ਸੈਕਰਾਮੈਂਟੋ/ਬਿਊੰਰੋ ਨਿਊਜ਼:
ਪੰਜਾਬੀ ਗੀਤਕਾਰੀ ਮੰਚ ਵਲੋਂ ਗੀਤਕਾਰ ਅਲਮਸਤ ਦਸੇਸਰਪੁਰੀ ਦੇ ਸਨਮਾਨ ਹਿਤ ਇਕ ਵਿਸ਼ੇਸ ਸਮਾਗਮ ਕੀਤਾ ਗਿਆ। ਸ੍ਰੀ ਗੁਰੂ ਰਵਿਦਾਸ ਟੈਂਪਲ ਰਿਓਲਿੰਡਾ ਸੈਕਰਾਮੈਂਟੋ ਦੇ ਮੀਟਿੰਗ ਹਾਲ ਵਿਚ ਹੋਏ ਇਸ ਸਮਾਗਮ ਵਿਚ ਮਾਂ ਬੋਲੀ ਪੰਜਾਬੀ ਦੀਆਂ ਪਿਆਰੀਆਂ ਕਲਮਾਂ, ਮਾਂ ਬੋਲੀ ਪ੍ਰੇਮੀ, ਕਵੀ, ਗੀਤਕਾਰ, ਗਾਇਕ, ਗ਼ਜ਼ਲਕਾਰ ਅਤੇ ਸਮਰਪਿਤ ਹਸਤੀਆਂ ਨੇ ਹਾਜ਼ਰੀ ਲਵਾਈ. ਸਟੇਜ ਦੀ ਸੇਵਾ ਗੁਰਬਚਨ ਚੋਪੜਾ ਨੇ ਬਾਖੂਬੀ ਨਿਭਾਈ। ਆਪਣੀ ਨਜਮ ਨਾਲ ਪ੍ਰੋਗਰਾਮ ਸ਼ੁਰੂ ਕਰਦੇ ਹੋਏ, ਪ੍ਰਧਾਨਗੀ ਮੰਡਲ ਵਿਚ ਵਿਰਾਜਣ ਲਈ, ਅਲਮਸਤ ਦਸੇਸਰਪੁਰੀ, ਅਜੀਤ ਰਾਮ ਬੰਗੜ, ਸਿਰਦਾਰ ਜਸਪਾਲ ਸੂਸ, ਬਲਵੀਰ ਸਿੰਘ ਥਾਪਰ, ਡਾ. ਗੁਰਦੇਵ ਸਿੰਘ ਘਣਗਸ ਜੀ ਨੂੰ ਸੱਦਾ ਦਿਤਾ। ਪਹਿਲਾਂ ਅਲਮਸਤ ਦਾ ਇਕ ਗੀਤ ”ਆਖਿਆ ਸੀ ਸਾਨੂੰ ਨਾ ਬੁਲਾਈਂ ਵੇ” ਗਾਇਕ ਅਮਰਜੀਤ ਲਾਲੀ ਅਤੇ ਸੁਲਤਾਨ ਅਖਤਰ ਨੇ ਸੁਰੀਲੀ ਆਵਾਜ਼ ਨਾਲ ਗਾ ਕੇ ਰੰਗ ਬੰਨ੍ਹਿਆ। ਇਸ ਮੌਕੇ ਅਲਮਸਤ ਦੇ ਜੀਵਨ ‘ਤੇ ਚਾਨਣਾ ਪਾਇਆ, ਪੰਜਾਬੀ ਗੀਤਕਰੀ ਮੰਚ ਦੇ ਪ੍ਰਧਾਨ ਮੱਖਣ ਲੁਹਾਰ ਨੇ ਮੰਚ ਵਲੋਂ ਅਲਮਸਤ ਦਸੇਸਰਪਰੀ ਨੂੰ ਇਕ ਸਨਮਾਨ ਚਿੰਨ੍ਹ ਪਲੈਕ ਦਿੱਤਾ ਗਿਆ। ਮੱਖਣ ਲੁਹਾਰ ਨੇ ਅਲਮਸਤ ਦਸੇਸਰਪੁਰੀ ਬਾਰੇ ਬੋਲਦੇ ਹੋਏ ਕਿਹਾ ਕਿ ਅਲਸਤ ਦਸੇਸਰਪੁਰੀ ਪਹਿਲੀ ਕਤਾਰ ਦੇ ਗੀਤਕਾਰ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਇਕ ਸਫਲ ਗੀਤਕਾਰ ਹੋਣ ਅਤੇ ਸਾਰਾ ਜੀਵਨ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਤੇ ਵਧਾਈ ਦਿਤੀ। ਅਲਮਸਤ ਦਸੇਸਰਪੁਰੀ ਨੇ ਆਪਣੇ ਗੀਤਕਾਰੀ ਦੇ ਸਫ਼ਰ ਬਾਰੇ ਚਾਨਣਾ ਪਾਇਆ ਅਤੇ ਆਪਣੇ ਲਿਖੇ ਚੋਟੀ ਦੇ ਗੀਤਾਂ ਦਾ ਜ਼ਿਕਰ ਕੀਤਾ ਜੋ ਪੰਜਾਬ ਦੇ ਉੱਚ ਕੋਟੀ ਦੇ ਗੀਤਕਾਰਾਂ ਨੇ ਗਾਏ, ਜਿਨਾਂ ਵਿਚੋਂ ਹੰਸ ਰਾਜ ਹੰਸ ‘ਰਾਜ ਗਾਇਕ’ ਨੇ ਗਾਏ ਹਨ ਜਿਵੇ ‘ਬਾਜਾਂ ਵਾਲਾ ਵਾਜਾਂ ਮਾਰਦਾ’, ‘ਕੋਈ ਪੁਟ ਕੇ ਸਿਆਲੋਂ ਬੂਟਾ,’ ‘ਮੈਨੂੰ ਤਾਂ ਕਹਿੰਦੀ ਸੀ ਮੈੰਨੂੰ ਨਚਣਾ ਨਹੀਂ ਆਉਂਦਾ’ ਵਰਗੇ ਗੀਤ ਆਪਣੀ ਆਵਾਜ਼ ਨਾਲ ਨਿਵਾਜੇ ਹਨ। ਉਨ੍ਹਾਂ ਕਿਹਾ ਕਿ ਹੋਰ ਕਈ ਨਾਮਵਰ ਗਾਇਕਾਂ ਨੇ ਵੀ ਮੇਰੇ ਅਨੇਕਾਂ ਧਾਰਮਿਕ ਤੇ ਸਭਿਆਚਰਕ ਗੀਤ ਗਾਏ ਹਨ।
ਫਿਰ ਜਸਪਾਲ ਸੂਸ ਨੇ ਆਪਣਾ ਕਲਾਮ ਪੇਸ਼ ਕੀਤਾ। ਸੰਗੀਤ ਗਰੁੱਪ ਵਲੋਂ ਤਰਲੋਕ ਸਿਘ ਤੇ ਅਨੂਪ ਚੀਮਾ ਨੇ ”ਗੁਰੂ ਗਰੰਥ ਦੀ ਬੇਅਦਬੀ ਕਦੇ ਨਾ ਜਰਾਂਗੇ” ਸੁਣਾਇਆ। ਇਸ ਉਪਰੰਤ ਰਾਠੇਸ਼ਵਰ ਸਿੰਘ ਸੁਰਾਪੁਰੀ, ਰਮੇਸ਼ ਬੰਗੜ, ਅਲਮਸਤ ਦਸੇਸਰਪੁਰੀ, ਅਜੀਤ ਰਾਮ ਬੰਗੜ, ਡਾ ਗੁਰਦੇਵ ਸਿੰਘ ਘਣਗਸ, ਅਮਰਜੀਤ ਲਾਲੀ, ਦੀਪਕ ਸਰੋਏ, ਇਕਵਿੰਦਰ ਸਿੰਘ ਢੱਟ, ਗੈਰੀ ਬਾਘਾ, ਰਾਜ ਕੁਮਾਰ ਸੂਦ, ਫਰਿਜਨੋ ਤੋਂ ਟੇਕ ਕੁਮਾਰ ਦੜੋਚ, ਬੇਅ ਏਰੀਏ ਤੋਂ ਪਵਨ ਕੁਮਾਰ, ਸ਼ੀਤਲ ਕੁਮਾਰ ਬਧਨ, ਸੰਤੋਖ ਸਿੰਘ, ਬਲਵੀਰ ਸਿੰਘ ਥਾਪਰ ਨੇ ਆਪਣਾ ਆਪਣਾ ਕਲਾਮ ਪੇਸ਼ ਕਰਕੇ ਹਾਜ਼ਰੀ ਲੁਆਈ। ਬੋਬੀ ਗੋਸਲ ਨੇ ਵੀ ਵਿਸ਼ੇਸ਼ ਸ਼ਿਰਕਤ ਕੀਤੀ.
ਚਾਹ ਪਾਣੀ ਦੀ ਸੇਵਾ ਫਾਊਂਡਰ ਮੈਂਬਰ ਤੇ ਅਹੁਦੇਦਾਰ ਰਾਜ ਕੁਮਾਰ ਸੂਦ ਨੇ ਕੀਤੀ। ਅਖੀਰ ਵਿਚ ਮੰਚ ਦੇ ਪ੍ਰਧਾਨ ਮੱਖਣ ਲੁਹਾਰ ਨੇ ਹਾਜ਼ਰ ਹੋਏ ਕਵੀਆਂ ਗਾਇਕਾਂ ਗੀਤਕਾਰਾਂ ਸ਼ਾਇਰਾਂ ਪਤਵੰਤੇ ਸੱਜਣਾਂ ਅਤੇ ਬੀਬੀਆਂ ਦਾ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਤੁਹਾਡੀ ਸਭ ਦੀ ਹਾਜ਼ਰੀ ਨਾਲ ਹੀ ਇਹ ਸਨਮਾਨ ਸੰਭਵ ਹੋ ਸਕਿਆ.
The post ਪੰਜਾਬੀ ਗੀਤਕਾਰੀ ਮੰਚ ਵਲੋਂ ਗੀਤਕਾਰ ਅਲਮਸਤ ਦਸੇਸਰਪੁਰੀ ਦਾ ਸਨਮਾਨ appeared first on Quomantry Amritsar Times.