ਸਿੰਗਾਪੁਰ/ਬਿਊਰੋ ਨਿਊਜ਼:
ਪੰਜਾਬੀ ਫ਼ਿਲਮ ‘ਚੌਥੀ ਕੂਟ’ (The Fourth Direction) ਨੂੰ ਸਿੰਗਾਪੁਰ ‘ਚ 26ਵੇਂ ਅੰਤਰਰਾਸ਼ਟਰੀ ਫਸਿਮਾਰੋਹ ‘ਚ ਸਰਬੋਤਮ ਫ਼ਿਲਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ । ਨਿਰਦੇਸ਼ਕ ਗੁਰਵਿੰਦਰ ਸਿੰਘ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਫ਼ਿਲਮ ‘ਚੌਥੀ ਕੂਟ’ ਨੂੰ ਸਨਮਾਨ ਮਿਲਣਾ ਮਾਣ ਵਾਲੀ ਗੱਲ ਹੈ । ਗੁਰਵਿੰਦਰ ਸਿੰਘ ਨਿਰਦੇਸ਼ਤ 115 ਮਿੰਟਾਂ ਦੀ ਇਸ ਫ਼ਿਲਮ ‘ਚ ਸਾਲ 1984 ਦੇ ਪੰਜਾਬ ਦੇ ਵੱਖਵਾਦੀ ਅੰਦੋਲਨ ‘ਤੇ ਪ੍ਰਕਾਸ਼ ਪਾਇਆ ਗਿਆ ਹੈ ਜਿਸ ਨੂੰ ਅੰਮ੍ਰਿਤਸਰ ਲਈ ਇਕ ਰੇਲ ਗੱਡੀ ‘ਚ ਯਾਤਰਾ ਕਰ ਰਹੇ ਦੋ ਦੋਸਤਾਂ ਦੀ ਕਹਾਣੀਆਂ ਰਾਹੀਂ ਪੇਸ਼ ਕੀਤਾ ਗਿਆ ਹੈ ।
ਉੱਘੇ ਪੰਜਾਬੀ ਕਹਾਣੀਕਾਰ ਵਰਿਆਮ ਸਿੰਘ ਸੰਧੂ ਦੀਆਂ ਦੋ ਛੋਟੀਆਂ ਕਹਾਣੀਆਂ ‘ਤੇ ਆਧਾਰਿਤ ਇਸ ਕਲਾਤਮਕ ਫਿਲਮ ਨੂੰ ਸਿੰਗਾਪੁਰ ‘ਚ 26 ਨਵੰਬਰ ਤੋਂ 6 ਦਸੰਬਰ ਤੱਕ ਚੱਲੇ ਇਸ ਸਮਾਰੋਹ ‘ਚ ਦਿਖਾਇਆ ਗਿਆ ਸੀ ।
The post ਪੰਜਾਬੀ ਫਿਲਮ ‘ਚੌਥੀ ਕੂਟ’ ਨੂੰ ਕੌਮਾਂਤਰੀ ਫ਼ਿਲਮ ਸਮਾਰੋਹ ‘ਚ ‘ਸਰਬੋਤਮ ਫ਼ਿਲਮ’ ਪੁਰਸਕਾਰ appeared first on Quomantry Amritsar Times.