Quantcast
Channel: ਸਾਹਿਤ/ਮਨੋਰੰਜਨ – Quomantry Amritsar Times
Viewing all articles
Browse latest Browse all 342

‘ਜੋਗੀ ਨਾਥ’ਲੈ ਕੇ ਆਇਆ ਕਨਵਰ ਗਰੇਵਾਲ

$
0
0
 kanwar-grewal-sufi-singer1
ਚੰਡੀਗੜ੍ਹ/ਬਿਊਰੋ ਨਿਊਜ਼-
ਪੰਜਾਬੀ ਸੂਫ਼ੀਆਨਾ ਗਾਇਕੀ ਵਿੱਚ ਨਵੀਆਂ ਪੈੜਾਂ ਪਾ ਰਹੇ ਗਾਇਕ ਕੰਵਰ ਗਰੇਵਾਲ ਦੀ ਦੂਜੀ ਐਲਬਮ ‘ਜੋਗੀ ਨਾਥ’ ਇੱਥੇ ਸੈਕਟਰ-16 ਵਿੱਚ ਲੋਕ ਅਰਪਣ ਕੀਤੀ ਗਈ।
ਇਸ ਗਾਇਕ ਨੇ ਦੱਸਿਆ ਕਿ ਉਸ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਐਮਏ ਸੰਗੀਤ ਵੋਕਲ ਵਿੱਚ ਕੀਤੀ ਸੀ। ਫਿਰ ਯੂਨੀਵਰਸਿਟੀ ਵਿੱਚ ਹੀ ਨੌਕਰੀ ਕਰ ਲਈ। ਇਕ ਦਿਨ ਮਾਲੇਰਕੋਟਲਾ ਦੇ ਪਿੰਡ ਫਲੌਂਦ ਕਲਾਂ ਵਿਖੇ ਮੀਰਾਂ ਸਾਈਂ ਦੇ ਦਰਬਾਰ ਵਿੱਚ ਗਿਆ ਬੱਸ ਸਭ ਕੁੱਝ ਛੱਡ ਕੇ ਉਥੋਂ ਦਾ ਹੋ ਗਿਆ। ਹੁਣ ਉਹ ਦਰਬਾਰ ਦੀ ਮੁਖੀ ਬੇਬੇ ਦਾ ਸੇਵਾਦਾਰ ਹੈ।
ਉਨ੍ਹਾਂ ਨੇ ਅੱਜ ਤੱਕ ਜੋ ਵੀ ਗਾਇਆ ਹੈ ਉਹ ਰੱਬ ਨੂੰ ਮੁਖ਼ਾਤਬ ਹੋ ਕੇ ਗਾਇਆ ਹੈ। ਪਹਿਲੀ ਐਲਬਮ ‘ਅੱਖਾਂ’ ਨੂੰ ਸਰੋਤਿਆਂ ਨੇ ਕਾਫ਼ੀ ਪਸੰਦ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਇਸ ਨਵੀਂ ਐਲਬਮ ਵਿੱਚ ਅੱਠ ਗੀਤ ਹਨ। ਇਨ੍ਹਾਂ ਗੀਤਾਂ ਵਿੱਚ ਕੋਠੇ ਦੀ ਕੰਜਰੀ, ਮੌਜ, ਤੇਰਾ ਇਸ਼ਕ, ਰਮਜ਼ਾਨ, ਬਿਰਹਾ, ਮਸਤ, ਮੁੰਦਰਾਂ ਦਾ ਮੁੱਲ ਅਤੇ ਜੋਗੀ ਨਾਥ ਗੀਤ ਸ਼ਾਮਲ ਹਨ। ਕੰਵਰ ਨੇ ਦੱਸਿਆ ਕਿ ਉਸ ਨੂੰ ਗਾਇਕੀ ਦਾ ਸ਼ੌਕ ਬਚਪਨ ਤੋਂ ਹੀ ਸੀ। ਘਰ ਵਿੱਚ ਵੀ ਗਾਇਕੀ ਵਾਲਾ ਮਾਹੌਲ ਸੀ। ਨੇੜੇ ਤੇੜੇ ਦੇ ਪਿੰਡਾਂ ਦੇ ਸੇਵਾਮੁਕਤ ਹੋਏ ਕਰਮਚਾਰੀਆਂ ਦੇ ਸਮਾਗਮਾਂ ਵਿੱਚ ਉਹ ਗੀਤ ਗਾਉਣ ਜਾਇਆ ਕਰਦਾ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਉਸ ਨੇ 250 ਸ਼ੋਅ ਕੀਤੇ। ਇਸ ਮੌਕੇ ਮਿਊਜ਼ਿਕ ਕੰਪਨੀ ਸਪੀਡ ਰਿਕਾਰਡਜ਼ ਦੇ ਡਾਇਰੈਕਟਰ ਸਤਵਿੰਦਰ ਸੋਨੂੰ ਅਤੇ ਦਿਨੇਸ਼ ਔਲਖ ਵੀ ਹਾਜ਼ਰ ਸਨ।

Viewing all articles
Browse latest Browse all 342