Quantcast
Channel: ਸਾਹਿਤ/ਮਨੋਰੰਜਨ – Quomantry Amritsar Times
Viewing all articles
Browse latest Browse all 342

ਗੁਰਦੁਆਰਾ ਸਾਹਿਬ ਪਿਟਸਬਰਗ ਵਿਖੇ ਧਾਰਮਿਕ ਕਵੀ ਦਰਬਾਰ  

$
0
0

pic dharmik kavi darbar
ਪਿਟਸਬਰਗ/ਬਿਊਰੋ ਨਿਊਜ਼:
ਸਥਾਨਕ ਅਮਰੀਕੀ ਪੰਜਾਬੀ ਕਵੀਆਂ ਵਲੋਂ ਗੁਰਦੁਆਰਿਆਂ ਵਿਚ ਹਫ਼ਤਾਵਾਰੀ ਸਜਾਏ ਜਾਂਦੇ ਦਿਵਾਨਾਂ ਵਿਚ ਧਾਰਮਿਕ ਕਵੀ ਦੇ ਪੌਰਹਰਾਮਾਂ ਦੀ ਲੜੀ ਅਧੀਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਨੂੰ ਸਮਰਪਤ ਧਾਰਮਿਕ ਕਵੀ ਦਰਬਾਰ ਗੁਰਦੁਆਰਾ ਸਾਹਿਬ ਪਿਟਸਵਬਗ (2150 CRESTVIEW DR. PITTUSBURCO CA  94565) ਵਿਖੇ ਸਪੰਨ ਹੋਇਆ। ਸੰਨ 1986 ਵਿਚ ਸਥਾਪਤ ਹੋਏ ਗੁਰਦੁਆਰਾ ਸਾਹਿਬ ਵਿਚ ਚਲਦੇ ਦੀਵਾਨਾਂ ਵਿਚ ਕਵੀ ਦਰਬਾਰ ਲਈ ਵਿਸ਼ੇਸ਼ ਸਮਾਂ ਦਿੱਤਾ ਗਿਆ ਜਿਸ ਵਿਚ ਭਾਗ ਲੈਣ ਵਾਲੇ ਕਵੀ ਸਨ ਤਰਸੇਮ ਸਿੰਘ ‘ਸੁਮਨ’, ਗੁਰਦਿਆਲ ਸਿੰਘ ਨੂਰਪੁਰੀ, ਜਸਦੀਪ ਸਿੰਘ ਫਰੀਮੈਂਟ ਅਤੇ ਪ੍ਰਮਿੰਦਰ ਸਿੰਘ ਪ੍ਰਵਾਨਾ।
ਕਵੀਆਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੁੱਚੇ ਜੀਵਨ ਅਤੇ ਸਿਖਿਆਵਾਂ ਤੇ ਅਧਾਰਿਤ ਰਚਨਾਵਾਂ ਕਹੀਆਂ ਗਈਆਂ। ਸੰਗਤਾਂ ਨੇ ਬੜੀ ਗੌਰ ਨਾਲ ਪ੍ਰੋਗਰਾਮ ਸਰਵਨ ਕੀਤਾ ਪ੍ਰਬੰਧਕਾਂ ਵੱਲੋਂ ਕਵੀਆਂ ਦੇ ਇਸ ਉਦਮ ਦੀ ਸ਼ਲਾਘਾ ਕੀਤੀ ਗਈ । ਮੰਚ ਸੰਚਾਲਨ ਪ੍ਰਮਿੰਦਰ ਸਿੰਘ ਪ੍ਰਵਾਨਾ ਵੱਲੋਂ ਧਾਰਮਿਕ ਤੂਕਾਂ ਅਤੇ ਸੂਫੀ ਸ਼ਾਇਰੀ ਨਾਲ ਬਾਖੂਬ ਨਿਭਾਇਆ ਗਿਆ।
ਧਾਰਮਿਕ ਕਵੀ ਦਰਬਾਰ ਦੀ ਪ੍ਰਬੰਧ ਕਰਨ ਵਿਚ ਪ੍ਰਬੰਧਕ ਸੋਮਨਾਥ ਭਾਟੀਆ, ਸ਼ਿਦਰਪਾਲ ਨਰਾਬਟ, ਦਿਲਬਾਗ ਸਿੰਘ, ਜੀਨਾ ਭਾਟੀਆ ਅਤੇ ਜਸਬੀਰ ਕੌਰ ਸ਼ਾਮਲ ਸਨ । ਪ੍ਰਬੰਧਕਾਂ ਵੱਲੋਂ ਆਉਂਦੇ ਵਿਸ਼ੇਸ਼ ਪ੍ਰੋਗਰਾਮਾਂ ਵਿਚ ਇਨ੍ਹਾਂ ਕਵੀਆਂ ਨੂੰ ਸਦਾ ਦਿੱਤਾ ਜਾਣ ਦੀ ਗੱਲ ਆਖੀ ਗਈ। ਕਵੀਆਂ ਦਾ ਸਨਮਾਨ ਵੀ ਕੀਤਾ ਗਿਆ।
ਸ੍ਰੀ ਪਰਵਾਨਾ ਵਲੋਂ ਲਿਖਤੀ ਤੌਰ ਉੱਤੇ ਜਾਣਕਾਰੀ ਅਨੁਸਾਰ ਸਥਾਨਕ ਅਮਰੀਕੀ ਪੰਜਾਬੀ ਕਵੀਆਂ ਵੱਲੋਂ ਦੂਰ ਦੁਰਾਡੇ ਦੇ ਗੁਰਦੁਆਰਿਆਂ ਵਿਚ ਧਾਰਮਿਕ ਕਵੀ ਦਰਬਾਰ ਸਜਾਏ ਜਾਂਦੇ ਹਨ। ਵਧੇਰੇ ਜਾਣਕਾਰੀ ਲਈ 510-415-9377 ਜਾਂ 408-528-4489 ਤੇ ਸਪੰਰਕ ਕੀਤਾ ਜਾ ਸਕਦਾ ਹੈ।

The post ਗੁਰਦੁਆਰਾ ਸਾਹਿਬ ਪਿਟਸਬਰਗ ਵਿਖੇ ਧਾਰਮਿਕ ਕਵੀ ਦਰਬਾਰ   appeared first on Quomantry Amritsar Times.


Viewing all articles
Browse latest Browse all 342


<script src="https://jsc.adskeeper.com/r/s/rssing.com.1596347.js" async> </script>