ਨਵੀਂ ਦਿੱਲੀ/ਬਿਊਰੋ ਨਿਊਜ਼ :
ਸ਼ਿਵ ਸੈਨਾ ਦੇ ਵਿਰੋਧ ਤੋਂ ਬਾਅਦ ਮੁੰਬਈ ਵਿੱਚ ਪਾਕਿਸਤਾਨੀ ਗਜ਼ਲ ਗਾਇਕ ਗੁਲਾਮ ਅਲੀ ਦਾ ਪ੍ਰੋਗਰਾਮ ਰੱਦ ਕੀਤੇ ਜਾਣ ਮਗਰੋਂ ਗੁਲਾਮ ਅਲੀ ਨੇ ਕਿਹਾ ਹੈ ਕਿ ਆਪਣੇ ਪ੍ਰਸੰਸਕਾਂ ਨੂੰ ਧਿਆਨ ਵਿੱਚ ਰੱਖਦਿਆਂ ਉਹ ਭਾਰਤ ਆਉਂਦੇ-ਜਾਂਦੇ ਰਹਿਣਗੇ। 74 ਸਾਲਾਂ ਗਾਇਕ ਨੇ ਆਪਣੇ ਨਜ਼ਦੀਕੀ ਮਿੱਤਰ ਮਰਹੂਮ ਜਗਜੀਤ ਸਿੰਘ ਦੀ ਯਾਦ ਵਿੱਚ ਕਰਵਾਇਆ ਜਾਣ ਵਾਲਾ ਪ੍ਰੋਗਰਾਮ ਰੱਦ ਕੀਤੇ ਜਾਣ ਬਾਰੇ ਕਿਹਾ ਕਿ ਇੱਥੇ ਆ ਕੇ ਪ੍ਰੋਗਰਾਮ ਰੱਦ ਕੀਤੇ ਜਾਣ ਬਾਰੇ ਪਤਾ ਲੱਗਣ ਉੱਤੇ ਕਾਫੀ ਦੁੱਖ ਪੁੱਜਾ ਹੈ ਅਤੇ ਥੋੜ੍ਹੀ ਚਿੰਤਾ ਵੀ ਹੋਈ ਹੈ।
↧
ਭਾਰਤੀ ਪ੍ਰੇਮੀਆਂ ਲਈ ਆਉਂਦਾ ਰਹਾਂਗਾ : ਗੁਲਾਮ ਅਲੀ
↧