ਲੰਡਨ/ਬਿਊਰੋ ਨਿਊਜ਼ :
ਭਾਰਤ ਦੀਆਂ ਤਿੰਨ ਮੁਟਿਆਰਾਂ ਨੇ ਦਿੱਲੀ ਤੋਂ ਲੰਡਨ ਤੱਕ ਦਾ ਸਫ਼ਰ ਕਾਰ ਰਾਹੀਂ ਪੂਰਾ ਕੀਤਾ ਹੈ। ਤਿੰਨ ਮੈਂਬਰੀ ਟੀਮ ਵਿੱਚ ਰਸ਼ਮੀ ਕਪੂਰ, ਡਾ. ਐੱਸ ਗੋਇਲ ਅਤੇ ਨਿਧੀ ਤਿਵਾੜੀ ਸ਼ਾਮਲ ਸਨ। ਤਿੰਨਾਂ ਨੇ ਦਫ਼ਤਰ ਤੋਂ ਛੁੱਟੀ ਲਈ ਅਤੇ ਲੰਡਨ ਜਾਣ ਦੀ ਯੋਜਨਾ ਤਿਆਰ ਕੀਤੀ, ਪਰ ਇਸ ਵਿੱਚ ਸਭ ਤੋਂ ਵੱਡੀ ਚੁਣੌਤੀ ਗੱਡੀ ਦੀ ਸੀ, ਜੋ ਕਿ ਇਨ੍ਹਾਂ ਨੂੰ ਇੱਕ ਕਾਰ ਕੰਪਨੀ ਨੇ ਸਪਾਂਸਰ ਕਰ ਦਿੱਤੀ। ਖ਼ਾਸ ਗੱਲ ਇਹ ਹੈ ਕਿ ਤਿੰਨ ਮੈਂਬਰੀ ਟੀਮ ਵਿੱਚ ਸਿਰਫ਼ ਨਿਧੀ ਹੀ ਪੂਰੀ ਤਰ੍ਹਾਂ ਟਰੇਂਡ ਡਰਾਈਵਰ ਸੀ ਜੋ ਕਿ ਇਨ੍ਹਾਂ ਸਾਹਮਣੇ ਦੂਜੀ ਵੱਡੀ ਚੁਣੌਤੀ ਸੀ, ਪਰ ਇਸ ਦੀ ਪ੍ਰਵਾਹ ਕੀਤੇ ਬਿਨਾਂ ਤਿੰਨੇ ਸਹੇਲੀਆਂ ਇਸ ਸਾਲ ਜੂਨ ਵਿੱਚ ਆਪਣੇ ਸਫ਼ਰ ਉੱਤੇ ਤੁਰ ਪਈਆਂ। ਮਿਆਂਮਾਰ, ਚੀਨ, ਕਿਰਗਿਸਤਾਨ, ਉਜ਼ਬੇਕਿਸਤਾਨ, ਕਜ਼ਾਕਿਸਤਾਨ, ਰੂਸ, ਯੂਕਰੇਨ, ਪੋਲੈਂਡ, ਚੈੱਕ ਰਿਪਬਲਿਕ, ਜਰਮਨੀ, ਬੈਲਜੀਅਮ ਅਤੇ ਫਰਾਂਸ ਹੁੰਦੇ ਹੋਏ 54 ਦਿਨਾਂ ਬਾਅਦ ਲੰਡਨ ਪਹੁੰਚੀਆਂ। 600 ਕਿੱਲੋਮੀਟਰ ਪ੍ਰਤੀ ਦਿਨ ਗੱਡੀ ਚਲਾ ਕੇ ਇਨ੍ਹਾਂ ਨੇ 13 ਦੇਸ਼ਾਂ ਦੀ ਸਰਹੱਦ ਪਾਰ ਕੀਤੀ। ਸਫ਼ਰ ਦੌਰਾਨ ਇਨ੍ਹਾਂ ਨੂੰ ਕਈ ਤਜਰਬੇ ਵੀ ਹੋਏ ਰਸ਼ਮੀ ਅਨੁਸਾਰ ਸੁਰੱਖਿਆ ਨੂੰ ਦੇਖਦੇ ਹੋਏ ਉਹ ਰਾਤ ਨੂੰ ਸਫ਼ਰ ਨਹੀਂ ਸਨ ਕਰਦੀਆਂ ਦਿਨ ਵਿੱਚ ਪੂਰਾ ਸਫ਼ਰ ਕਰਨ ਤੋਂ ਬਾਅਦ ਉਹ ਹੋਟਲ ਵਿੱਚ ਆਰਾਮ ਕਰਦੀਆਂ ਅਤੇ ਅਗਲੇ ਦਿਨ ਨਵੇਂ ਸਫ਼ਰ ਦੀ ਸ਼ੁਰੂਆਤ ਕਰਦੀਆਂ। ਰਸ਼ਮੀ ਅਨੁਸਾਰ ਸਫ਼ਰ ਦੌਰਾਨ ਸਭ ਤੋਂ ਮਦਦ ਉਨ੍ਹਾਂ ਦੀ ਗੂਗਲ ਟਰਾਂਸਲੇਟਰ ਨੇ ਕੀਤੀ, ਜਿਸ ਕਾਰਨ ਉਹ ਆਪਣੇ ਮੰਜ਼ਿਲ ਉੱਤੇ ਆਸਾਨੀ ਨਾਲ ਪਹੁੰਚ ਗਈਆਂ।
The post ਕਾਰ ਰਾਹੀਂ ਦਿੱਲੀ ਤੋਂ ਲੰਡਨ ਪਹੁੰਚੀਆਂ 3 ਮੁਟਿਆਰਾਂ appeared first on Quomantry Amritsar Times.