ਡੈਲਸ ਟੈਕਸਸ/ਹਰਜੀਤ ਸਿੰਘ ਢੇਸੀ:
ਸਥਾਨਕ ਉਘੇ ਕਾਰੋਬਾਰੀ ਵਾਲੀਆ ਪਰਿਵਾਰ ਦੇ ਸ. ਰਪਿੰਦਰ ਸਿੰਘ ਵਾਲੀਆ ਜੀ ਦੀ ਬਹੁਤ ਹੀ ਹੋਣਹਾਰ ਧੀ ਹਰਜੋਤ ਕੌਰ ਵਾਲੀਆ ਨੇ ਟੈਕਸਸ ਸਟੇਟ ਦੀ ਨਾਮਵਰ ਯੂਨੀਵਰਸਿਟੀ ਯੂ.ਟੀ.ਏ. ਦਾ 2015 ਦਾ ‘ਹੋਮ ਕਮਿੰਗ ਕੁਈਨ ਦਾ ਐਵਾਰਡ ਜਿੱਤ ਕੇ ਜਿਥੇ ਵਾਲੀਆ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ ਉਸ ਦੇ ਨਾਲ ਹੀ ਪੰਜਾਬੀ ਕਮਿਊਨਿਟੀ ਨੂੰ ਵੀ ਬਹੁਤ ਵੱਡਾ ਮਾਣ ਪ੍ਰਾਪਤ ਹੋਇਆ ਹੈ। ਯੂਨੀਵਰਸਿਟੀ ਦੇ 35000.00 ਵਿਦਿਆਰਥੀਆਂ ਵਿਚੋਂ ਇਹ ਖਿਤਾਬ ਜਿੱਤਣਾ ਬਹੁਤ ਵੱਡੀ ਪ੍ਰਾਪਤੀ ਹੈ। ਰਿਸ਼ਤੇਦਾਰਾਂ, ਸੱਜਣਾਂ, ਮਿੱਤਰਾਂ ਵਲੋਂ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਮਿਲ ਰਹੀਆਂ ਹਨ ਅਤੇ ਚੜ੍ਹਦੀ ਕਲਾ ਦੀ ਕਾਮਨਾ ਕੀਤੀ ਜਾ ਰਹੀ ਹੈ।
ਵਰਨਣਯੋਗ ਹੈ ਕਿ ਸ. ਰਪਿੰਦਰ ਸਿੰਘ ਵਾਲੀਆ ਅਤੇ ਜਸਪਾਲ ਸਿੰਘ ਵਾਲੀਆ ਜੀ ਜੋ ਕਿ ਇਥੋਂ ਦੇ ਪੰਜਾਬੀ ਭਾਈਚਾਰੇ ਦੀਆਂ ਸਨਮਾਨਯੋਗ ਸਖਸ਼ੀਅਤਾਂ ਹਨ ਅਤੇ ਪਰਿਵਾਰ ਲੰਬੇ ਸਮੇਂ ਤੋਂ ਇਥੇ ਵੱਸ ਰਿਹਾ ਹੈ।
The post ਹਰਜੋਤ ਕੌਰ ਵਾਲੀਆ ਨੇ ਯੂਨੀਵਰਸਿਟੀ ਦਾ ‘ਹੋਮ ਕਮਿੰਗ ਕੁਈਨ’ ਦਾ ਖ਼ਿਤਾਬ ਜਿੱਤਿਆ appeared first on Quomantry Amritsar Times.