ਕੈਲੀਫੋਰਨੀਆ/ਬਿਊਰੋ ਨਿਊਜ਼ :
ਰਿਚਮੰਡ ਹਿੱਲ, ਕੁਈਨ ਵਿਚ ਤੀਆਂ ਧੁਮ-ਧਾਮ ਨਾਲ ਮਨਾਈਆਂ ਗਈਆਂ। ਨਰਿੰਦਰ ਕੌਰ ਕੁਹਾੜ ਦੇ ਪ੍ਰਬੰਧਾਂ ਹੇਠ ਇਹ ਤੀਆਂ ਬੀਬੀ ਗੁਰਮੀਤ ਕੌਰ ਦੇ ਖੁੱਲ੍ਹੇ ਵਿਹੜੇ ਵਿਚ ਮਨਾਈਆਂ ਗਈਆਂ, ਜਿਸ ਵਿਚ ਬੀਬੀਆਂ ਨੇ ਗਾ ਵਜਾ ਕੇ ਆਪਣੇ ਹਾਵਭਾਵਾਂ ਦਾ ਪ੍ਰਗਟਾਵਾ ਕੀਤਾ। ਗਿੱਧੇ ਦੀ ਪੇਸ਼ਕਸ਼ ਖਾਸ ਖਿੱਚ ਦਾ ਕੇਂਦਰ ਰਹੀ। ਇਸ ਪ੍ਰੋਗਰਾਮ ਵਿਚ ਰਾਜ ਅਟਵਾਲ, ਕਿਰਨਜੀਤ ਚੱਠਾ, ਅਮਨਪ੍ਰੀਤ ਪੰਨੂ, ਗੁਰਮੀਤ ਕੌਰ ਅਤੇ ਜਸ ਬੜਿੰਗ ਨੇ ਵੀ ਸ਼ਮੂਲੀਅਤ ਕੀਤੀ।
The post ਰਿਚਮੰਡ ਹਿੱਲ ‘ਚ ਮਨਾਈਆਂ ਤੀਆਂ appeared first on Quomantry Amritsar Times.