Quantcast
Viewing all articles
Browse latest Browse all 342

ਸ਼ਬਦਾਂ ਤੇ ਸੁਰਾ ਦੀ ਰੰਗੀਨ ਮਹਿਫ਼ਲ

Image may be NSFW.
Clik here to view.
Pic VIPSA Patter1

ਵਿਸ਼ਵ ਪੰਜਾਬੀ ਸਾਹਿਤ ਅਕਾਡਮੀ ਵਲੋਂ ਪੰਜਾਬੀ ਦੇ  ਸ਼ਾਇਰ ਸੁਰਜੀਤ ਪਾਤਰ ਨਾਲ ਯਾਦਗਾਰੀ ਮਿਲਣੀ  
ਫਰੀਮੌਂਟ/ਬਿਊਰੋ ਨਿਊਜ਼:
ਵਿਸ਼ਵ ਪੰਜਾਬੀ ਸਾਹਿਤ ਅਕਾਡਮੀ (ਵਿਪਸਾਅ) ਕੈਲੇਫੋਰਨੀਆ ਦੀ 25 ਸਤੰਬਰ 2015 ਦੀ ਸ਼ਾਮ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਸੁਰਜੀਤ ਪਾਤਰ ਦੇ ਨਾਮ ਕੀਤੀ ਗਈ। ਇਸ ਵਿਚ ਪਹਿਲੀ ਵਾਰ ਸ਼ਬਦ ਅਤੇ ਸੁਰ ਦਾ ਸੁਰਮੇਲ ਦੇਖਣ-ਸੁਨਣ ਨੂੰ ਮਿਲਿਆ। ਪਾਤਰ  ਨੇ ਨਵੀਆਂ-ਪੁਰਾਣੀਆਂ ਕਵਿਤਾਵਾਂ ਪੜ੍ਹੀਆਂ/ਗਾਈਆਂ ਅਤੇ ਉਨ੍ਹਾਂ ਨੂੰ ਕੈਲੇਫੋਰਨੀਆ ਦੇ ਮਸ਼ਹੂਰ ਗਾਇਕ ਸੁਖਦੇਵ ਸਾਹਿਲ ਨੇ ਕਲਾਸੀਕਲ ਰਾਗਾਂ ਵਿਚ ਬੰਨ੍ਹ ਕੇ ਪੇਸ਼ ਕੀਤਾ।
ਸ਼ੁਰੂ ਵਿਚ ਪਾਤਰ ਦੀ ਨਵੀਂ ਬਿਰਤਾਂਤਕ ਕਵਿਤਾ ”ਰੱਬ” ਦੀ ਰੂਹਾਨੀਅਤ ਨੂੰ ਸੁਖਦੇਵ ਸਾਹਿਲ ਨੇ ਰਾਗ ਦਰਬਾਰੀ-ਜੌਨਪੁਰੀ ਦੀਆਂ ਸੁਰਾਂ ਵਿਚ ਗੁੰਨ੍ਹ ਕੇ ਪੇਸ਼ ਕੀਤਾ। ਇਸ ਤੋਂ ਬਾਅਦ ਪਾਤਰ ਦੀਆਂ ਮਸ਼ਹੂਰ ਨਜ਼ਮਾਂ, ਜਿਵੇਂ ”ਇਕ ਲਰਜ਼ਦਾ ਨੀਰ ਸੀ, ਉਹ ਮਰ ਕੇ ਪੱਥਰ ਹੋ ਗਿਆ” ਨੂੰ ਰਾਗ ਸ਼ਿਵਰੰਜਨੀ ਵਿਚ; ”ਜਿਹੜਾ ਸਨਮੁੱਖ ਹੋਵੇ ਓਸੇ ਦਾ ਦਮ ਭਰਦੇ ਸ਼ੀਸ਼ੇ” ਨੂੰ ਰਾਗ ਚਾਰੂ ਕੇਸ਼ੀ ਵਿਚ; ”ਬਲਦਾ ਬਿਰਖ ਹਾਂ ਬੱਸ ਸ਼ਾਮ ਤੀਕ ਹਾਂ, ਫਿਰ ਵੀ ਕਿਸੇ ਬਹਾਰ ਦੀ ਕਰਦਾਂ ਉੜੀਕ ਹਾਂ” ਨੂੰ ਮਾਰਵਾ+ਬਹਾਰ ਰਾਗਾਂ ਵਿਚ ਅਤੇ ”ਉੱਠ ਜਗਾ ਦੇ ਮੋਮਬੱਤੀਆਂ” ਨੂੰ ਰਾਗ ਭੇਰਵੀ ਦੀਆਂ ਮਧਰ ਸੁਰਾਂ ਨਾਲ ਸੰਗਾਰ ਕੇ ਪੇਸ਼ ਕੀਤਾ।
