ਸੈਕਰਾਮੈਂਟੋ/ਹੁਸਨ ਲੜੋਆ ਬੰਗਾ :
1984 ਦੇ ਦਿਲੀ ਵਿਚਲੇ ਸਿੱਖ ਕਤਲੇਆਮ ‘ਤੇ ਬਣੀ ਪੰਜਾਬੀ ਫਿਲਮ ‘ਕੌਣ ਕਰੇ ਇਨਸਾਫ਼’ ਪੂਰੀ ਦੁਨੀਆਂ ਵਿਚ 25 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਜੋ ਰਾਜ ਮਹਿਲ ਪ੍ਰੋਡਕਸ਼ਨ ਦੀ ਪੇਸ਼ਕਸ਼ ਹੈ। ਫਿਲਮ ਦੇ ਡਾਇਰੈਕਟਰ ਬਲਜੀਤ ਸਿੰਘ ਤੇ ਅਸਿਸਟੈਂਟ ਡਾਇਰੈਕਟਰ ਬਰਿੰਦਰ ਕੌਰ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਫਿਲਮ ਇਕੋ ਸਮੇਂ ਭਾਰਤ, ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਵਿਚ ਰਿਲੀਜ਼ ਹੋਵੇਗੀ ਤੇ ਅਕਤੂਬਰ ਦੇ ਪਹਿਲੇ ਹਫ਼ਤੇ ਆਸਟਰੇਲੀਆ ਤੇ ਨਿਊਜ਼ੀਲੈਂਡ ਵਿਚ ਰਿਲੀਜ਼ ਕੀਤੀ ਜਾਵੇਗੀ। ਉਨ•ਾਂ ਦੱਸਿਆ ਕਿ ਫ਼ਿਲਮ ਦੀ ਕਹਾਣੀ ਪਹਿਲੀ ਨਵੰਬਰ ਨੂੰ ਦਿਲੀਂ ਦੇ ਤਿਰਲੋਕਪੁਰੀ ਇਲਾਕੇ ਵਿਚ ਸਭ ਤੋਂ ਵੱਧ ਕਤਲੇਆਮ ‘ਤੇ ਆਧਾਰਤ ਹੈ, ਜਿਸ ਨੂੰ ਸਿੱਖ ਬੱਚੀ ਆਪਣੇ ਅੱਖੀਂ ਦੇਖਦੀ ਹੈ ਤੇ ਪੜ• ਲਿਖ ਕੇ ਬਦਲਾ ਲੈਂਦੀ ਹੈ। ਇਹ ਫ਼ਿਲਮ ਹਿੰਦੀ ਤੇ ਪੰਜਾਬੀ ਭਾਸ਼ਾਵਾਂ ਵਿਚ ਬਣਾਈ ਗਈ ਹੈ। ਇਸ ਫਿਲਮ ਵਿਚ ਕੋਈ ਗੀਤ ਨਹੀਂ ਹੈ। ਇਸ ਫਿਲਮ ਦੀ ਵਿਸ਼ੇਸ਼ਤਾ ਹੈ ਕਿ ਇਸ ਫਿਲਮ ਵਿਚਲੇ ਸਾਰੇ ਪਾਤਰ ਹੰਢੇ ਵਰਤੇ ਥੀਏਟਰ ਨਾਲ ਜੁੜੇ ਹੋਏ ਕਲਾਕਾਰ ਹਨ। ਬਲਜੀਤ ਸਿੰਘ ਨੇ ਦੱਸਿਆ ਕਿ ਇਸ ਫਿਲਮ ਦੀ ਪਿਠਵਰਤੀ ਗਾਇਕਾ ਸ਼ਰੀਆ ਗੋਸਾਲ, ਰਿਤੂ ਪਾਠਕ ਰਿਚਾ ਸ਼ਰਮਾ, ਹਰਸ਼ਦੀਪ ਤੇ ਪ੍ਰਿੰਸ ਸੁਖਦੇਵ ਹਨ। ਕਹਾਣੀ ਸਕਰੀਨ ਪਲੇਅ ਡਾਇਲਾਗ ਤੇ ਨਿਰਦੇਸ਼ਨਾ ਬਲਜੀਤ ਸਿੰਘ ਦੀ ਹੈ। ਇਸ ਫਿਲਮ ਦੇ ਪ੍ਰਡਿਊਸਰ ਸ਼ਲਿੰਦਰ ਤੇ ਅਵਤਾਰ ਸਿੰਘ ਗਿੱਲ ਹਨ।
↧
ਪੰਜਾਬੀ ਫਿਲਮ ‘ਕੌਣ ਕਰੇ ਇਨਸਾਫ’ 25 ਸਤੰਬਰ ਨੂੰ ਦੁਨੀਆਂ ਭਰ ਵਿਚ ਹੋਵੇਗੀ ਰਿਲੀਜ਼
↧