ਸਿਆਟਲ/ਬਿਊਰੋ ਨਿਊਜ਼::
ਤੀਸਰਾ ਸਿਆਟਲ ਵਿਰਾਸਤੀ ਮੇਲਾ-2016 ਐਬਰਨ ਹਾਈ ਸਕੂਲ ਦੇ ਪਰਫਾਰਮਿੰਗ ਥੀਏਟਰ ਵਿਚ 17 ਅਪ੍ਰੈਲ ਨੂੰ ਕਰਾਉਣ ਦੀਆਂ ਤਿਆਰੀਆਂ ਆਰੰਭ ਹੋ ਚੁੱਕੀਆਂ ਹਨ। ਇਸ ਸਮਾਗਮ ਵਿਚ ‘ਸਰਦਾਰ ਪੰਜਾਬੀ’ ਅਤੇ ‘ਕੌਰ ਪੰਜਾਬਣ’ ਦੇ ਖ਼ਿਤਾਬ ਲਈ ਮੁਕਾਬਲੇ ਹੋਣਗੇ। ਇਸ ਮੌਕੇ ਨਵੀਂ ਪਨੀਰੀ ਨੂੰ ਪੰਜਾਬੀ ਵਿਰਸੇ ਨਾਲ ਜੋੜਨ ਲਈ ਵੱਖ-ਵੱਖ ਤਰ੍ਹਾਂ ਦੀਆਂ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆਂ। ਦਰਸ਼ਕਾਂ ਨੂੰ ਦਸਤਾਰਾਂ ਤੇ ਦੁਪੱਟੇ ਸਜਾ ਕੇ ਪਰਿਵਾਰਾਂ ਸਮੇਤ ਪਹੁੰਚਣ ਲਈ ਅਪੀਲ ਕੀਤੀ ਜਾ ਰਹੀ ਹੈ।
ਸਮਾਗਮ ਵਿਚ ਕੈਨੇਡਾ ਸਰਕਾਰ ਦੇ ਬਣੇ ਨਵੇਂ ਮੰਤਰੀਆਂ ਤੇ ਪੰਜਾਬੀ ਸੰਸਦ ਮੈਂਬਰਾਂ ਨੂੰ ਸੱਦਾ ਪੱਤਰ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬੀ ਭਾਈਚਾਰੇ ਦੀਆਂ ਨਾਮਣਾ ਖੱਟ ਚੁੱਕੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ। ਇਹ ਸਮਾਗਮ ਸਿਆਟਲ ਦੇ ਨੌਜਵਾਨਾਂ ਦੀ ਅਗਵਾਈ ਹੇਠ ਕਰਵਾਇਆ ਜਾਵੇਗਾ।
The post ਸਿਆਟਲ ਵਿਰਾਸਤ ਮੇਲਾ 2016 ਦੀਆਂ ਤਿਆਰੀਆਂ ਸ਼ੁਰੂ appeared first on Quomantry Amritsar Times.