ਡੈਲਸ (ਟੈਕਸਸ)/ਹਰਜੀਤ ਸਿੰਘ ਢੇਸੀ:
‘ਉਮਰਾਂ ਲੰਘੀਆਂ ਪੱਬਾਂ ਭਾਰ’ ਨਾਟਕ ਦੀ ਸਥਾਨਕ ਮਕਾਰਥਰ ਹਾਈ ਸਕੂਲ ਦੇ ਆਡੀਟੋਰੀਅਮ ਵਿਖੇ ਖੂਬਸੂਰਤ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਪੂਰਾ ਸਮਾਂ ਕੀਲੀ ਰੱਖਿਆ। ਸੁਰਿੰਦਰ ਸਿੰਘ ਧਨੋਆ ਵੱਲੋਂ ਲਿਖਿਆ ਤੇ ਨਿਰਦੇਸ਼ਤ ਉਨ੍ਹਾਂ ਦੀ ਸ਼ਾਹਕਾਰ ਰਚਨਾ ‘ਉਮਰਾਂ ਲੰਘੀਆਂ ਪੱਬਾਂ ਭਾਰ’ ਦੀ ਸ਼ਾਨਦਾਰ ਪੇਸ਼ਕਾਰੀ ਪ੍ਰੋਗਰਿਸਵ ਕਲਚਰਲ ਐਸੋਸੀਏਸ਼ਨ ਦੇ ਵਿਸੇਉਪਰਾਲੇ ਨਾਲ ਕੀਤੀ ਗਈ. ਅਦਾਕਾਰਾਂ ਨੇ ਆਪਣੀ ਅਦਾਕਾਰੀ ਦੇ ਜੌਹਰ ਵਿਖਾ ਕੇ ਸਰੋਤਿਆਂ ਨੂੰ ਪੂਰੀ ਤਰ੍ਹਾਂ ਕੀਲ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਇਸ ਨਾਟਕ ਵਿਚ ਵਿਖਾਇਆ ਗਿਆ ਕਿਵੇਂ ਅਜੋਕੇ ਪੰਜਾਬੀ ਸਮਾਜ ਅੰਦਰ ਭਾਈਚਾਰਕ ਸਾਝਾਂ ਤੇ ਮਨੁੱਖੀ ਰਿਸ਼ਤੇ ਤਿੜਕ ਰਹੇ ਹਨ। ਹਰ ਝਾਕੀ ਵਿਚ ਸ਼ਿਕਵਾ ਤੇ ਹੋਕਰਾ ਹੈ ਭੱਜੀਆਂ ਬਾਹਾਂ ਗਲਾਂ ਨੂੰ ਤਾਂ ਆਉਂਦੀਆਂ ਹਰ ਪਰ ਪਿਆਰ ਕਰਨ ਲਈ ਨਹੀਂ ਸੰਘੀ ਘੁੱਟਣ ਲਈ। ਇਸ ਡਰਾਮੇ ਦੀ ਪੇਸ਼ਕਾਰੀ ਦੀ ਸੰਵੇਦਨਸ਼ੀਲਤਾ ਨੇ ਜਿੱਥੇ ਦਰਸ਼ਕਾਂ ਨੂੰ ਭਾਵੁਕ ਕੀਤਾ ਉਸ ਦੇ ਨਾਲ ਨਾਲ ਅਦਾਕਾਰਾਂ ਨੇ ਹਾਸ ਰੱਸ ਨਾਲ ਕਮੇਡੀਅਨ ਰੰਗਤ ਦੇ ਕੇ ਦਰਸ਼ਕਾਂ ਨੂੰ ਖੂਬ ਹਸਾਇਆ। ਇਸ ਸਟੇਜ ਸ਼ੋਅ ਵਿਚ ਜ਼ਿੰਦਗੀ ਦੀਆਂ ਤਲਖ ਸਚਾਈਆਂ ਨੂੰ ਬਾ ਖੂਬੀ ਵਿਖਾਇਆ ਗਿਆ ਜਿਸ ਤੋਂ ਦਰਸ਼ਕਾਂ ਨੂੰ ਮਹਿਸੂਸ ਹੋ ਰਿਹਾ ਸੀ ਕਿ ਇਹ ਉਨ੍ਹਾਂ ਦੀ ਆਪਣੀ ਜ਼ਿੰਦਗੀ ਦਾ ਹਿੱਸਾ ਹਨ । ਇਸ ਸ਼ੋਅ ਵਿਚ ਸਾਂਝੇ ਪੰਜਾਬ ਦੀਆ ਸਾਂਝਾਂ ਦੀ ਵੀ ਬਾਤ ਪਾਈ ਗਈ ਕਿ ਕਿਵੇਂ ਪੌਣੀ ਸਦੀ ਬੀਤਣ ਤੇ ਵੀ ਦੋਹਾਂ ਪੰਜਾਬਾਂ ਦੇ ਪੰਜਾਬੀ ਆਪਣੀ ਜੰਮਣ ਭੌਂ ਨੂੰ ਵੇਖਣ ਲਈ ਤਰਸਦੇ ਹਨ। ਉਨ੍ਹਾਂ ਦੇ ਦਿਲਾਂ ਵਿਚ ਮੁਹੱਬਤਾਂ ਬਰਕਰਾਰ ਹਨ।
ਾਂਟਕ ਇੰਨਾ ਰੋਚਕ ਤੇ ਉਤਸਕਤਾ ਭਰਪੂਰ ਸੀ ਕਿ ਪੂਰੇ ਸ਼ੋਅ ਦੌਰਾਨ ਇਕ ਵੀ ਦਰਸ਼ਕ ਉੱਠ ਕੇ ਨਹੀਂ ਗਿਆ ਤੇ ਉਹ ਪੂਰੀ ਸੰਜੀਦਗੀ ਨਾਲ ਆਪਣੀਆਂ ਸੀਟਾਂ ਤੇ ਬਿਰਾਜਮਾਨ ਰਹੇ। ਦਰਸ਼ਕਾਂ ਵੱਲੋਂ ਇਸ ਸਟੇਜ਼ ਸ਼ੋਅ ਨੂੰ ਬਹੁਤ ਹੀ ਪੰਸਦ ਕੀਤਾ ਗਿਆ ਅਤੇ ਉਨ੍ਹਾਂ ਨੇ ਤਾਲੀਆਂ ਦੀ ਗੂੰਜ ਨਾਲ ਕਲਾਕਾਰਾਂ ਤੇ ਲੇਖਕ-ਨਿਰਦੇਸ਼ਕ ਦੀ ਹੌਸਲਾ ਅਫਜਾਈ ਕੀਤੀ। ਇਸ ਸੋਦੀ ਪ੍ਰਬੰਧਕੀ ਟੀਮ ਪਰਮਜੀਤ ਚੀਮਾ, ਬਲਵੀਰ ਬੈਂਸ, ਹਰਮੋਹਿੰਦਰ ਸਿੰਘ, ਸਿਮ ਚੱਠਾ, ਗੁਰਦੇਵ ਹੇਅਰ ਤੇ ਤੇਜਵੰਤ ਤੇਜੀ ਵੱਲੋਂ ‘ਉਮਰਾਂ ਲੰਘੀਆਂ ਪੱਬਾਂ ਭਾਰ’ ਦੀ ਪੂਰੀ ਟੀਮ ਅਤੇ ਸਹਿਯੋਗੀਆਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ।
The post ‘ਉਮਰਾਂ ਲੰਘੀਆਂ ਪੱਬਾਂ ਭਾਰ’ ਦੀ ਪੇਸ਼ਕਾਰੀ ਨੇ ਦਰਸ਼ਕ ਕੀਲੇ appeared first on Quomantry Amritsar Times.