Quantcast
Channel: ਸਾਹਿਤ/ਮਨੋਰੰਜਨ – Quomantry Amritsar Times
Viewing all articles
Browse latest Browse all 342

ਸਤਿੰਦਰ ਸਰਤਾਜ ਦੀ ਸੰਗੀਤਕ ਮਹਿਫਲ ‘ਚ ਮੰਤਰ ਮੁਗਧ ਹੋਏ ਸਰੋਤੇ

$
0
0

ordience in Sacramento
ਸੈਕਰਾਮੈਂਟੋ/ਹੁਸਨ ਲੜੋਆ ਬੰਗਾ
ਪੰਜਾਬੀ ਸੂਫੀ ਕਾਵਿ ਅਤੇ ਪੰਜਾਬੀ ਸਭਿਆਚਾਰ ਨੂੰ ਪ੍ਰਮੁੱਖਤਾ ਨਾਲ ਗਾਉਣ ਵਾਲੇ ਸਤਿੰਦਰ ਸਰਤਾਜ ਦੀ ਸੂਫੀ ਮਹਿਫਲ ਸੈਕਰਾਮੈਂਟੋ ਵਿਚ ਸੰਗੀਤਕ ਪ੍ਰੇਮੀਆਂ ਦੀ ਭੁੱਖ ਪੂਰੀ ਕਰ ਗਈ। ਸਰੋਤਿਆਂ ਦੀਆਂ ਫਰਮਾਇਸ਼ਾਂ ਮੁਤਾਬਕ ਉਨ੍ਹਾਂ ਆਪਣੇ ਨਵੇਂ ਪੁਰਾਣੇ ਗੀਤ ਗਾਏ। ਨੌਜਵਾਨਾਂ ਨੇ ਵੀ ਸੂਫੀਆਨਾ ਗਾਇਕੀ ਦਾ ਆਨੰਦ ਮਾਣਿਆ। ਇਸ ਮਹਿਫ਼ਲ ਵਿਚ ਜ਼ਿਆਦਾਤਰ ਲੋਕ ਆਪਣੇ ਪਰਿਵਾਰਾਂ ਸਮੇਤ ਆਏ, ਜਿਨ੍ਹਾਂ ‘ਚੋਂ ਖ਼ਾਸ ਤੌਰ ‘ਤੇ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਦੇ ਪ੍ਰਬੰਧਕ ਕਿੰਗਜ਼ ਸਪੋਰਟਸ ਕਲੱਬ ਸੈਕਰਾਮੈਂਟੋ ਦੇ ਪ੍ਰਬੰਧਕ ਸ਼ਾਮਿਲ ਹਾਜ਼ਰ ਹੋਏ। ਜੱਸੀ ਸੰਘਾ, ਧੀਰਾ ਨਿੱਝਰ, ਸੁਖਦੇਵ ਲੰਬੜ, ਹੈਪੀ ਬਰਿਆਣਾ, ਡਾ. ਕੁਲਦੀਪ ਸਿੰਘ ਸੰਧੂ, ਤੇਜਿੰਦਰ ਦੁਸਾਂਝ, ਮਨਜੀਤ ਸਿਵੀਆ, ਬਿੱਟੂ ਰੰਧਾਵਾ, ਸੁੱਖੀ ਸੇਖੋਂ, ਗੁਰਨੇਕ ਦੁਸਾਂਝ, ਜਸਪ੍ਰੀਤ ਸਿੰਘ ਅਕਾਲੀ ਦਲ ਯੂ.ਐਸ.