ਫਰਿਜ਼ਨੋ/ਕੁਲਵੰਤ ਧਾਲੀਆਂ/ਨੀਟਾ ਮਾਛੀਕੇ :
ਪੰਜਾਬੀ ਸਾਫ-ਸੁਥਰੀ ਗਾਇਕੀ ਨੂੰ ਪ੍ਰਫੁਲਤ ਕਰਨ ਵਾਲੇ ਅਵਤਾਰ ਲਾਖਾ ਅਤੇ ਸਹਿਯੋਗੀਆਂ ਨੇ ਪੰਜਾਬੀ ਗਾਇਕੀ ਅੰਦਰ ਆਪਣਾ ਸਫ਼ਰ ਸ਼ੁਰੂ ਕਰਨ ਜਾ ਰਹੀ ਰਣਜੀਤ ਕੌਰ ਦੇ ਗੀਤਾਂ ਦੀ ਸ਼ਾਮ ਦਾ ਆਗਾਜ਼ ਗ਼ਦਰੀ ਬਾਬਿਆ ਦੇ ਨਾਂ ਨਾਲ ਜਾਣੇ ਜਾਂਦੇ ਸ਼ਹਿਰ ਸਟਾਕਟਨ ਵਿੱਚ ਕੀਤਾ। ਇਸ ਮਹਿਫਲ ਦੀ ਵਿਲੱਖਣਤਾ ਇਹ ਸੀ ਕਿ ਪ੍ਰੋਗਰਾਮ ਦੌਰਾਨ ਸਰੋਤਿਆਂ ਵਿੱਚ ਬਹੁ-ਗਿਣਤੀ ਲੇਖਕ, ਕਵੀ, ਗੀਤਕਾਰ ਅਤੇ ਸੰਗੀਤ ਦੀ ਦੁਨੀਆ ਨਾਲ ਜੁੜੀਆਂ ਸਖਸ਼ੀਅਤਾਂ ਨੂੰ ਬੁਲਾਇਆ ਗਿਆ ਸੀ। ਇਸ ਸਮੇਂ ਰਣਜੀਤ ਕੌਰ ਨੇ ਹਾਜ਼ਰੀਨ ਹਸਤੀਆਂ ਦੇ ਗੀਤ ਗਾਉਣ ਦੇ ਨਾਲ-ਨਾਲ ਹੋਰ ਬਹੁਤ ਸਾਰੇ ਪ੍ਰਸਿੱਧ ਗੀਤ ਵੀ ਗਾ ਕੇ ਵਾਹ-ਵਾਹ ਖੱਟੀ। ਦੋ ਘੰਟੇ ਦੇ ਕਰੀਬ ਇਸ ਪ੍ਰੋਗਰਾਮ ਵਿੱਚ ਗਾਇਕਾ ਨੇ ਇਕੱਲਿਆਂ ਆਪਣੀ ਮਧੁਰ ਆਵਾਜ਼ ਰਾਹੀਂ ਕੀਲੀ ਰੱਖਿਆ। ਇਸ ਸਮੇਂ ਗਜ਼ਲ ਅਤੇ ਸੰਗੀਤ ਦੇ ਉਸਤਾਦ ਗਾਇਕ ਸੁਖਦੇਵ ਸਾਹਿਲ, ਪ੍ਰਸਿੱਧ ਗਾਇਕ ਧਰਮਵੀਰ ਥਾਂਦੀ ਅਤੇ ਚੰਦਨ ਸਿੰਘ ਨੇ ਵੀ ਆਪਣੇ ਫਨ ਦਾ ਮੁਜ਼ਾਹਰਾ ਕੀਤਾ। ਜਦ ਕਿ ਕਵੀਆਂ ਵਿਚੋਂ ਕੁਲਵੰਤ ਸਿੰਘ ਸੇਖੋਂ, ਜਸਵੰਤ ਸਿੰਘ ਸਾਦ, ਮੌਂਟੀ ਸਿੰਘ ਅਤੇ ਪਾਲੀ ਧਨੌਲਾ ਨੇ ਵੀ ਹਾਜ਼ਰੀ ਲਵਾਈ। ਸਟੇਜ ਸੰਚਾਲਨ ਵਿਜੈ ਨੇ ਨੇ ਕੀਤਾ।
↧
ਰਣਜੀਤ ਕੌਰ ਨੇ ਲਾਈ ਗੀਤਾਂ ਦੀ ਛਹਿਬਰ
↧