ਭਾਵਪੂਰਤ ਗੱਲ ਇਹ ਸੀ ਕਿ ਪਾਤਰ ਦੀ ਹਰੇਕ ਕਵਿਤਾ ਦੇ ਮੂਡ ਅਨੁਸਾਰ ਰਾਗ ਦੀ ਚੋਣ ਕੀਤੀ ਗਈ। ਇਸ ਢੁਕਵੀਂ ਜੁਗਲਬੰਦੀ ਨੇ ਸਰੋਤਿਆਂ ਅਤੇ ਸਾਹਿਤਕਾਰਾਂ ਦਾ ਮਹਿਜ਼ ਮਨੋਰੰਜਨ ਹੀ ਨਹੀਂ ਕੀਤਾ, ਉਨ੍ਹਾਂ ਦੀਆਂ ਦਿਲ ਦੀਆਂ ਤਰਬਾਂ ਨੂੰ ਵੀ ਝੁਣਿਆ। ਇਸ ਤੱਥ ਦੀ ਤਸਦੀਕ 150 ਤੋਂ ਵੱਧ ਸਰੋਤਿਆਂ ਦੀ ਹਾਜ਼ਰੀ ਤੋਂ ਹੋਈ ਜੋ ਤਿੰਨ ਘੰਟੇ ਦੀ ਮਹਿਫਲ ਨੂੰ ਇਕ ਮਨ ਇਕ ਚਿੱਤ ਹੋ ਕੇ ਸੁਣਦੇ ਰਹੇ। ਉੱਤਰੀ ਅਮਰੀਕਾ ਵਿਚ ਇਹ ਨਵਾਂ ਤਜਰਬਾ ਸੀ ਜਿਸ ਦੀ ਸਰੋਤਿਆ ਨੇ ਭਰਪੂਰ ਸ਼ਲਾਘਾ ਕੀਤੀ ਅਤੇ ਭਵਿੱਖ ਵਿਚ ਵੀ ਅਜਿਹੀਆਂ ਮਹਿਫਲਾਂ ਦਾ ਪ੍ਰਬੰਧ ਕਰਨ ਲਈ ਅਕਾਡਮੀ ਨੂੰ Àਤਸ਼ਾਹਿਤ ਕੀਤਾ।
ਵਿਪਸਾ ਨੇ ਇਸ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਸੰਪੰਨ ਨੇਪਰੇ ਚਾੜ੍ਹਣ ਬਦਲੇ ਡਾ.ਗੁਰਪ੍ਰੀਤ ਸਿੰਘ ਧੁੱਗਾ (ਪੰਜਾਬ ਅਮੈਰੀਕਨ ਕਲਚਰਲ ਅਸੋਸੀਏਸ਼ਨ), ਡਾ. ਸਰਬਜੀਤ ਸਿੰਘ ਹੁੰਦਲ, ਡਾ. ਅਜੀਤਪਾਲ ਸਿੰਘ ਸੰਧੂ, ਜਸਬੀਰ ਗਿੱਲ (Start ”p 6arms international), ਸੁਰਿੰਦਰ ਧਨੋਆ (ਪੰਜਾਬ ਲੋਕ ਰੰਗ), ਅਸ਼ੋਕ ਟਾਂਗਰੀ (ਡਰਾਮਾ ਨਿਰਦੇਸ਼ਕ), ਆਸ਼ਾ ਸ਼ਰਮਾ (ਸਟੇਜ ਹੋਸਟ), ਜਸਪਾਲ ਸਿੰਘ (ਰੇਡਿਓ ਹੋਸਟ), ਅੰਮ੍ਰਿਤਪਾਲ ਸਰਾ, ਜਸਵੰਤ ਸਿੰਘ ਘਰਿੰਡਾ, ਸੁਖਵਿੰਦਰ ਸਾਹਿਲ, ਮਨਜੀਤ ਪਲਾਹੀ, ਰਾਬਿੰਦਰ ਵਿਰਦੀ, ਹਰਮਿੰਦਰ ਕੌਰ ਸੀਰਤ, ਕਸ਼ਮੀਰ ਕੌਰ ਧਨੋਆ, ਗੁਰਦੀਪ ਸਿੰਘ, ਪ੍ਰਿੰਸੀਪਲ ਵੀਰ ਸਿੰਘ ਰੰਧਾਵਾ ਸਮੇਤ ਹੋਰ ਸਭਨਾਂ ਵਲੋਂ ਦਿੱਤੇ ਸਹਿਯੋਗ ਬਦਲੇ ਧੰਨਵਾਦ ਕੀਤਾ ਹੈ।
