ਤਿਰੂਵਨੰਤਪੁਰਮ/ਬਿਊਰੋ ਨਿਊਜ਼ :
ਮਸ਼ਹੂਰ ਗ਼ਜ਼ਲ ਗਾਇਕ ਗ਼ੁਲਾਮ ਅਲੀ ਅਗਲੇ ਸਾਲ ਜਨਵਰੀ ਵਿੱਚ ਕੇਰਲ ਵਿਖੇ ਦੋ ਪ੍ਰੋਗਰਾਮ ਕਰਨਗੇ। 75 ਸਾਲਾ ਗਾਇਕ ਵੱਲੋਂ ਸੂਬੇ ਦੀ ਰਾਜਧਾਨੀ ਵਿੱਚ 15 ਜਨਵਰੀ ਨੂੰ ਤੇ 17 ਜਨਵਰੀ ਨੂੰ ਕੋਜ਼ੀਕੋਡ ਵਿਖੇ ਆਪਣਾ ਜਾਦੂ ਬਿਖੇਰਿਆ ਜਾਵੇਗਾ। ਉਹ ਸਮਾਜਿਕ ਜਥੇਬੰਦੀ ਸਵਰਆਲਿਆ ਦੇ ਸੱਦੇ ‘ਤੇ ਆ ਰਹੇ ਹਨ। ਜਥੇਬੰਦੀ ਦੇ ਇਕ ਅਹੁਦੇਦਾਰ ਨੇ ਕਿਹਾ ਹੈ ਕਿ ਗੁਲਾਮ ਅਲੀ ਨੇ ਇਸ ਪ੍ਰੋਗਰਾਮ ਬਾਰੇ ਆਪਣੀ ਸਹਿਮਤੀ ਦੇ ਦਿੱਤੀ ਹੈ। ਵਰਣਨਯੋਗ ਹੈ ਕਿ ਦੁਨੀਆ ਦੇ ਇਸ ਮਸ਼ਹੂਰ ਗ਼ਜ਼ਲ ਗਾਇਕ ਦੇ ਮਹਾਰਾਸ਼ਟਰ ਤੇ ਦਿੱਲੀ ਵਿਚਲੇ ਪ੍ਰੋਗਰਾਮ ਰੱਦ ਕਰਨੇ ਪਏ ਸਨ।
The post ਗ਼ੁਲਾਮ ਅਲੀ ਅਗਲੇ ਮਹੀਨੇ ਕੇਰਲਾ ਵਿੱਚ ਕਰਨਗੇ ਦੋ ਪ੍ਰੋਗਰਾਮ appeared first on Quomantry Amritsar Times.