ਚੰਡੀਗੜ੍ਹ/ਬਿਊਰੋ ਨਿਊਜ਼ :
ਨਕਸਲਬਾੜੀ ਦੌਰ ਦੇ ਹਰਮਨਪਿਆਰੇ ਬਾਗੀ ਪੰਜਾਬੀ ਸ਼ਾਇਰ ਲਾਲ ਸਿੰਘ ਦਿਲ, ਜੋ ਤਾਅ ਉਮਰ ਗ਼ਰੀਬੀ ਨਾਲ ਘੁਲਦਾ ਮਰ ਗਿਆ, ਦੇ ਸ਼ਬਦਾਂ ਨੂੰ ਗਾਇਕ ਰੱਬੀ ਸ਼ੇਰਗਿੱਲ ਨੇ ਸਜੀਵ ਕੀਤਾ ਹੈ। ਸ਼ੇਰਗਿੱਲ ਨੇ ਆਪਣੀ ਨਵੀਂ ਐਲਬਮ ‘ਤੂੰ ਮਿਲੇ ‘ਦ ਘੋਸਟ ਆਫ਼ ਐਲ ਐਸ ਡੀ’ ਵਿੱਚ ਲਾਲ ਸਿੰਘ ਦਿਲ ਦੀਆਂ ਕੁਝ ਸਤਰਾਂ ਗਾਈਆਂ ਹਨ। ਹਾਲ ਹੀ ਵਿਚ ਰਿਲੀਜ਼ ਹੋਈ ਇਸ ਐਲਬਮ ਦਾ ਟਾਈਟਲ ਵੀ ਲਾਲ ਸਿੰਘ ਦਿਲ ਦੀ ਕਵਿਤਾ ਤੇ ਆਧਾਰਤ ਹੈ। ਲਾਲ ਸਿੰਘ ਦਿਲ ਦੀ 2007 ਵਿਚ ਮੌਤ ਹੋ ਗਈ ਸੀ, ਇਸ ਤੋਂ ਪਹਿਲਾਂ ਉਹ ਸਮਰਾਲੇ ਵਿਚ ਸੜਕ ਕਿਨਾਰੇ ਚਾਹ ਦੀ ਦੁਕਾਨ ਕਰਦਾ ਸੀ।
ਸ਼ੇਰਗਿੱਲ ਨੇ ਕਿਹਾ ਕਿ ਦਿਲ ਦੀ ਕਵਿਤਾ ਨੂੰ ਉਸ ਦੀ ਜਿੰਦਗੀ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਉਸ ਦੀ ਜਿੰਦਗੀ ਹੀ ਕਵਿਤਾ ਸੀ। ਉਨ੍ਹਾਂ ਕਿਹਾ ਕਿ ਦਿਲ ਦੀ ਕਵਿਤਾ ਉਨ੍ਹਾਂ ਦੀ ਜਿੰਦਗੀ ਦੇ ਕਈ ਪਹਿਲੂਆਂ ਨੂੰ ਪੇਸ਼ ਕਰਦੀ ਸੀ। ਉਨ੍ਹਾਂ ਕਿਹਾ ਕਿ ਉਹ ਸਭ ਕੁਝ ਸੀ, ਉਹ ਉਦਾਸ ਸੀ, ਉਹ ਖੁਸ਼ ਸੀ, ਉਹ ਰੋਮਾਂਟਿਕ ਸੀ ਅਤੇ ਉਹ ਬਾਗੀ ਸੀ।
ਦਿੱਲੀ ਦੇ ਸੁਫ਼ੀ ਗਾਇਕ ਮਦਨ ਗੋਪਾਲ ਸਿੰਘ ਨੇ ਕਿਹਾ ਕਿ ਅਵਤਾਰ ਪਾਸ਼ ਨੂੰ ਛੱਡ ਕੇ ਲਾਲ ਸਿੰਘ ਦਿਲ ਨੂੰ ਚੁਣਨਾ ਹੈਰਾਨੀਜਨਕ ਸੀ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੇ ਇਸ ਗੀਤ ਪ੍ਰਤੀ ਬਹੁਤ ਉਤੇਜਿਤ ਸੀ। ਲਾਲ ਸਿੰਘ ਦਿਲ ਦੀ ਡਾਇਰੀ ਦਾ ਪੱਤਰਕਾਰ ਨਿਰੁਪਮਾ ਦੱਤ ਨੇ ਤਰਜਮਾ ਕੀਤਾ ਹੈ। ਦਿਲ ਦੇ ਨੇੜਲੇ ਦੋਸਤ ਅਤੇ ਇੰਗਲੈਂਡ ਵਿਚ ਰਹਿੰਦੇ ਅਮਰਜੀਤ ਚੰਦਨ ਨੇ ਕਿਹਾ ਕਿ ਉਨ੍ਹਾਂ ਦੀ ਇੱਛਾ ਹੈ ਕਿ ਦਿਲ ਦੇ ਸਾਰੇ ਗੀਤ ਹੀ ਗਾਏ ਜਾਣ ਪਰ ਇਹ ਗਾਇਕ ਦਾ ਅਧਿਕਾਰ ਖੇਤਰ ਹੈ।
↧
ਬਾਗੀ ਸੁਰਾਂ ਦੀ ਆਵਾਜ਼ ਬਣਿਆ ਰੱਬੀ ਸ਼ੇਰਗਿੱਲ
↧