Quantcast
Channel: ਸਾਹਿਤ/ਮਨੋਰੰਜਨ – Quomantry Amritsar Times
Viewing all articles
Browse latest Browse all 342

ਹਾਸ਼ਮ ਸ਼ਾਹ ਦੀ ਯਾਦ ‘ਚ ਅੰਤਰਰਾਸ਼ਟਰੀ ਸੱਭਿਆਚਾਰਕ

$
0
0

01asr01nirvail
ਮੇਲੇ ਮੌਕੇ ਨਸ਼ਿਆਂ ਵਿਰੁਧ ਮੁਹਿੰਮ ਤੇਜ ਕਰਨ ਦਾ ਅਹਿਦ
‘ਪੁੱਤ ਬਚਾਓ ਮੁਹਿੰਮ’ ਦਾ ਅਗਾਜ 15 ਦਸੰਬਰ ਨੂੰ ਜਗਦੇਵ ਕਲਾਂ ਤੋਂ  
ਕੁਲਦੀਪ ਧਾਲੀਵਾਲ ਅਤੇ ਪਿੰਡ ਵਾਸੀਆਂ ਦੇ ਸਾਂਝੇ ਯਤਨਾਂ ਨੂੰ ਭਰਵਾਂ ਹੁੰਗਾਰਾ  