ਇਹ ਮਹਿਲਫਲ ਅਕਾਡਮੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੇ ਉੱਦਮ ਨਾਲ ਸਫਲ ਹੋਈ ਜਿਨ੍ਹਾਂ ਵਿਚ ਡਾ. ਗੁਰੂਮੇਲ ਸਿੱਧੂ (ਪ੍ਰਧਾਨ), ਕੁਲਵਿੰਦਰ (ਮੀਤ ਪ੍ਰਧਾਨ), ਜਗਜੀਤ ਨੌਸ਼ਹਿਰਵੀ (ਮੀਤ ਸਕੱਤਰ), ਅਤੇ  ਅਗਜ਼ੈਕਟਿਵ ਦੇ ਮੈਂਬਰ ਸੁਰਿੰਦਰ ਸੀਰਤ, ਸੁਖਵਿੰਦਰ ਕੰਬੋਜ਼, ਰੇਸ਼ਮ ਸਿੱਧੂ, ਗੁਲਸ਼ਨ ਦਿਆਲ ਅਤੇ ਸੁਖਦੇਵ ਸਾਹਿਲ ਸ਼ਾਮਿਲ ਸਨ। ਕਿਸੇ ਕਾਰਨ ਕਰਕੇ ਹਰਜਿੰਦਰ ਕੰਗ (ਸਕੱਤਰ) ਅਤੇ ਅਵਤਾਰ ਗੁੰਦਾਰਾ ਹਾਜ਼ਰ ਨਾ ਹੋ ਸਕੇ।
ਅਕਾਡਮੀ ਦੇ ਮੈਂਬਰਾਂ ਆਜ਼ਾਦ ਜਾਲੰਧਰੀ, ਈਸ਼ਰ ਸਿੰਘ ਮੋਮਨ, ਨੀਲਮ ਸੈਣੀ, ਤਾਰਾ ਸਾਗਰ, ਨੰਨੂ ਨੂਰ, ਗੁਰਮੀਤ ਸਿੰਘ ਬਰਸਾਲ, ਡਾ. ਖਵਾਜਾ ਅਸ਼ਰਫ਼, ਇਜਾਜ਼ ਸੱਯਦ, ਜਸਪਾਲ ਸੂਸ, ਇਕਵਿੰਦਰ ਡੱਟ ਸਮੇਤ ਹੋਰਨਾਂ ਪੰਜਾਬੀ ਪਿਆਰਿਆਂ ਨੇ ਇਸ ਸ਼ਾਇਰਰਨਾ ਮਹਿਫ਼ਲ ਵਿੱਚ ਹਾਜ਼ਰ ਹੋ ਕੇ ਆਨੰਦ ਮਾਣਿਆ।
ਸਟੇਜ ਦੀ ਕਾਰਗੁਜ਼ਾਰੀ ਸੁਖਵਿੰਦਰ ਕੰਬੋਜ਼ ਨੇ ਸਫਲਤਾ ਸਹਿਤ ਨਿਭਾਈ। ਆਖੀਰ ਵਿਚ ਮਾਸਟਰ ਦੀਪਕ ਅਤੇ ਉਨ੍ਹਾਂ ਦੀ ਪਤਨੀ ਨੇ, ਸੁਰਜੀਤ ਪਾਤਰ ਨੂੰ ਸੋਨੇ ਦੇ ਤਗਮੇ ਨਾਲ ਨਿਵਾਜਿਆ । ਮਨਜੀਤ  ਪਲਾਹੀ ਨੇ ਫੁਲਾਂ ਦਾ ਗੁਲਦਸਤਾ ਭੇਂਟ ਕੀਤ।


Viewing all articles
Browse latest Browse all 342


<script src="https://jsc.adskeeper.com/r/s/rssing.com.1596347.js" async> </script>