ਲੈਥਰੋਪ/ਬਿਊਰੋ ਨਿਊਜ਼ :
ਪ੍ਰੋ. ਮੋਹਨ ਸਿੰਘ ਫ਼ਾਊਂਡੇਸ਼ਨ ਵਲੋਂ ਸੰਤ ਰਾਮ ਉਦਾਸੀ ਦੀ ਯਾਦ ‘ਚ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ। ਇਸ ਸਮੇਂ ਸ਼ਾਇਰ ਸੁਖਵਿੰਦਰ ਕੰਬੋਜ ਨੂੰ ‘ਸੰਤ ਰਾਮ ਉਦਾਸੀ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਪ੍ਰੋਗਰਾਮ ਦੇ ਪ੍ਰਬੰਧਕ ਨੰਨੂ ਸਹੋਤਾ ਨੇ ਸ਼ੁਰੂ ਵਿੱਚ ਸਭ ਨੂੰ ਜੀਅ ਆਇਆਂ ਕਿਹਾ। ਕਵੀ ਦਰਬਾਰ ਦਾ ਅਗਾਜ਼ ਸੁਖਵਿੰਦਰ ਕੰਬੋਜ ਨੇ ਯੁੱਗ ਸ਼ਾਇਰ ਸੰਤ ਰਾਮ ਉਦਾਸੀ ਨੂੰ ਸ਼ਰਧਾਂਜਲੀ ਦੇ ਕੇ ਕੀਤਾ। ਉਨ੍ਹਾਂ ਕਿਹਾ ਕਿ ਸੰਤ ਰਾਮ ਉਦਾਸੀ ਨੇ ਪੰਜਾਬ ਦੇ ਦਰਦ ਨੂੰ ਹੰਢਾਇਆ ਅਤੇ ਆਪਣੀ ਕਲਮ ਰਾਹੀਂ ਲੋਕਾਂ ਦੇ ਦਰਦ ਨੂੰ ਬਿਆਨਿਅÂ ਹੈ। ਉਸ ਨੇ ਆਪਣੀ ਕਲਮ ਰਾਹੀਂ ਸਮੇਂ ਦੇ ਹਾਕਮ ਨੂੰ ਵੰਗਾਰਿਆ ਅਤੇ ਦੱਬੇ-ਕੁਚਲੇ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ ਹੈ। ਇਹੀ ਕਾਰਨ ਹੈ ਕਿ ਉਸ ਦੀ ਸੋਚ ਅਜੇ ਤੱਕ ਜੀਵਤ ਹੈ ਅਤੇ ਅੱਜ ਇਸ ਗੱਲ ਦੀ ਲੋੜ ਹੈ ਕਿ ਉਸ ਦੀ ਸੋਚ ‘ਤੇ ਪਹਿਰਾ ਦਿੱਤਾ ਜਾਵੇ ਤੇ ਇਸ ਲਹਿਰ ਨੂੰ ਹੋਰ ਅੱਗੇ ਤੋਰਿਆ ਜਾਵੇ।
ਇਸ ਤੋਂ ਬਾਅਦ ਹੋਏ ਕਵੀ ਦਰਬਾਰ ਵਿਚ ਸੁਰਜੀਤ ਕੌਰ, ਅੰਮ੍ਰਿਤ ਸਿੰਘ, ਤਾਰਾ ਸਿੰਘ ਸਾਗਰ, ਇਕਵਿੰਦਰ ਸਿੰਘ, ਮੱਖਣ ਲੁਹਾਰ, ਨੀਲਮ ਸੈਣੀ, ਸੁਖਵਿੰਦਰ ਕੰਬੋਜ, ਜਸਪਾਲ ਸੂਸ, ਨੰਨੂ ਨੂਰ ਅਤੇ ਕੁਲਵਿੰਦਰ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ। ਗਾਇਕ ਤਰਲੋਕ ਸਿੰਘ ਨੇ ਸੰਤ ਰਾਮ ਉਦਾਸੀ ਦੇ ਗੀਤਾਂ ਨਾਲ ਹਾਜ਼ਰੀ ਭਰੀ।
ਪ੍ਰੋਗਰਾਮ ਦੀ ਸੰਚਾਲਿਕਾ ਨੀਲਮ ਸੈਣੀ ਨੇ ਸੁਖਵਿੰਦਰ ਕੰਬੋਜ ਦੀ ਸਾਹਿਤ ਸਿਰਜਣਾ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਇਸ ਮੌਕੇ ਹਰਜਿੰਦਰ ਪੰਧੇਰ ਅਤੇ ਮ੍ਰਿਗਇੰਦਰ ਪੰਧੇਰ ਵੀ ਸ਼ਾਮਲ ਸਨ।
The post ਸ਼ਾਇਰ ਸੁਖਵਿੰਦਰ ਕੰਬੋਜ ‘ਸੰਤ ਰਾਮ ਉਦਾਸੀ’ ਐਵਾਰਡ ਨਾਲ ਸਨਮਾਨਿਤ appeared first on Quomantry Amritsar Times.