ਲੁਧਿਆਣਾ/ਬਿਊਰੋ ਨਿਊਜ਼
ਪੰਜਾਬੀ ਸਰਗਰਮ ਸਾਹਿਤਕ ਸੰਸਥਾ ਕਲਾਪੀਠ ਵਲੋਂ ਲਹਿੰਦੇ ਪੰਜਾਬ ਦੇ ਨਾਮਵਰ ਸ਼ਾਇਰ ਸਲੀਮ ਸ਼ਹਿਜਾਦ ਦੀ ਗੁਰਮੁਖੀ ਅੱਖਰਾਂ ਵਿਚ ਛਪੀ ਕਿਤਾਬ ‘ਨਜ਼ਮਾਂ ਨੀਂਦਰ ਭਿੱਜੀਆਂ’ ਨੂੰ ਲੋਕ ਅਰਪਨ ਕਰਨ ਦੀ ਰਸਮ ਕਰਨ ਸਾਦੇ ਪਰ ਭਾਵਪੂਰਤ ਸਮਾਗਮ ਵਿੱਚ ਕੀਤੀ ਗਈ। ਪੁਸਤਕ ਨੂੰ ਰਿਲੀਜ਼ ਕਰਨ ਦੀ ਰਸਮ ਡਾ. ਸੁਰਜੀਤ ਪਾਤਰ, ਸ਼ਾਇਰ ਚਿੱਤਰਕਾਰ ਸਵਰਨਜੀਤ ਸਵੀ, ਉਪਕਾਰ ਸਿੰਘ ਕੀਨੀਆ ਅਤੇ ਹਰਮੀਤ ਵਿਦਿਆਰਥੀ ਨੇ ਅਦਾ ਕੀਤੀ।
ਇਸ ਮੌਕੇ ਬੋਲਦਿਆਂ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਸਲੀਮ ਸ਼ਾਹਿਜਾਦ ਦੀਆਂ ਨਜ਼ਮਾਂ ਮੇਰੀ ਰੂਹ ਨੂੰ ਸਮਝ ਆਈਆਂ ਹਨ। ਉਹ ਵੱਖਰੀ ਤੋਰ ਅਤੇ ਰਮਜ਼ ਵਾਲਾ ਸ਼ਾਇਰ ਹੈ। ਸੁਰਜੀਤ ਪਾਤਰ ਦੇ ਭਰਾ ਵੁਪਕਾਰ ਸਿੰਘ ਅਤੇ ਸਵਰਨਜੀਤ ਸਵੀ ਨੇ ਇਸ ਕਿਤਾਬ ਦੇ ਲਿਪਿਆਂਤਰ ਅਤੇ ਸੰਪਾਦਨ ਲਈ ਪ੍ਰੋ. ਜਸਪਾਲ ਘਈ ਅਤੇ ਹਰਮੀਤ ਵਿਦਿਆਰਥੀਨੂੰ ਮੁਬਾਰਕਬਰਾਦ ਦਿੱਤੀ। ਹਰਮੀਤ ਵਿਦਿਆਰਥੀ ਨੇ ਧੰਨਵਾਦੀ ਸ਼ਬਦ ਕਹਿੰਦਿਆਂ ਕਿਹਾ ਕਿ ਸਲੀਮ ਸ਼ਹਜ਼ਾਦ ਦੀ ਕਵਿਤਾ ਵੱਖਰੀ ਨੁਹਾਰ ਦੀ ਕਵਿਤਾ ਹੈ ਜਿਸ ਨੂੰ ਪੰਜਾਬਰੀ ਪਾਠਕਾਂ ਦੇ ਸਨਮੁਖ ਪੇਸ਼ ਕਰਦਿਆਂ ਸਾਨੂੰ ਅਤਿਅੰਤ ਖੁਸ਼ੀ ਹੋ ਰਹੀ ਹੈ।
The post ਲਹਿੰਦੇ ਪੰਜਾਬ ਦੇ ਸ਼ਾਇਰ ਸਲੀਮ ਸ਼ਹਿਜਾਦ ਦੀ ਕਿਤਾਬ ‘ਨਜ਼ਮਾਂ ਨੀਂਦਰ ਭਿੱਜੀਆਂ’ ਲੋਕ ਅਰਪਣ appeared first on Quomantry Amritsar Times.