ਸ਼ਿਕਾਗੋ/ਮੱਖਣ ਸਿੰਘ ਕਲੇਰ:
‘ਮਾਸਟਰ ਮਾਈਂਡ ਜਿੰਦਾ ਸੁੱਖਾ’ ਫਿਲਮ ਜੋ 11 ਸਤੰਬਰ ਨੂੰ ਦੁਨੀਆਂ ਭਰ ਦੇ ਵੱਖ ਵੱਖ ਦੇਸ਼ਾਂ ਦੇ ਸਿਨੇਮਾ ਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ, ਪ੍ਰਤੀ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਭਾਵੇਂ ਕਿ ਸਿੱਖ ਸੰਘਰਸ਼ ਦੇ ਜੋਧਿਆਂ ਦੇ ਅਧਾਰਤ ਜਿਹੜੀਆਂ ਵੀ ਫਿਲਮਾਂ ਬਣ ਰਹੀਆਂ ਹਨ, ਉਨ੍ਹਾਂ ਨੂੰ ਸੈਂਸਰ ਬੋਰਡ ਤੋਂ ਪਾਸ ਹੋਣ ਅਤੇ ਫਿਰ ਰਿਲੀਜ਼ ਕਰਵਾਉਣ ਵਿਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਫਿਰ ਸਰਕਾਰਾਂ ਤੇ ਪ੍ਰਸਾਵੀ ਇਨ੍ਹਾਂ ਫਿਲਮਾਂ ਨੂੰ ਸਿਨਮਾਂ ਘਰਾਂ ਵਿਚ ਲੱਗਣ ਤੋਂ ਰੋਕਦਾ ਹੈ। ਇੱਥੋਂ ਤੱਕ ਕਿ ਕਈ ਵਾਰ ਸਾਡਾ ਆਪਣਾ ਭਾਈਚਾਰਾ ਵੀ ਫਿਲਮਾਂ ਤੋਂ ਦੂਰੀ ਬਣਾ ਕੇ ਰੱਖਦਾ ਹੈ। ਪਰ ਇਹ ਯੋਧੇ ਕੌਮ ਦੇ ਸਰਮਾਇਆ ਹਨ। ਅੱਜ ਜੇਕਰ ਸਿੱਖਾਂ ਦੇ ਸਿਰਾਂ ਤੇ ਦਸਤਾਰਾਂ ਅਤੇ ਸਰਦਾਰੀਆਂ ਹਨ ਤਾਂ ਸਾਡੀ ਸਿੱਖ ਕੌਮ ਦੇ ਸਮੂਹ ਸ਼ਹੀਦਾਂ ਦੀਆਂ ਸ਼ਹੀਦੀਆਂ ਦੇ ਸਦਕਾ ਹੀ ਹਨ। ਇਸ ਲਈ ਸਾਨੂੰ ਇਹੋ ਜਿਹੀਆਂ ਫਿਲਮਾਂ ਨੂੰ ਵੱਧ ਤੋਂ ਵੱਧ ਸਤਕਾਰ ਅਤੇ ਸਹਿਯੋਗ ਦੇਣਾ ਚਾਹੀਦਾ ਹੈ। ਅੱਜ ਪੰਜਾਬ ਵਿਚ ਇਸ ਫਿਲਮ ਪ੍ਰਤੀ ਸਿੱਖਾਂ ਵਿਚ ਵਿਸ਼ੇਸ਼ ਤੌਰ ਤੇ ਨੌਜਵਾਨਾਂ ਵਿਚ ਭਾਈ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਥਾਂ ਥਾਂ ਤੇ ਇਸ ਫਿਲਮ ਦੇ ਪੋਸਟਰ ਜਾਰੀ ਕੀਤੇ ਜਾ ਰਹੇ ਹਨ। ਸ਼ਿਕਾਗੋ ਵਿਚ ਇਹ ਫਿਲਮ ਸਿਨੇਮਾਰਕ ਸਟਾਰਟਫੋਰਡ ਸਾਸੈਂਟਰ ਬਲੂ ਮਿੰਗਡੇਲ ਵਿਚ ਲਗ ਰਹੀ ਹੈ।
↧
ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੇ ਜੀਵਨ ਸਬੰਧੀ ਬਣੀ ਫਿਲਮ ਪਰਤੀ ਲੋਕਾਂ ਵਿਚ ਭਾਰੀ ਉਤਸ਼ਾਹ
↧