ਯੂਨੀਅਨ ਸਿਟੀ/ਬਿਊਰੋ ਨਿਊਜ਼:
ਸਾਂਝਾ ਸਭਿਆਚਰਕ ਮੰਚ ਅਮਰੀਕਾ ਵੱਲੋਂ ਪੰਜਾਬੀ ਸਾਹਿਤ ਸਭਿਆਚਾਰ ਨਾਲ ਚਿਰਾਂ ਤੋਂ ਜੁੜੇ ਜਿਵੇਂ ਸਿਨੇਮਾ ਅਤੇ ਕਲਾ ਨਿਰਦੇਸ਼ਕ, ਨਿਰਮਾਤਾ ਅਤੇ ਸਾਹਿਤਕਾਰ ਵੱਲੋਂ ਸਥਾਪਤ ਡਾ. ਗੁਰਵਿੰਦਰ ਸਿੰਘ ਅਮਨ ਦੀ ਕਾਵਿ ਪੁਸਤਕ ‘ਸ਼ਬਦਾਂ ਦੀ ਪਰਵਾਜ’ ਨੂੰ ਲੋਕ ਅਰਪਣ ਕਰਨ ਸਬੰਧੀ ਭਾਈਚਾਰਕ ਜਥੇਬੰਦੀਆਂ ਪਤਵੰਤਿਆਂ ਕਾਰੋਬਾਰੀਆਂ ਅਤੇ ਅਕਾਦਮਿਕ ਹਸਤੀਆਂ ਦੇ ਇਕੱਠ ਵਿਚ 21 ਨਵੰਬਰ 2015 ਸ਼ਨਿਚਰਵਾਰ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ Guy Emanuele JR.School-100 Decoto Road Union City ਵਿਖੇ ਕਰਵਾਇਆ ਜਾ ਰਿਹਾ ਹੂ।
ਇਸ ਮੌਕੇ ਮੰਚ ਵੱਲੋਂ ਕਰਵਾਏ ਜਾਣ ਵਾਲੇ ਸਾਹਿਤਕ ਅਤੇ ਸਭਿਆਚਾਰਕ ਸਮਾਗਮ ਵਿਚ ਲੋਕ ਗਾਇਕ ਜਤਿੰਦਰ ਦੱਤ, ਡਾ. ਮੰਗਜੀਤ ਸਿੰਘ ਮੰਗਾ, ਦਰਸ਼ਨ ਸਿੰਘ ਔਜਲਾ, ਸੁਲਤਾਨ ਅਖ਼ਤਰ ਅਤੇ ਜਸਦੀਪ ਸਿੰਘ ਫਰੀਮੌਂਟ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ। ਹਾਸ ਅਭਿਨੇਤਾ ਅਤੇ ਟੀ ਵੀ ਕਲਾਕਾਰ ਮਾਸਟਰ ਰੈਕੋ ਆਪਣੇ ਟੋਟਕਿਆਂ ਨਾਲ ਭਰਭੂਰ ਮਨੋਰੰਜਨ ਕਰਨਗੇ। ਗਿੱਧੇ ਭੰਗੜੇ, ਢੋਲ ਅਲਗੋਜੇ ਦੀ ਝਲਕ ਪੇਸ਼ ਹੋਵੇਗੀ ਜੋ ਪੰਜਾਬ ਦੀ ਯਾਦ ਤਾਜ਼ਾ ਕਰਵਾਏਗੀ।
ਸਾਹਿਤਕ ਦੌਰ ਵਿਚ ਸਭਿਆਚਾਰ ਉਪਰ ਪ੍ਰਚਾਰ ਪਾਠ, ਪੁਸਤਕ ਸਮੀਖਿਆ ਵਿਚ ਬੀਬੀ ਰਾਜਵੀਰ ਕੌਰ, ਪ੍ਰਮਿੰਦਰ ਸਿੰਘ ਪ੍ਰਵਾਨਾ, ਡਾ. ਗੁਰਵਿੰਦਰ ਸਿੰਘ ਅਮਨ ਹਿੱਸਾ ਲੈਣਗੇ। ਪੁਸਤਕ ਪ੍ਰਦਰਸ਼ਨੀ, ਬਾਲ ਸਾਹਿਤ ਅਤੇ ਕਵੀ ਦਰਬਾਰ ਸਜਾਇਆ ਜਾਵੇਗਾ। ਦਾਖਲਾ ਸਿਰਫ ਸੱਦਾ ਪੱਤਰ ਰਾਹੀਂ ਹੈ। ਜਾਂ ਸੰਪਰਕ ਕਰੋ ਪ੍ਰਵਾਨਾ 510-415-9377 ਜਾਂ 510-432-1381
The post ਸਾਂਝਾ ਸਭਿਆਚਰਕ ਮੰਚ ਅਮਰੀਕਾ ਵੱਲੋਂ ਡਾ. ਗੁਰਵਿੰਦਰ ਸਿੰਘ ਦੀ ਕਾਵਿ ਪੁਸਤਕ ‘ਸ਼ਬਦਾਂ ਦੀ ਪ੍ਰਵਾਜ’ ਦਾ ਲੋਕ ਅਰਪਣ 21 ਨਵੰਬਰ ਨੂੰ appeared first on Quomantry Amritsar Times.