ਦੋਹਾ/ਬਿਊਰੋ ਨਿਊਜ਼:
ਅਮਰੀਕਾ ਵਿਚਲੀ ਮਨੁੱਖੀ ਅਧਿਕਾਰਾਂ ਨੂੰ ਪ੍ਰਣਾਈ ਇਨਸਾਫ਼ ਜਥੇਬੰਦੀ ਵਲੋਂ ਤਿਆਰ ਕੀਤੀ ਗਈ ਦਸਤਾਵੇਜ਼ੀ ਫ਼ਿਲਮ ‘ਦ ਲਾਸਟ ਕਿਲਿੰਗ’ 11ਵੇਂ ਸਾਲਾਨਾ ਅਲ ਜਜ਼ੀਰਾ ਇੰਟਰਨੈਸ਼ਨਲ ਡਾਕੂਮੈਂਟਰੀ ਫਿਲਮ ਉਤਸਵ ਲਈ ਚੁਣੀ ਗਈ ਹੈ। ਇਹ ਫ਼ਿਲਮ ਉਤਸਵ 26 ਤੋਂ 29 ਨਵੰਬਰ ਤੱਕ ਲੱਗ ਰਿਹਾ ਹੈ। ‘ਦ ਲਾਸਟ ਕਿਲਿੰਗ’ ਫ਼ਿਲਮ ਦੀ ਡਾਇਰੈਕਟਰ ਸਤਿੰਦਰ ਕੌਰ ਇਸ ਉਤਸਵ ਵਿਚ ਇਨਸਾਫ ਦੀ ਨੁਮਾਇੰਦਗੀ ਕਰਨਗੇ। ਸਤਿੰਦਰ ਕੌਰ ਨੇ ਕਿਹਾ ਕਿ ਇਸ ਫ਼ਿਲਮ ਵਿਚ ਮਨੁੱਖੀ ਹੱਕਾਂ ਦੇ ਮੁੱਦੇ ਨੂੰ ਕੌਮਾਂਤਰੀ ਪੱਧਰ ‘ਤੇ ਉਭਾਰਨ ਵਿਚ ਮਦਦ ਮਿਲੇਗੀ।
ਇਸ ਫ਼ਿਲਮ ਵਿਚ ਪੰਜਾਬ ਦੇ ਇੱਕ ਬਹਾਦਰ ਪੁਲੀਸ ਮੁਲਜ਼ਮ ਸਤਵੰਤ ਸਿੰਘ ਮਾਣਕ ਦੇ ਸੰਘਰਸ਼ ਦੀ ਗਾਥਾ ਬਿਆਨ ਕੀਤੀ ਗਈ ਹੈ ਜੋ ਸਿੱਖਾਂ ਉੱਤੇ ਸਰਕਾਰੀ ਜਬਰ ਨਾਲ ਸਬੰਧਿਤ ਮੁੱਦੇ ਨੂੰ ਉਠਾਉਣ ਵਿਚ ਪਹਿਲ ਕਰਦਾ ਹੈ ਅਤੇ ਵਿਸਲ ਬਲੋਅਰ ਦਾ ਕੰਮ ਕਰਦਾ ਹੈ। ਇਹ ਫ਼ਿਲਮ ਪੰਜਾਬ ਵਿਚ ਮਨੁੱਖੀ ਹੱਕਾਂ ਦੀ ਉਲੰਘਣਾ ਖ਼ਾਸ ਕਰਕੇ ਪੁਲਿਸ ਵੱਲੋਂ ”ਝੂਠੇ ਪੁਲਿਸ ਮੁਕਾਬਲਿਆਂ” ਵਿਚ ਸਿੱਖ ਨੌਜਵਾਨਾਂ ਦੇ ਕਤਲੇਆਮ ਦਾ ਮੁੱਦਾ ਉਭਾਰਿਆ ਗਿਆ ਹੈ।
‘ਦ ਲਾਸਟ ਕਿਲਿੰਗ’ ਫ਼ਿਲਮ ਨੂੰ ਪਹਿਲਾਂ ਹੀ ਕੌਮਾਂਤਰੀ ਪੱਧਰ ‘ਤੇ 6 ਪੁਰਸਕਾਰ ਮਿਲ ਚੁੱਕੇ ਹਨ। ਇਨ੍ਹਾਂ ਵਿਚ ਐਮਨੈਸਟੀ ਇੰਟਰਨੈਸ਼ਨਲ ਦਾ ਪੁਰਸਕਾਰ ਵੀ ਸ਼ਾਮਲ ਹੈ।
The post ‘ਦ ਲਾਸਟ ਕਿਲਿੰਗ’ ਦੋਹਾ ਫ਼ਿਲਮ ਉਤਸਵ ‘ਚ ਵਿਖਾਈ ਜਾਵੇਗੀ appeared first on Quomantry Amritsar Times.