ਸੈਕਰਾਮੈਂਟੋ/ਬਿਊਰੋ ਨਿਊਜ਼ :
ਪੰਜਾਬੀ ਗੀਤਕਾਰੀ ਮੰਚ ਕੈਲੀਫੋਰਨੀਆ ਵਲੋਂ ਗ਼ਜ਼ਲਗੋ ਇਕਵਿੰਦਰ ਸਿੰਘ ਢੱਟ ਨੂੰ ਸਮਰਪਿਤ ਰੂਬਰੂ ਅਤੇ ਸਨਮਾਨ ਸਮਾਗਮ ਫਾਰ ਪੁਆਇੰਟ ਸ਼ੈਰੀਟਨ ਹੋਟਲ ਵਿਖੇ ਕੀਤਾ ਗਿਆ। ਇਸ ਵਿਚ ਕੈਲੀਫੋਰਨੀਆਂ ਦੀਆਂ ਨਾਮਵਰ ਤੇ ਸੁਹਿਰਦ ਕਲਮਾਂ ਨੇ ਫਰਿਜਨੋਂ, ਸਟਾਕਟਨ, ਬੇਅ ਏਰੀਆ, ਐਲਕਗਰੋਵ, ਸੈਕਰਾਮੈਂਟੋ, ਰੋਜਵਿਲ ਯੂਬਾਸਿਟੀ ਅਤੇ ਲਾਈਵ ਓਕ ਤੋਂ ਸ਼ਿਰਕਤ ਕੀਤੀ। ਗੁਰਬਚਨ ਚੋਪੜਾ ਨੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਸਭ ਤੋਂ ਪਹਿਲਾਂ ਪ੍ਰਧਾਨਗੀ ਮੰਡਲ ਵਿਚ ਇਕਵਿੰਦਰ ਸਿੰਘ, ਜਸਪਾਲ ਸਿੰਘ ਸੂਸ, ਰਾਠੇਸ਼ਵਰ ਸਿੰਘ ਸੂਰਾਪੁਰੀ ਅਤੇ ਬੋਬੀ ਸਿੰਘ ਗੋਸਲ ਨੂੰ ਸੱਦਾ ਦਿੱਤਾ। ਪ੍ਰੋਗਰਾਮ ਅਸ਼ੋਕ ਕੁਮਾਰ ਦੇ ਇਕ ਗੀਤ ਨਾਲ ਸ਼ੁਰੂ ਹੋਇਆ।
ਮੁੱਖ ਮਹਿਮਾਨ ਇਕਵਿੰਦਰ ਸਿੰਘ ਨੇ ਆਪਣੇ ਜੀਵਨ ਸਾਹਿਤ ਅਤੇ ਗ਼ਜ਼ਲ ਦੇ ਸਫ਼ਰ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਆਪਣੀ ਕਿਤਾਬ ‘ਧਰਤੀ ਮੈਲੀ ਮਿਟੀ ਗੋਰੀ,ਅੰਬ ਦੁਸਹਿਰਿ ਚੂਪਣ ਆਇਓ’ ਬਾਰੇ ਜਾਣਕਾਰੀ ਦਿਤੀ ਅਤੇ ਆਪਣੀਆਂ ਗ਼ਜ਼ਲਾਂ ਪੇਸ਼ ਕੀਤੀਆਂ। ਇਕਵਿੰਦਰ ਸਿੰਘ ਨੂੰ ਪੰਜਾਬੀ ਗੀਤਕਾਰੀ ਮੰਚ ਦੇ ਪ੍ਰਧਾਨ ਮੱਖਣ ਲੁਹਾਰ ਨੇ ਲੋਈ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਜਸਪਾਲ ਸੂਸ ਨੇ ਟਰਾਫੀ ਭੇਟ ਕੀਤੀ। ਰਾਠੇਸ਼ਵਰ ਸੁਰਾਪੁਰੀ ਤੇ ਬੈਬੀ ਸਿੰਘ ਗੋਸਲ ਨੇ ਤਗਮੇ ਨਾਲ ਸਨਮਾਨਿਤ ਕੀਤਾ। ਮੱਖਣ ਲੁਹਾਰ ਨੇ ਇਕਿੰਦਰ ਸਿੰਘ ਬਾਰੇ ਆਖਿਆ ਕਿ ਸਾਹਿਤਕਾਰ, ਗੀਤਕਾਰ ਗ਼ਜ਼ਲਗੋ ਕਵੀ ਸਾਰੇ ਪੰਜਾਬੀ ਮਾਂ ਬੋਲੀ ਦਾ ਥੰਮ ਹਨ। ਪੰਜਾਬੀ ਗੀਤਕਾਰੀ ਮੰਚ ਹਮੇਸ਼ਾ ਇਨ੍ਹਾਂ ਸ਼ਖ਼ਸੀਅਤਾਂ ਦਾ ਸਤਿਕਾਰ ਕਰਦਾ ਰਹੇਗਾ। ਇਕ ਮਤੇ ਵਿਚ ਪੰਜਾਬੀ ਦੇ ਮਰਹੂਮ ਕਵੀ ‘ਮੌਲਵੀ ਗੁਲਾਮ ਰਸੂਲ’ ਦੇ ਮਕਬਰੇ ਨੂੰ ਰਾਹ ਛਡੇ ਜਾਣ ਦੀ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ।
ਚਾਹ ਦੀ ਬਰੇਕ ਤੋਂ ਬਾਅਦ ਕਵੀ ਦਰਬਾਰ ਸ਼ੁਰੂ ਹੋਇਆ, ਜਿਸ ਵਿਚ ਸਭ ਨੂੰ ਆਪਣੀ ਰਚਨਾ ਬੋਲਣ ਦਾ ਖ਼ੁਲ੍ਹਾ ਸਮਾ੬ ਦਿੱਤਾ ਗਿਆ। ਇਸ ਵਿਚ ਮਨਜੀਤ ਰਲ ਤਰਲੋਕ ਸਿੰਘ, ਅਸ਼ੋਕ ਕੁਮਾਰ ਅਤੇ ਪਰਮਿੰਦਰ ਰਾਏ ਨੇ ਗੀਤ ਗਾ ਕੇ ਰੰਗ ਬੰਨ੍ਹਿਆ।
ਨਵਜੋਤ ਸਿੰਘ,ਮਲਿਕ ਇੰਤਿਆਸ, ਮਹਿੰਦਰ ਸਿੰਘ ਧਾਮੀ, ਬੌਬੀ ਗੋਸਲ, ਅਮਰ ਦੜੋਚ, ਜਸਪਾਲ ਸੂਸ,ਰਾਠੇਸ਼ਵਰ ਸਿੰਘ ਸੁਰਾਪੁਰੀ, ਗੁਰਬਖਸ਼ ਸਿੰਘ ਬਾਘਾ, ਹਰਚਰਨ ਸਿੰਘ, ਨੰਨੂ ਨੂਰ, ਦੀਪਕ ਸਰੋਏ, ਹਰਜੀਤ ਹਠੂਰ, ਮਨਦੀਪ ਗੋਰਾ, ਜਸਵੰਤ ਸਿੰਘ ਸ਼ੀਮਾਰ, ਹਰਵਿੰਦਰ ਵਿਰਕ, ਮਖਣ ਲੁਹਰ, ਗੁਰਿੰਦਰ ਸੁਰਾਪੁਰੀ, ਸੀਤਲ ਬਧਨ, ਸੁਖਵੀਰ ਸਿੰਘ, ਸੁਖਵਿੰਦਰ ਪਾਲ ਅਤੇ ਗੁਰਚਨ ਚੋਪੜਾ ਨੇ ਵੀ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
The post ਪੰਜਾਬੀ ਗੀਤਕਾਰੀ ਮੰਚ ਵਲੋਂ ਗ਼ਜ਼ਲਗੋ ਇਕਵਿੰਦਰ ਸਿੰਘ ਢੱਟ ਦਾ ਸਨਮਾਨ appeared first on Quomantry Amritsar Times.