Quantcast
Channel: ਸਾਹਿਤ/ਮਨੋਰੰਜਨ – Quomantry Amritsar Times
Viewing all articles
Browse latest Browse all 342

ਪੰਜਾਬੀ ਸਾਹਿਤ ਸਭਾ ‘ਚ ਸਾਹਿਤਕਾਰਾਂ ਨੇ ਰਚਨਾਵਾਂ ਪੇਸ਼ ਕੀਤੀਆਂ

$
0
0

punjabi sahit sabha new york
ਨਿਊ ਯਾਰਕ/ਬਿਊਰੋ ਨਿਊਜ਼ :
ਪੰਜਾਬੀ ਸਾਹਿਤ ਸਭਾ ਨਿਊ ਯਾਰਕ ਦੀ ਮੀਟਿੰਗ ਇਥੇ ਸ਼ਾਹੀ ਦਰਬਾਰ ਰੈਸਟੋਰੈਂਟ ਵਿਚ ਹੋਈ। ਸਭ ਤੋਂ ਪਹਿਲਾਂ ਚੇਤਨ ਸੋਢੀ ਦੇ ਮਾਤਾ ਜੀ ਅਤੇ ਸਰਬਜੀਤ ਮਾਨ ਦੇ ਮਾਤਾ ਜੀ ਦੇ ਸਵਰਗਵਾਸ ਹੋਣ ‘ਤੇ ਸਭਾ ਦੇ ਮੈਂਬਰਾਂ ਨੇ ਅਫ਼ਸੋਸ ਪ੍ਰਗਟ ਕੀਤਾ। ਚੇਤਨ ਸੋਢੀ ਨੂੰ ਉਨ੍ਹਾਂ ਦੇ ਘਰ ਪੋਤਾ ਹੋਣ ਦੀਆਂ ਵਧਾਈਆਂ ਦਿੱਤੀਆਂ। ਡਾ. ਜੀਤ ਸਿੰਘ ਚੰਦਨ, ਜੋ ਕਿ ਇਕ ਸਰਜਰੀ ਹੋਣ ਦੇ ਬਾਵਜੂਦ ਮੀਟਿੰਗ ਵਿੱਚ ਸ਼ਾਮਲ ਹੋਏ, ਨੂੰ ਸਭ ਨੇ ਉਨ੍ਹਾਂ ਦੀ ਤੰਦਰੁਸਤੀ ਲਈ ਸ਼ੁਭ-ਇਛਾਵਾਂ ਭੇਟ ਕੀਤੀਆਂ। ਇਸ ਤੋਂ ਬਾਅਦ ਸਭਾ ਦੇ ਮੈਂਬਰਾਂ ਨੇ ਅਜਾਇਬ ਸਿੰਘ ਹੁਰਾਂ ਦੀ ਭੈਣ ਹਰਬੰਸ ਕੌਰ ਨੂੰ ਸਭਾ ਵਿਚ ਜੀ ਆਇਆਂ ਆਖਿਆ।
ਮੀਟਿੰਗ ਸੰਚਾਲਕ ਸੰਗੀਤ ਸ਼ਰਮਾ ਦੇ ਸੱਦੇ ‘ਤੇ ਸਭ ਤੋਂ ਪਹਿਲਾਂ ਡਾ. ਜੀਤ ਸਿੰਘ ਚੰਦਨ ਨੇ ਲਹਿੰਦੀ ਬੋਲੀ ਵਿਚ ਲਿਖੀ ਰੁਬਾਈ ਸੁਣਾਈ। ਫਿਰ ਉਨ੍ਹਾਂ ਨੇ ਆਪਣੀਆਂ ਦੋ ਕਵਿਤਾਵਾਂ ਅਤੇ ਰੁਬਾਈਆਂ ਸੁਣਾਈਆਂ। ਵਿਜੇ ਕੁਮਾਰ ਨੇ ਆਪਣੀਆਂ ਦੋ ਕਵਿਤਾਵਾਂ ਸੁਣਾਈਆਂ, ਜਿਨ੍ਹਾਂ ਦੇ ਬੋਲ ਸਨ ”ਮੈਂ ਹੀ ਸਭ ਤੋਂ ਦੁਖੀ ਹਾਂ, ਮੈਨੂੰ ਇਹੋ ਰਿਹਾ ਸੀ ਲੱਗ” ਅਤੇ ”ਇਹ ਕੋਈ ਕੰਮ ਨਹੀਂ ਏ ਅੱਜ ਦਾ।” ਇਸ ਤੋਂ ਬਾਅਦ ਪੰਜਾਬੀ ਦੇ ਜਾਣੇ ਪਛਾਣੇ ਸ਼ਾਇਰ ਦਲਜੀਤ ਮੋਖਾ ਨੇ ਆਪਣੀਆਂ ਤਿੰਨ ਕਵਿਤਾਵਾਂ – ਤੁਰਦਿਆਂ, ਅਤ੍ਰਿਪਤੀ, ਅਤੇ ਬੱਚੇ ਪੜ੍ਹੀਆਂ ਜਿਨ੍ਹਾਂ ‘ਤੇ ਸਭਾ ਦੇ ਮੈਂਬਰਾਂ ਨੇ ਬਹੁਤ ਸਾਰੇ ਵਿਚਾਰ ਪੇਸ਼ ਕੀਤੇ। ਗਾਇਕ ਦਿਲਜੀਤ ਕੈਸ ਨੇ ਪਹਿਲਾਂ ਆਪਣੀ ਕਵਿਤਾ ”ਗੱਲ ਰੂਹ ਨਾਲ ਕਰੀਂ” ਪੜ੍ਹੀ ਅਤੇ ਫਿਰ ਸ਼ਿਵ ਕੁਮਾਰ ਬਟਾਲਵੀ ਦਾ ਗੀਤ ”ਯਾਰੜਿਆ ਰੱਬ ਕਰ ਕੇ ਮੈਨੂੰ ਪੈਣ ਬਿਰਹੋਂ ਦੇ ਕੀੜੇ ਵੇ” ਗਾ ਕੇ ਸੁਣਾਇਆ। ਰਾਜਿੰਦਰ ਕੌਰ ਨੇ ਆਪਣੇ ਖ਼ੂਬਸੂਰਤ ਅੰਦਾਜ਼ ਵਿੱਚ ਗੀਤ ”ਤੇਰੇ ਬਾਝੋਂ ਜੀਅ ਨੀ ਲਗਦਾ ਮੈਂ ਤਾਂ ਮਰ ਗਈ ਵੇ” ਗਾਇਆ। ਅਜਾਇਬ ਸਿੰਘ ਨੇ ਪੰਜਾਬੀ ਦੇ ਕਈ ਗੀਤ ਗਾ ਕੇ ਸੁਣਾਏ ਜਿਨ੍ਹਾਂ ਵਿੱਚ ”ਦਿਲ ਰੋ ਰੋ ਭੁੱਬਾਂ ਮਾਰੇ ਵੇ, ਘਰੋਂ ਕੱਢ ਤਾ ਬੁੱਢੇ ਬਾਰੇ ਵੇ” ਅਤੇ ”ਜਾ ਵੇ ਢੋਲਣਾ ਮੈਂ ਨੀ ਬੋਲਣਾ” ਵੀ ਸ਼ਾਮਲ ਸਨ। ਗਾਇਕ ਰਮਨਦੀਪ ਕਲਸੀ ਨੇ ਪੰਜ ਗੀਤ ਸੁਣਾਏ। ਸੰਗੀਤ ਸ਼ਰਮਾ ਨੇ ਗੀਤ ਸੁਣਾਇਆ। ਪ੍ਰੇਮ ਮਾਨ ਨੇ ਕਵਿਤਾ ਪੜ੍ਹੀ। ਚੇਤਨ ਸੋਢੀ ਨੇ ਆਪਣੇ ਮਾਤਾ ਜੀ ਬਾਰੇ ਕਾਫ਼ੀ ਗੱਲਾਂ ਕੀਤੀਆਂ। ਇਸ ਮੀਟਿੰਗ ਵਿੱਚ ਰਾਜਵੰਤ ਮੋਖਾ, ਸਰਬਜੀਤ ਮਾਨ, ਹਰਬੰਸ ਕੌਰ, ਜਸਕੀਰਤ, ਰੋਹਨ ਸਿੰਘ ਅਤੇ ਐਂਜਲਾ ਸਿੰਘ ਨੇ ਵੀ ਹਾਜ਼ਰੀ ਭਰੀ।

The post ਪੰਜਾਬੀ ਸਾਹਿਤ ਸਭਾ ‘ਚ ਸਾਹਿਤਕਾਰਾਂ ਨੇ ਰਚਨਾਵਾਂ ਪੇਸ਼ ਕੀਤੀਆਂ appeared first on Quomantry Amritsar Times.


Viewing all articles
Browse latest Browse all 342


<script src="https://jsc.adskeeper.com/r/s/rssing.com.1596347.js" async> </script>