ਸੈਕਰਾਮੈਂਟੋ/ਹੁਸਨ ਲੜੋਆ ਬੰਗਾ:
ਪੰਜਾਬੀ ਸੂਫ਼ੀ ਸੰਗੀਤ ਨੂੰ ਨਵੇਂ ਦਿਸਹੱਦਿਆਂ ਤੇ ਪਹੁੰਚਾਉਣ ਵਾਲੀਆ ਦੋ ਭੈਣਾਂ ਜੋਤੀ ਨੂਰਾਂ ਅਤੇ ਸੁਲਤਾਨਾ ਨੂਰਾਂ ਨੇ ਆਪਣੀ ਪਰੋੜ ਗਾਇਕੀ ਦੀ ਅਮਿਟ ਛਾਪ ਛੱਡੀ। ਸੈਕਰਾਮੈਂਟੋ ਵਿਚਲੇ ਸੋਅ ਦੌਰਾਨ ਸੰਗਤਿ ਨੂੰ ਪਿਆਰ ਕਰਨ ਵਾਲਿਆਂ ਨੇ ਉਨ੍ਹਾਂ ਸਾਹ ਰੋਕ ਕੇ ਸੁਣਿਆ। ਸੈਕਰਾਮੈਂਟੋ ਦੇ ਕਰਿਸਟ ਥੀਏਟਰ ਵਿਚ ਕਰਵਾਏ ਗਏ ਸ਼ੋਅ ਵਿਚ ਨੂਰਾਂ ਬੀਬੀਆਂ ਨੇ ਲਗਾਤਾਰ ਗਾ ਕੇ ਦਰਸਕਾਂ ਦਾ ਜਿੱਥੇ ਭਰਪੂਰ ਮੰਨੋਰੰਜਨ ਕੀਤਾ ਉਥੇ ਆਪਣੀ ਗਾਇਕੀ ਰਾਹੀਂ ਚੜ੍ਹਦੇ ਪੰਜਾਬੀ ਦੀ ਸੂਫੀ ਗਾਇਕੀ ਨੂੰ ਨਵੀਂ ਦਿਸ਼ਾ ਦੇਣ ਦੇ ਸੁਨੇਹੇ ਨੂੰ ਪ੍ਰੱਪਕਤਾ ਨਾਲ ਬੰਨ ਗਈਆਂ। ਜਿਸ ਲਹਿਜੇ ਤੇ ਰਿਦਮ ਨਾਲ ਉਨ੍ਹਾਂ ਗਾਇਆ ਅੱਜ ਪੰਜਾਬ ਵਿਚ ਉਨ੍ਹਾਂ ਦਾ ਹੋਰ ਕੋਈ ਗਾਇਕ ਸ਼ਾਨੀ ਨਹੀਂ ਲੱਗਦਾ।
ਮੁੱਖ ਪ੍ਰਬੰਧਕਾਂ ਵਿਚ ਜੱਸੀ ਬੰਗਾ ਮੁੱਖ ਪ੍ਰਮੋਟਰ, ਸੋਨੂ ਚੱਠਾ, ਰੂਮੀ ਚੀਮਾ, ਦੀਪ ਸੋਚ ਤੇ ਸੋਨੀ ਕੰਗ ਵਲੋਂ ਕਰਵਾਏ ਇਸ ਸ਼ੋਅ ਵਿਚ ਦਰਸ਼ਕ ਪਰਿਵਾਰਾਂ ਸਮੇਤ ਸ਼ਾਮਿਲ ਹੋਏ। ਸਕਿਊਰਿਟੀ ਤੇ ਪ੍ਰਬੰਧਾਂ ਦੇ ਬਾਵਜੂਦ ਵੀ ਸ਼ਰਾਬ ਪੀ ਕੇ ਖੋਰੂ ਪਾਉਣ ਤੋਂ ਕੁਝ ਪੰਜਾਬੀ ਬਾਜ ਨਹੀਂ ਆਉਂਦੇ।
ਬਿਨਾਂ ਸ਼ੱਕ ਇਹੋ ਜਿਹੀ ਸੁਰ ਦੀਆ ਮਾਲਕਣਾ ਨੂਰਾਂ ਬੀਬੀਆਂ ਤੇ ਉਨ੍ਹਾਂ ਦੇ ਨਾਲ ਸਹਿਯੋਗੀ ਅਵਾਜ਼ ਗੁਲਸ਼ਨ ਮੀਰ, ਸੋਨੂੰ ਕੌਲ, ਸ਼ਿਵ ਲਾਲ, ਰਣਜੀਤ ਲਾਡੀ ਤੇ ਸਾਹਿਲ ਮੀਰ ਦੇ ਸੰਗੀਤਕ ਧੁੰਨਾਂ ਨਾਲ ਮਹਿਫਲ ਯਾਦਗਾਰੀ ਹੋ ਨਿਬੜੀ। ਨੂਰਾਂ ਬੀਬੀਆਂ ਵਲੋਂ ਆਪਣੇ ਚਰਚਿਤ ਗੀਤ ‘ਜੁਗਨੀ’, ‘ਪਟਾਕਾ ਗੁੱਡੀਓਏ’, ‘ਲੰਬੀ ਜੁਦਾਈ’, ‘ਮਸਤ ਕਲੰਦਰ’ ਅਤੇ ‘ਕੁਲੀ ਰਾਹ ਵਿਚ ਪਾਈ ਅਸਾਂ ਤੇਰੇ’ ਗਾਏ ਗੀਤਾਂ ਦੀ ਲੰਬੇ ਸਮੇਂ ਤੱਕ ਚਰਚਾ ਹੋਵੇਗੀ।
↧
ਨੂਰਾਂ ਭੈਣਾਂ ਨੇ ਸੈਕਰਾਮੈਂਟੋ ‘ਚ ਦਰਸ਼ਕਾਂ ਨੂੰ ਕੀਤਾ ਮੰਤਰ ਮੁਗਧ
↧