ਚੇਤਨਪੁਰਾ(ਅੰਮ੍ਰਿਤਸਰ)/ਨਿਰਵੈਲ ਗਿੱਲ਼:
ਇੱਥੇ ਜੁੜੇ ਪੰਜਾਬ ਦਰਦੀਆਂ ਦੇ ਵੱਡੇ ਇਕੱਠ ਵਲੋਂ ਹਾਸ਼ਮ ਸ਼ਾਹ ਦੀ ਯਾਦ ‘ਚ ਅੰਤਰਰਾਸ਼ਟਰੀ ਸੱਭਿਆਚਾਰਕ ਮੇਲੇ ਮੌਕੇ ਨਸ਼ਿਆਂ ਵਿਰੁਧ ਮੁਹਿੰਮ ਤੇਜ ਕਰਨ ਦਾ ਅਹਿਦ ਕਰਦਿਆਂ 15 ਦਸੰਬਰ ਨੂੰ ਪਿੰਡ ਜਗਦੇਵ ਕਲਾਂ ‘ਚ ‘ਪੁੱਤ ਬਚਾਓ ਮੁਹਿੰਮ’ ਦਾ ਅਗਾਜ਼ ਕਰਨ ਦਾ ਐਲਾਨ ਕੀਤਾ ਗਿਆ। ਵਰ੍ਹਿਆਂ ਪਹਿਲਾਂ ਮੇਲਾ ਸ਼ੁਰੂ ਵਾਲੇ ਮੋਢੀ ਕੁਲਦੀਪ ਧਾਲੀਵਾਲ, ਜਿਹੜਾ ਪਿੱਛੇ ਜਿਹੇ ਅਮਰੀਕਾ ਤੋਂ ਇੱਥੇ ਆਇਆ ਅਤੇ ਪਿੰਡ ਵਾਸੀਆਂ ਦੇ ਸਾਂਝੇ ਯਤਨਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ।
ਪੰਜਾਬੀ ਦੇ ਸਿਰਮੌਰ ਕਿੱਸਾਕਾਰ ਹਾਸ਼ਮ ਸ਼ਾਹ ਦੀ ਯਾਦ ‘ਚ ਪਿੰਡ ਜਗਦੇਵ ਕਲਾਂ ਵਿਖੇ ਬੀਤੇ ਇਨੀਂ ਕਰਵਾਇਆ ਗਿਆ ਇਹ ਦੋ ਰੋਜ਼ਾ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ ਅਮਿੱਟ ਯਾਦਾਂ ਛੱਡਦਾ ਸ਼ਾਨੋਂ-ਸ਼ੌਕਤ ਨਾਲ ਸਮਾਪਤ ਹੋਇਆ। ਐਨ.ਆਰ.ਆਈ. ਕੁਲਦੀਪ ਸਿੰਘ ਧਾਲੀਵਾਲ ਅਤੇ ਜਗਦੇਵ ਕਲਾਂ ਦੇ ਸਮੂਹ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਇਸ ਮੇਲੇ ‘ਚ ਕੰਵਰ ਗਿੱਲ ਆਸਟ੍ਰੇਲੀਆ, ਖੁਸ਼ਹਾਲ ਸਿੰਘ ਧਾਲੀਵਾਲ, ਅਜੈਪਾਲ ਸਿੰਘ ਧਾਲੀਵਾਲ, ਸੁਖਪਾਲ ਸਿੰਘ ਕਨੇਡਾ, ਰਾਜ ਜਰਮਨ, ਹਰਪ੍ਰੀਤ ਸਿੰਘ ਸਪੇਨ ਅਤੇ ਬਿਕਰਮ ਸਿੰਘ ਗਿੱਲ ਨੇ ਵਿਸ਼ੇਸ ਯੋਗਦਾਨ ਪਾਇਆ।
ਮੇਲੇ ਦੌਰਾਨ ਗਾਇਕੀ ਦੇ ਖੁੱਲੇ ਅਖਾੜੇ ਦੀ ਸ਼ੁਰੂਆਤ ਲੋਕ ਗਾਇਕ ਕਮਲ ਖਾਨ ਨੇ ਆਪਣੇ ਮਸ਼ਹੂਰ ਗੀਤਾਂ ਰਾਹੀਂ ਕੀਤੀ, ਉਪਰੰਤ ਸੂਫ਼ੀ ਗਾਇਕਾ ਡਾ. ਮਮਤਾ ਜੋਸ਼ੀ, ਗੁਰਮੀਤ ਬਾਵਾ, ਸੁਖਵਿੰਦਰ ਸੱਖੀ, ਸੁੱਖੀ ਬਰਾੜ, ਰਾਜ ਤਿਵਾੜੀ, ਦਲਵਿੰਦਰ ਦਿਆਲਪੁਰੀ, ਬਲਰਾਜ ਕਨੇਡਾ ਤੇ ਸਤਿੰਦਰ ਕਮਲ ਨੇ ਆਪਣੀ ਗਾਇਕੀ ਰਾਹੀਂ ਸਰੋਤਿਆਂ ਨੂੰ ਝੂੰਮਣ ਲਾਇਆ ਅਤੇ ਖੂਬ ਵਾਹ-ਵਾਹ ਖੱਟੀ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਬਕਾ ਡੀ.ਜੀ.ਪੀ ਸ਼ਸੀਕਾਂਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰਾਂ ਦੀ ਸ਼ਹਿ ਤੇ ਵਿੱਕ ਰਹੇ ਨਸ਼ਿਆਂ ਕਾਰਨ ਵੱਡੀ ਗਿਣਤੀ ਵਿੱਚ ਨੌਜਵਾਨ ਨਸ਼ਿਆਂ ਦੀ ਭੇਟ ਚੜ ਰਹੇ ਹਨ ਤੇ ਅੱਜ ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇੱਕ ਪਿੰਡ ਵਿੱਚ ਹੀ 45 ਨੌਜਵਾਨ ਨਸ਼ਿਆਂ ਦੀ ਭੇਟ ਚੜ ਚੁੱਕੇ ਹਨ ਇਸ ਨੂੰ ਸਰਕਾਰਾਂ ਦੀ ਨਲਾਇਕੀ ਨਾ ਕਿਹਾ ਜਾਵੇ ਤਾਂ ਹੋਰ ਕੀ ਹੈ। ਉਨ੍ਹਾਂ ਕਿਹਾ ਕਿ 15 ਦਸੰਬਰ ਨੂੰ ਪਿੰਡ ਜਗਦੇਵ ਕਲਾਂ ‘ਚ ‘ਪੁੱਤ ਬਚਾਓ ਮੁਹਿੰਮ’ ਦਾ ਅਗਾਜ਼ ਕੀਤਾ ਜਾਵੇਗਾ ਜਿਸ ਰਾਹੀਂ ਪੰਜਾਬ ਸਰਕਾਰ ਜਗਾਉਣ ਦੀ ਕੋਸਿਸ਼ ਕੀਤੀ ਜਾਵੇਗੀ।
