ਸੈਕਰਾਮੈਂਟੋ/ ਹੁਸਨ ਲੜੋਆ ਬੰਗਾ :
ਸਾਂਵਲ ਇੰਟਰਨੈਸ਼ਨਲ ਮੋਸ਼ਨ ਪਿਕਚਰ ਪ੍ਰੋਡਕਸ਼ਨ ਵਲੋਂ ਇਥੇ ਸੈਕਰਾਮੈਂਟੋ ਦੇ ਮੀਰਾਜ ਬੈਕੁÀਟ ਹਾਲ ਵਿਚ ਦੋ ਹਿੰਦੀ ਫਿਲਮਾਂ ਬਣਾਉਣ ਦਾ ਐਲਾਨ ਕਰਦਿਆਂ ਪ੍ਰੋਡਿਊਸਰ ਮਹਿੰਦਰ ਉਰਫ ਮਾਈਕ ਸਾਂਵਲ ਨੇ ਕਿਹਾ ਕਿ ਉਹ ਜਲਦ ਹੀ ਦੋ ਹਿੰਦੀ ਫਿਲਮਾਂ ‘ਦਾ ਟੈਕਸੀ ਕੈਬ 420’ ਅਤੇ ‘ਦਾ ਇਲੀਏਨਜ’ ਦੀ ਸੂਟਿੰਗ ਸ਼ੁਰੂ ਕਰਨ ਜਾ ਰਹੇ ਹਨ। ਪ੍ਰੈੱਸ ਕਾਨਫਰੰਸ ਵਿਚ ਉਨ੍ਹਾਂ ਖੁਲਾਸਾ ਕੀਤਾ ਕਿ ਫਿਲਮਾਂ ਵਿਚ ਪੰਜਾਬੀ ਦੇ ਗਾਇਕ ਸਤਿੰਦਰ ਸਰਤਾਜ ਦੇ ਦੋ ਗੀਤ ਤੇ ਇਕ ਪਾਕਿਸਤਾਨੀ ਕਲਾਕਾਰ ਦੇ ਗੀਤ ਤੇ ਹੋਰ ਬੰਬੇ ਤੋਂ ਨਾਮਵਰ ਗਾਇਕਾਂ ਦੇ ਗੀਤ ਹੋਣਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕਰੀਬ 40 ਸਾਲ ਦਾ ਤਜਰਬਾ ਇਸ ਖੇਤਰ ਵਿਚ ਹੈ ਤੇ ਉਹ ਲੰਬੇ ਅਰਸੇ ਤੋਂ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਹਨ। ਇਸ ਮੌਕੇ ਫਿਲਮ ਦੇ ਡਾਇਰੈਕਟਰ ਰਾਹੁਲ ਸਦੀਓਰਾ ਨੇ ਦੱਸਿਆ ਕਿ ਇਨ੍ਹਾਂ ਫਿਲਮਾਂ ਦੀ ਸ਼ੂਟਿੰਗ ਜਲਦੀ ਹੀ ਕੈਲੀਫੋਰਨੀਆ ਵਿਚ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮੌਕੇ ਕਵੀ ਰਾਜ ਅਤੇ ਹੀਰੋਇਨ ਸਿਮਰਨ ਵੀ ਸ਼ਾਮਲ ਸਨ। ਪੂਨਮ ਮਲਹੋਤਰਾ ਨੇ ਆਪਣੇ ਗੀਤ ਰਾਹੀਂ ਆਏ ਲੋਕਾਂ ਦਾ ਮਨੋਰੰਜਨ ਵੀ ਕੀਤਾ।
↧
ਸਾਂਵਲ ਇੰਟਰਨੈਸ਼ਨਲ ਮੋਸ਼ਨ ਪਿਕਚਰ ਵੱਲੋਂ ਦੋ ਫਿਲਮਾਂ ਬਣਾਈਆਂ ਜਾਣਗੀਆਂ
↧