Quantcast
Channel: ਸਾਹਿਤ/ਮਨੋਰੰਜਨ – Quomantry Amritsar Times
Viewing all articles
Browse latest Browse all 342

ਦੇਬੀ ਮਖਸੂਸਪੁਰੀ ਨੇ ਸੈਕਰਾਮੈਂਟੋ ‘ਚ   ਸ਼ਾਇਰੀ ਤੇ ਸੰਗੀਤ ਦੀ ਮਹਿਫਲ ਲਾਈ

$
0
0

Hussan  Debi Makhsoospuri
ਸੈਕਰਾਮੈਂਟੋ/ਹੁਸਨ ਲੜੋਆ ਬੰਗਾ:
ਪੰਜਾਬੀ ਦੇ ਕੁਝ ਨਾਮਵਰ ਪਰਿਵਾਰਕ ਗਾਇਕਾਵਾਂ ਵਿੱਚੋਂ ਦੇਬੀ ਮਖਸੂਸਪੁਰੀ ਦੇ ਸ਼ੋਅ ਦਾ ਪ੍ਰਬੰਧ ਸੈਕਰਾਮੈਂਟੋ ਦੇ ਫਲੋਰਨ ਰੋਡ ਲੂਥਰ ਬਰਬੈੰਕ ਹਾਈ ਸਕੂਲ ਚ ਕੀਤਾ ਗਿਆ । ਪੰਜਾਬ ਪ੍ਰੋਡਕਸਨਜ ਵਲੋਂ ਕਰਵਾਏ ਇਸ ਪ੍ਰੋਗਰਾਮ ਵਿੱਚ ਪੰਜਾਬੀ ਸ਼ਾਇਰੀ, ਗੀਤਕਾਰੀ ਤੇ ਗਾਇਕ ਦੇਬੀ ਮਖਸੂਸਪੁਰੀ ਆਪਣੀ ਗਾਇਕੀ, ਟੱਪੇ ਤੇ ਦਿਲ ਟੁੰਬਵੀਂ ਭਾਸ਼ਾ ਰਾਹੀ ਸਰੋਤਿਆ ਦੇ ਰੂਬਰੂ ਹੋਏ। ਇਸ ਮੌਕੇ ਉਨ੍ਹਾਂ ਅਪਣੇ ਕੁਝ ਨਵੇਂ ਪੁਰਾਣੇ ਗੀਤਾਂ ਨਾਲ ਹਾਜਰੀ ਲੁਆਈ। ਜਿਸ ਦੌਰਾਨ ‘ਮਾਵਾਂ ਧੀਆਂ ਦੇ ਸੌ ਪਰਦੇ, ਤੂੰ ਸਾਰਾ ਕੁਝ ਨਾ ਪੁਛਿਆ ਕਰ’, ‘ਰਹਿੰਦੇ ਲੰਮਿਆਂ ਰੂਟਾਂ ਤੇ ਯਾਰ ਟਰਾਲਿਆਂ ਵਾਲੇ’, ‘ਮੇਰੇ ਦਿਲ ਵਿਚ ਸੋਹਣੇ ਯਾਰ ਦਾ ਤੂੰਬਾ ਵਜਦਾ ਰਹਿੰਦਾ ਏ’ ਅਤੇ ਹੋਰ ਗੀਤਾਂ ਨਾਲ ਮਹਿਫਲ ਜਮਾਈ। ਕਜਲਾ ਪੈਟਰੋਲੀਅਮ ਦੇ ਮਾਲਕ ਬੂਟਾ ਸਿੰਘ ਕਜਲਾ, ਗੋਲਡਨ ਸਟੇਟ ਰੀਐਲਟੀ ਦੇ ਸੈਮ ਚਾਹਲ, ਰੀਮੈਕਸਗੋਲਡ ਦੇ ਤਾਜ ਰੰਧਾਵਾ, ਜੱਸੀ ਬੰਗਾ, ਓਰਬਿਟਲ ਐਕਸਪ੍ਰੈਸ ਫਰਿਜਨੋ, ਏਟੀਨ ਵੀਲਰ ਟਰੱਕ ਸਕੂਲ ਅਤੇ ਐਲ ਏ ਮਰਚਾਈਨਡਸ ਯੂਬਾ ਸਿਟੀ, ਹਰਪ੍ਰੀਤ ਸਿੰਘ ਰੀਐਲਟਰ, ਪੰਜਾਬ ਇੰਸ਼ੋਰੈੰਸ ਬਰੋਕਰਜ ਇੰਕ, ਮਖਣ ਝੱਟੂ, ਕੰਟਰੀ ਮਾਰਕੀਟ ਸਟਾਕਟਨ, ਯੂ ਐਸ ਟਰਾਂਸਪੋਰਟ, ਵੈਡ ਮਾਰਟ ਆਫ਼ ਸੈਕਰਾਮੈਂਟੋ, ਸੰਘੇੜਾ ਟਰੱਕ ਲਾਈਨ, ਪੌਲ ਝਟੂ ਅਤੇ ਹੋਰ ਪਤਵੰਤੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ । ਦੇਬੀ ਦੀ ਸ਼ਾਇਰੀ ਅਤੇ ਗਾਇਕੀ ਨੂੰ ਪਸੰਦ ਕਰਨ ਵਾਲੇ ਸਰੋਤਿਆਂ ਨੇ ਪਰਿਵਾਰਾਂ ਸਮੇਤ ਸੋਅ ਦੇ ਅੰਤ ਤੱਕ ਦੇਬੀ ਮਖਸੂਸਪੁਰੀਦੀ ਸ਼ਾਇਰੀ ਅਤੇ ਗਾਇਕੀ ਦਾ ਆਨੰਦ ਮਾਣਿਆ । ਅਖ਼ੀਰ ਵਿਚ ਪੰਜਾਬ ਪ੍ਰੋਡਕਸਨਜ ਦੀ ਸਮੁਚੀ ਟੀਮ ਵੱਲੋਂ ਸਾਰੇ ਪਰਿਵਾਰਾਂ ਸਮੇਤ ਆਏ ਸਰੋਤਿਆ ਦਾ ਧੰਨਵਾਦ ਕੀਤਾ ਗਿਆ


Viewing all articles
Browse latest Browse all 342


<script src="https://jsc.adskeeper.com/r/s/rssing.com.1596347.js" async> </script>