ਇਸ ਮੌਕੇ ਕੁਲਦੀਪ ਧਾਲੀਵਾਲ ਨੇ ਅਪਣੇ ਸੰਬੋਧਨ ‘ਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਜਲਦੀ ਸ਼ੁਰੂ ਹੋਣ ਵਾਲੀ ‘ਪੁੱਤ ਬਚਾਓ ਮੁਹਿੰਮ’ ਵਿੱਚ ਹਰ ਵਿਅਕਤੀ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ। ਇਸ ਮੌਕੇ ਗਾਇਕ ਕਮਲ ਖਾਨ ਨੂੰ ਹਾਸ਼ਮ ਸ਼ਾਹ ਯਾਦਗਾਰੀ ਅਤੇ ਜਗਦੇਵ ਕਲਾਂ ਦੇ ਜੰਮਪਲ ਕੰਵਰ ਗਿੱਲ ਨੂੰ ਹਰਭਜਨ ਸਿੰਘ ਗਿੱਲ ਯੂ.ਕੇ. ਯਾਦਗਾਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਸਾਬੀਂ ਗਿੱਲ, ਸਰਬਜੀਤ ਸਿੰਘ, ਸਿਮਰਨਜੀਤ ਸਿੰਘ ਗੋਪੀ, ਤੇਜਿੰਦਰਪਾਲ ਬੱਬੀ, ਜਤਿੰਦਰ ਸਿੰਘ ਪ੍ਰਧਾਨ, ਮਾਸਟਰ ਹਰਭਜਨ ਸਿੰਘ, ਬਰਜਿੰਦਰ ਸਿੰਘ, ਜਗਰੂਪ ਸਿੰਘ, ਜਤਿੰਦਰ ਸਿੰਘ, ਪ੍ਰੋ. ਮਨਿੰਦਰ ਸਿੰਘ, ਹਰਿੰਦਰ ਸਿੰਘ, ਜਤਿੰਦਰ ਸਿੰਘ ਸੋਢੀ,ਸਰਬਜੀਤ ਸਿੰਘ ਘੈਂਟ,ਤੇਜਿੰਦਰਪਾਲ ਸਿੰਘ ਬੱਬੀ, ਕੁਲਦੀਪ ਸਿੰਘ ਸਾਹਬੀ, ਹਾਸ਼ਮ ਸ਼ਾਹ ਟਰੱਸਟ ਦੇ ਵਾਈਸ ਚੇਅਰਮੈਨ ਹਰਬੰਸ ਸਿੰਘ ਗਿੱਲ, ਵਿੱਤ ਸਕੱਤਰ ਕੰਵਲਜੀਤ ਸਿੰਘ, ਵਾਈਸ ਪ੍ਰਧਾਨ ਜਸਬੀਰ ਸਿੰਘ ਬੰਬੇਵਾਲੇ,ਮਾਸਟਰ ਸੁਬੇਗ ਸਿੰਘ, ਗੁਰਮਿਲਾਪ ਸਿੰਘ, ਗਗਨਦੀਪ ਸਿੰਘ ਗਿੱਲ, ਹਰਦੀਪ ਸਿੰਘ ਮੱਲੂਨੰਗਲ ਤੇ ਰਣਜੋਧ ਸਿੰੰਘ ਹਾਜਰ ਸਨ ।
ਇਸਤੋਂ ਪਹਿਲਾਂ 29 ਨਵੰਬਰ ਨੂੰ ਇਹ ਦੋ ਰੋਜ਼ਾ ਅੰਤਰਰਾਸਟਰੀ ਸੱਭਿਆਚਾਰਕ ਮੇਲਾ ਹਾਸ਼ਮ ਸ਼ਾਹ ਦੇ ਜੱਦੀ ਪਿੰਡ ਜਗਦੇਵ ਕਲਾਂ ਵਿਖੇ ਸ਼ਾਨੋਂ ਸ਼ੌਕਤ ਨਾਲ ਸ਼ੁਰੂ ਹੋਇਆ। ਮੇਲੇ ਦੇ ਕੋਆਰਡੀਨੇਟਰ ਕੁਲਦੀਪ ਸਿੰਘ ਧਾਲੀਵਾਲ ਯੂ.ਐੱਸ.ਏ. ਅਤੇ ਸਮੂਹ ਨਗਰ ਦੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ ਮੇਲੇ ਦੀ ਸ਼ੁਰੂਆਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਉਦਘਾਟਨ ਮੌਕੇ ਪੰਜ ਪੌਦੇ ਲਗਾ ਕੇ ਕੀਤੀ। ਇਸ ਮੌਕੇ ਸੈਮੀਨਰ ਕਰਵਾਇਆ ਗਿਆ ਜਿਸ ‘ਚ ਸਵਰਨ ਸਿੰਘ ਟਹਿਣਾ ਵਲੋਂ ਲੱਚਰ ਗਾਇਕੀ ਬਾਰੇ, ਗੁਰਪ੍ਰੀਤ ਸਿੰਘ ਤੂਰ ਅਤੇ ਡਾ. ਇਕਬਾਲ ਸਿੰਘ, ਤੇ ਭੁਪਿੰਦਰ ਸਿੰਘ ਸੰਧੂ ਨੇ ਭਰੂਣ ਹੱਤਿਆ ਬਾਰੇ ਸੰਬੋਧਨ ਕਰਕੇ ਨਰੋਆ ਸਮਾਜ ਸਿਜਰਣ ਦੀ ਅਪੀਲ ਕੀਤੀ।
ਬਾਅਦ ਦੁਪਹਿਰ ਲੋਕ ਗਾਇਕ ਗੁਰਮੀਤ ਬਾਵਾ ਤੇ ਸੁਖਬੀਰ ਸਿੰਘ ਸੁੱਖ ਕੈਲੇਫੋਰਨੀਆ ਨੇ ਆਪਣੀ ਗਾਇਕੀ ਪੇਸ਼ ਕੀਤੀ ਅਤੇ ਸ਼ਾਮ ਨੂੰ ਕੇਵਲ ਸਿੰਘ ਧਾਲੀਵਾਲ ਦੀ ਟੀਮ ਵਲੋਂ ਨਾਟਕ ਅਤੇ ਨਵਤੇਜ ਸੰਧੂ ਵਲੋਂ ਨਿਰਦੇਸ਼ਕ ਡਾਕੂਮੈਟਰੀ ਫ਼ਿਲਮ ‘ਨੂਰਾ’ ਵਿਖਾਈ ਗਈ।


Viewing all articles
Browse latest Browse all 342