ਫ਼ੈਸਲੇ ਤੋਂ ਪਹਿਲਾਂ ਪੰਥਕ ਪ੍ਰਦਰਸ਼ਨਕਾਰੀਆਂ ਨੇ ਕੋਈ ਸ਼ੋਅ ਨਾ ਚੱਲਣ ਦਿੱਤਾ
ਟ੍ਰਿਬਿਊਨ ਅੰਮ੍ਰਿਤਸਰ/ਬਿਊਰੋ ਨਿਊਜ਼- ਫਿਲਮ ਕਲਾਕਾਰ ਸੰਨੀ ਦਿਉਲ ਦੇ ਮੁੱਖ ਕਿਰਦਾਰ ਵਾਲੀ ਫਿਲਮ ‘ਸਿੰਘ ਸਾਹਿਬ ਦਿ ਗ੍ਰੇਟ’ ਦੇ ਨਾਂ ਵਿੱਚ ਤਬਦੀਲੀ ਕੀਤੇ ਜਾਣ ਤੋਂ ਬਾਅਦ ਇਸ ਸਬੰਧੀ ਚੱਲ ਰਿਹਾ ਵਿਵਾਦ ਖਤਮ ਹੋ ਗਿਆ । ਪੰਜ ਤਖ਼ਤਾਂ ਦੇ ਜਥੇਦਾਰਾਂ ਨੇ ਆਪਣੀ ਮੀਟਿੰਗ ਦੌਰਾਨ ਇਸ ਮਾਮਲੇ ਨੂੰ ਵਿਚਾਰਨ ਮਗਰੋਂ ਇਸਨੂੰ ਸਿਨਮਾਘਰਾਂ ‘ਚ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ । ਹੁਣ ਇਸ ਦਾ ਨਾਂ ‘ਸਿੰਘ ਸਾਬ ਦਿ ਗ੍ਰੇਟ’ ਹੋਵੇਗਾ । 22 ਨਵੰਬਰ ਨੂੰ ਸਵੇਰੇ ਇਥੇ ਪੰਜ ਸਿਨਮਾਘਰਾਂ ‘ਚ ਲੱਗੀ ਇਸ ਫਿਲਮ ਦਾ ਵਿਰੋਧ ਕਰਦਿਆਂ ਪ੍ਰਦਰਸ਼ਨਕਾਰੀਆਂ ਨੇ ਕੋਈ ਵੀ ਸ਼ੋਅ ਨਹੀਂ ਚੱਲਣ ਦਿੱਤਾ।
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਫਿਲਮ ਦੇ ਪ੍ਰਬੰਧਕਾਂ ਵੱਲੋਂ ਇਸ ਫਿਲਮ ਦਾ ਨਾਂ ‘ਸਿੰਘ ਸਾਹਿਬ ਦਿ ਗ੍ਰੇਟ’ ਤੋਂ ਬਦਲ ਕੇ ‘ਸਿੰਘ ਸਾਬ ਦਿ ਗ੍ਰੇਟ’ ਕਰ ਦਿੱਤਾ ਗਿਆ ਹੈ। ਫਿਲਮ ਦੇ ਪ੍ਰਬੰਧਕਾਂ ਨੇ ਫੋਨ ‘ਤੇ ਗੱਲ ਕਰਦਿਆਂ ਇਸ ਦਾ ਨਾਂ ਬਦਲਣ ਦੀ ਸਹਿਮਤੀ ਦਿੱਤੀ ਹੈ ਅਤੇ ਲਿਖਤੀ ਰੂਪ ਵਿੱਚ ਵੀ ਸਹਿਮਤੀ ਭੇਜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਸ਼ਬਦ ਕੇਵਲ ਪੰਜ ਤਖ਼ਤਾਂ ਦੇ ਜਥੇਦਾਰਾਂ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਾਹਿਬਾਨ ਲਈ ਹੀ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਜਿਸ ਵਿਅਕਤੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੰਘ ਸਾਹਿਬ ਦੀ ਉਪਾਧੀ ਦਿੱਤੀ ਜਾਵੇ, ਉਸ ਲਈ ਇਹ ਸ਼ਬਦ ਵਰਤਿਆ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਸਾਬ ਸ਼ਬਦ ਕਿਸੇ ਵੀ ਵਿਅਕਤੀ ਨਾਲ ਜੋੜਿਆ ਜਾ ਸਕਦਾ ਹੈ।
↧
ਸਿੰਘ ਸਾਹਿਬਾਨ ਨੂੰ ‘ਸਿੰਘ ਸਾਬ ਦਿ ਗ੍ਰੇਟ’ਉੱਤੇ ਕੋਈ ਇਤਰਾਜ਼ ਨਹੀਂ
↧