ਦਸ਼ਮੇਸ਼ ਪਿਤਾ ਅਤੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਸ਼ਰਧਾਂਜਲੀ
ਚੰਡੀਗੜ੍ਹ/ਬਿਊਰੋ ਨਿਊਜ਼:
ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਉਹਨਾਂ ਦੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਸੂਫੀ ਗਾਇਕ ਡਾਕਟਰ ਸਤਿੰਦਰ ਸਰਤਾਜ ਨੇ ਇਕ ਨਵਾਂ ਧਾਰਮਿਕ ਗੀਤ ‘ਸਰਦਾਰਜੀ’ ਟਾਇਟਲ ਹੇਠ ਤਿਆਰ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾਕਟਰ ਸਰਤਾਜ ਨੇ ਦੱਸਿਆ ਕਿ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਕਰਕੇ ਦਸੰਬਰ ਦੇ ਮਹੀਨੇ ਨੂੰ ਸਿੱਖ ਇਤਿਹਾਸ ਵਿਚ ਵੱਡੀਆਂ ਘਟਨਾਵਾਂ ਦੇ ਮਹੀਨੇ ਵਜੋਂ ਵੇਖਿਆ ਜਾਂਦਾ ਹੈ। ਇਹ ਧਾਰਮਿਕ ਗੀਤ ਗੁਰੂ ਗੋਬਿੰਦ ਸਿੰਘ ਅਤੇ ਚਾਰ ਸਾਹਿਬਜ਼ਾਦਿਆਂ ਦੁਆਰਾ ਦਿੱਤੀਆਂ ਕੁਰਬਾਨੀਆਂ ਲਈ ਇਕ ਸ਼ਰਧਾਂਜਲੀ ਹੈ। ਇਹ ਗੀਤ ਇਕ ਅਜਿਹੇ ਸਮਕਾਲੀ ਸਿੱਖ ਦੀ ਬਾਤ ਪਾਉਂਦਾ ਹੈ, ਜਿਹੜਾ ਕਿਸੇ ਹੋਰ ਭਾਈਚਾਰੇ ਦੇ ਵਿਅਕਤੀ ਦੁਆਰਾ ਉਸ ਦੀ ਅਮੀਰ ਵਿਰਾਸਤ ਬਾਰੇ ਪੁੱਛੇ ਜਾਣ ਤੇ ਸਿੱਖ ਧਰਮ ਦੇ ਮਹਾਨ ਸ਼ਹੀਦਾਂ ਦੁਆਰਾ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਦਾ ਹੈ ਅਤੇ ਆਪਣੇ ਆਪ ਦੀ ਪੜਚੋਲ ਕਰਦਾ ਹੈ।
ਫਿਰਦੌਸ ਪ੍ਰੋਡਕਸ਼ਨ ਦੁਆਰਾ ਤਿਆਰ ਕਰਵਾਏ ਇਸ ਗੀਤ ਨੂੰ ਡਾਕਟਰ ਸਰਤਾਜ ਨੇ ਲਿਖਿਆ ਅਤੇ ਸੁਰਾਂ ‘ਚ ਬੰਨ੍ਹਿਆ ਹੈ। ਇਸ ਦਾ ਸੰਗੀਤ ਪਾਰਟਨਰਜ਼ ਇਨ ਰਾਈਮ ਦੁਆਰਾ ਤਿਆਰ ਕੀਤਾ ਗਿਆ ਹੈ। ਹਰਨਵ ਬੀਰ ਸਿੰਘ ਨੇ ਇਸ ਗੀਤ ਦਾ ਵੀਡਿਓ ਬਣਾ ਕੇ ਪਹਿਲੀ ਵਾਰ ਇਸ ਪਿੜ ਵਿਚ ਪੈਰ ਪਾਇਆ ਹੈ।
↧
ਸਤਿੰਦਰ ਸਰਤਾਜ ਦਾ ਨਵਾਂ ਗੀਤ ‘ਸਰਦਾਰਜੀ’
↧