ਮੰਡੀ ਅਰਨੀਵਾਲਾ/ਬਿਊਰੋ ਨਿਊਜ਼-
ਸੂਫ਼ੀ ਗਾਇਕ ਕੰਵਰ ਗਰੇਵਾਲ ‘ਤੇ ਪਾਕਿਸਤਾਨੀ ਗੀਤਾਂ ਨੂੰ ਚੋਰੀ ਕਰਕੇ ਗਾਉਣ ਦੇ ਦੋਸ਼ ਲੱਗੇ ਹਨ। ਸੋਸ਼ਲ ਮੀਡੀਆ ‘ਚ ਆਈਆਂ ਖ਼ਬਰਾਂ ਮੁਤਾਬਿਕ ਕੰਵਰ ਗਰੇਵਾਲ ਨੇ ਪਾਕਿਸਤਾਨੀ ਗਾਇਕ ਸਾਈਂ ਜ਼ਹੂਰ ਅਹਿਮਦ ਦੇ ਗੀਤਾਂ ਨੂੰ ਹੀ ਪੇਸ਼ ਕੀਤਾ ਹੈ। ਜੋ ਗੀਤ ਕੰਵਰ ਗਰੇਵਾਲ ਨੇ ਪੇਸ਼ ਕੀਤੇ ਹਨ, ਉਹ ਪ੍ਰਸਿੱਧ ਪਾਕਿਸਤਾਨੀ ਸੂਫ਼ੀ ਗਾਇਕ ਸਾਈਂ ਜਹੂਰ ਅਹਿਮਦ 2007 ਵਿਚ ਗਾ ਚੁੱਕਾ ਹੈ ਅਤੇ ਇਹਨਾਂ ਗੀਤਾਂ ਨੂੰ ਯੂ ਟਿਊਬ ‘ਤੇ ਸਾਈਂ ਜ਼ਹੂਰ ਅਹਿਮਦ ਲਿਖ ਕੇ ਸਰਚ ਕੀਤਾ ਜਾ ਸਕਦਾ ਹੈ।
↧
ਕੰਵਰ ਗਰੇਵਾਲ ‘ਤੇ ਵੀ ਗੀਤ ਚੋਰੀ ਕਰਕੇ ਗਾਉਣ ਦੇ ਦੋਸ਼
↧