ਸਾਨ ਫਰਾਂਸਿਸਕੋ/ਬਿਊਰੋ ਨਿਊਜ਼ :
ਭਾਰਤੀ ਲੇਖਕ ਡਾ. ਗੁਰਵਿੰਦਰ ਸਿੰਘ ਅਮਨ ਦੀ ਕਾਵਿ ਪੁਸਤਕ ‘ਸ਼ਬਦਾਂ ਦੀ ਪਰਵਾਜ਼’ ਦਾ ਲੋਕ ਅਰਪਣ ਬੀਤੇ ਦਿਨ ਇੱਕ ਸਭਿਆਚਾਰਕ ਤੇ ਸਾਹਿਤਕ ਪ੍ਰੋਗਰਾਮ ਵਿਚ ਕੀਤਾ ਗਿਆ। ਇਸ ਸਬੰਧ ਵਿੱਚ ਯੂਨੀਅਨ ਸਿਟੀ ਦੇ ਗਾਏ ਜੂਨੀਅਰ ਇਮਾਨੁਇਲੇ ਐਲੀਮੈਂਟਰੀ ਸਕੂਲ (Guy Jr. Emanuele Elementary School Inion City CA) ਵਿਖੇ ਕਰਵਾਏ ਸਮਾਗਮ ਦਾ ਆਗਾਜ਼ ਬੀਬੀ ਪਰਮਿੰਦਰ ਕੌਰ ਦੇ ਜਥੇ ਨੇ ਸ਼ਬਦ ਗਾਇਨ ਦੂਆਰਾ ਕੀਤਾ ਗਿਆ।
ਸੰਸਥਾਪਕ ਪਰਮਿੰਦਰ ਸਿੰਘ ਪਰਵਾਨਾ ਨੇ ਗਾਇਕ ਜਤਿੰਦਰ ਦੱਤ ਨੂੰ ਸਟੇਜ ‘ਤੇ ਸੱਦਾ ਦਿਤਾ ਜਿਸਨੇ ਆਪਣੀ ਬੁਲੰਦ ਆਵਾਜ਼ ਵਿਚ ਸਾਹਿਤਕ ਗੀਤਾਂ ਤੋਂ ਇਲਾਵਾ ਮਸ਼ਹੂਰ ਗੀਤ ‘ਛੱਲਾ’ ਸੁਣਾ ਕੇ ਹਾਜ਼ਰ ਸ਼ਰੋਤਿਆਂ ਨੂੰ ਕੀਲ ਦਿੱਤਾ।
ਤਾਲੀਆਂ ਦੀ ਗੂੰਜ ਵਿਚ ਡਾ. ਗੁਰਵਿੰਦਰ ਅਮਨ ਦੀ ਸਾਹਿਤਕ ਕਾਵਿ ਪੁਸਤਕ ‘ਸ਼ਬਦਾਂ ਦੀ ਪਰਵਾਜ਼’ ਲੋਕ ਅਰਪਣ ਕੀਤੀ ਗਈ। ਪ੍ਰਿੰਸੀਪਲ ਗਿਨਾ ਪਾਕੈਲਡੋ, ਪੈਟ ਉਰਬੀ, ਡਾ. ਅਜੀਤਪਾਲ ਸਿੰਘ ਸੇਠੀ, ਗੁਰਵਿੰਦਰ ਸਿੰਘ ਵਿਰਕ ਅਤੇ ਪਰਮਿੰਦਰ ਸਿੰਘ ਪਰਵਾਨਾ ਦੀ ਰਹਿਨੁਮਾਈ ਹੇਠ ਕਾਵੀ ਦਰਬਾਰ ਕੀਤਾ ਗਿਆ। ਗੀਤਕਾਰ ਅਲਮਸਤ ਦੇਸਰਪੁਰੀ ਨੇ ਆਪਣੇ ਗੀਤ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ ਅਤੇ ਆਪਣੇ ਮਸ਼ਹੂਰ ਗੀਤ ਸੁਣਾ ਕੇ ਚੰਗਾ ਰੰਗ ਬੰਨ੍ਹਿਆ। ਸਟੇਜ ਦੀ ਕਾਰਵਾਈ ਮਾਸਟਰ ਰਿੰਕੂ ਨੇ ਚਲਾਉਂਦਿਆਂ ਪਾਕਿਸਤਾਨੀ ਸ਼ਾਇਰ ਇਮਤਿਆਜ਼ ਅਲੀ ਤੇ ਡਾ. ਕਪਿਲਾ ਨੂੰ ਸੱਦਾ ਦਿੱਤਾ, ਜਿਨ੍ਹਾਂ ਨੇ ਸੂਫੀ ਗੀਤ ਗਾਇਆ। ਡਾ. ਗੁਰਵਿੰਦਰ ਅਮਨ ਨੇ ਆਪਣੀਆਂ ਚੋਣਵੀਆਂ ਕਵਿਤਾਵਾਂ ਸੁਣਾਈਆਂ। ਇਸ ਮੌਕੇ ਗਗਨਦੀਪ ਸਿੰਘ ਜੋਸ਼ਨ, ਰਾਜ ਕੰਵਲ ਵਿਲੀਅਮ ਜੀਤ ਸਿੰਘ, ਅਮਨਪ੍ਰੀਤ ਕੌਰ, ਡਾ. ਮਨਜੀਤ ਕੌਰ, ਹਰਭਜਨ ਸਿੰਘ, ਮੰਗਤ ਜੀਤ ਮੰਗਾ, ਨੂਰਪੁਰੀ, ਬੀਬੀ ਹਰਲੀਨ ਕੌਰ, ਪੰਜਾਬੀ ਲੇਖਕ ਕਮਲ ਬੰਗਾ ਤੇ ਕਈ ਦਰਜ਼ਨ ਲੇਖਕਾਂ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਚੰਗਾ ਰੰਗ ਬੰਨ੍ਹਿਆ। ਪਰਮਿੰਦਰ ਪਰਵਾਨਾ ਨੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
The post ਡਾ. ਗੁਰਵਿੰਦਰ ਅਮਨ ਦੀ ਕਾਵਿ ਪੁਸਤਕ ‘ਸ਼ਬਦਾਂ ਦੀ ਪਰਵਾਜ਼’ ਲੋਕ ਅਰਪਣ appeared first on Quomantry Amritsar Times.