ਏ., ਸੁਖਚੈਨ ਸਿੰਘ ਚੈਂਬਰ ਆਫ ਕਮਰਸ ਉਘੇ ਕਾਰੋਬਾਰੀ ਸਰਬਜੀਤ ਸਿੰਘ ਥਿਆੜਾ, ਸਾਬ੍ਹੀ ਸਿੰਘ, ਲਾਲੀ ਧਨੋਆ, ਚਰਨ ਸਿੰਘ ਜੱਜ ਨੇ ਇਸ ਸਮਾਗਮ ਵਿਚ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਇਥੇ ਵਰਨਣਯੋਗ ਹੈ ਕਿ ਇਸ ਮਹਿਫਲ ਵਿਚ ਸਰੋਤੇ, ਜਿਨ੍ਹਾਂ ‘ਚ ਵੱਖ ਵੱਖ ਸੰਸਥਾਵਾਂ ਦੇ ਆਗੂ ਤੇ ਵਰਕਰ ਹਾਜ਼ਰ ਸਨ, ਧੜੇਬੰਦੀ ਤੋਂ ਉਪਰ ਉੱਠ ਕੇ ਇਕ ਸੂਫੀ ਗਾਇਕ ਨੂੰ ਸੁਣਨ ਆਏ, ਜਿਹੜਾ ਕਿ ਆਪਣੇ ਆਪ ਵਿਚ ਇਕ ਮਿਸਾਲ ਹੈ। ਅਕਸਰ ਹੁੰਦਾ ਇਹ ਹੈ ਕਿ ਜੇਰਕ ਇਕ ਧੜਾ ਸ਼ੋਅ ਕਰਵਾ ਰਿਹਾ ਹੈ ਤਾਂ ਵਿਰੋਧੀ ਧੜਾ ਨਹੀਂ ਜਾਂਦਾ, ਪਰ ਇਥੇ ਸਾਰੇ ਧੜਿਆਂ ਦੇ ਸਰੋਤੇ ਹਾਜ਼ਰ ਹੋਏ।
ਇਕ ਰਾਤ ਪਹਿਲਾਂ ਸਤਿੰਦਰ ਸਰਤਾਜ ਨੂੰ ਮਹਿਫ਼ਲ ਦੇ ਪ੍ਰਬੰਧਕ ਜਸਜੀਤ ਸਿੰਘ ਵੱਲੋਂ ਮਿਰਾਜ ਬੈਂਕੂਅਟ ਹਾਲ, ਜੋ ਐਲ ਕਮੀਨੋ ਐਵਨੀਓ ‘ਚ ਹੈ, ਵਿਚ ਡਿਨਰ ਵੀ ਦਿੱਤਾ ਗਿਆ। ਇਸ ਦੌਰਾਨ ਕੁਝ ਖ਼ਾਸ ਪਤਵੰਤਿਆਂ ਨੂੰ ਬੁਲਾਇਆ ਗਿਆ। ਇਸ ਦੌਰਾਨ ਸਰਤਾਜ ਦੀ ਹਾਜ਼ਰੀ ‘ਚ ਆਏ ਪਤਵੰਤਿਆਂ ਨੂੰ ਉਨ੍ਹਾਂ ਦੇ ਕੀਤੇ ਸਮਾਜਿਕ ਕਾਰਜਾਂ ਉਪਰ ਡਾਕੂਮੈਂਟਰੀ ਵਿਖਾਈ ਗਈ ਤੇ ਪਤਵੰਤਿਆਂ ਦੇ ਕੁਝ ਸਵਾਲਾਂ ਦੇ ਜਵਾਬ ਵੀ ਸਤਿੰਦਰ ਸਰਤਾਜ ਵੱਲੋਂ ਦਿੱਤੇ ਗਏ। ਸਤਿੰਦਰ ਸਰਤਾਜ ਦੀ ਸੈਕਰਾਮੈਂਟੋ ਵਿਚਲੀ ਸੂਫ਼ੀ ਮਹਿਫ਼ਲ ਅਮਰੀਕਾ ਦੀ ਆਖਰੀ ਮਹਿਫ਼ਲ ਸੀ, ਜੋ ਸਦੀਵੀ ਯਾਦ ਹੋ ਨਿਬੜੀ।


Viewing all articles
Browse latest Browse all 342