕਾਂ ਦੇ ਰੂਬਰੂ ਹੋਣਗੇ।
Co