ਪੀਸੀਏ ਫਰਿਜ਼ਨੋ ਵੱਲੋਂ ਸਾਰੀਆਂ ਤਿਆਰੀਆਂ ਮਕੰਮਲ,
ਫਰਿਜ਼ਨੋ (ਨੀਟਾ ਮਾਛੀਕੇ/ਕੁਲਵੰਤ ਧਾਲੀਆ):
ਪੀਸੀਏ ਸੰਸਥਾ ਫਰਿਜ਼ਨੋ ਵੱਲੋਂ ਆਪਣੇਂ ਅੱਠਵੇਂ ਸੱਭਿਆਚਾਰਕ ਮੇਲੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਇਸ ਸਬੰਧੀ ਗੱਲਬਾਤ ਕਰਦਿਆ ਪ੍ਰਬੰਧਕਾਂ ਨੇਂ ਦੱਸਿਆ ਕਿ ਸਥਾਨਿਕ ਜੈਕਾਰਾ ਮੂਵਮੈਂਟ ਦੇ ਨੌਜਵਾਨ ਬੱਚੇ ਬੱਚੀਆਂ ਵੱਲੋਂ ਆਪਣੀ ਸੰਸਥਾ ਲਈ ਪੀਸੀਏ ਫਰਿਜ਼ਨੋਂ ਦੇ ਸਹਿਯੋਗ ਨਾਲ ਇੱਕ ਫੰਡ ਰੇਜ਼ਿਗ ਪ੍ਰੋਗਰਾਮ ਦਾ ਵੁਡਵਰਡ ਪਾਰਕ ਵਿੱਚ 8 ਅਗਸਤ ਐਤਵਾਰ ਨੂੰ ਕੀਤਾ ਜਾ ਰਿਹਾ ਹੈ। ਇਸ ਫੰਡ ਰੇਜ਼ ਸਮਾਗਮ ਵਿੱਚ ਲੋਕਾ ਦਾ ਮਨੋਰੰਜਨ ਕਰਨ ਲਈ ਉਘੇ ਲੋਕ ਗਾਇਕ ਸਤਿੰਦਰ ਸਰਤਾਜ ਉਚੇਚੇ ਤੌਰ ਤੇ ਪਹੁੰਚ ਰਹੇ ਹਨ। ਇਸਦੇ ਨਾਲ ਹੀ ਉੱਘੇ ਗਾਇਕ ਸਰਬਜੀਤ ਚੀਮਾ ਦੀ ‘ਗੈਸਟ ਪੇਸ਼ਕਾਰੀ’ ਤੋਂ ਇਲਾਵਾ ਸਥਾਨਕ ਗਾਇਕ ਧਰਮਵੀਰ ਥਾਂਦੀ ਵੀ ਇਸ ਮੌਕੇ ਸਰੋਤਿਆਂ ਨਾਲ ਸਾਂਝ ਪਾਉਣਗੇ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀਸੀਏ ਮੈਂਬਰ ਮਿੱਕੀ ਸਰਾਂ ਨੇ ਕਿਹਾ ਕਿ ਇਸ ਪ੍ਰੋਗਰਾਮ ਦੌਰਾਨ ਇਕੱਤਰ ਹੋਈ ਪਾਈ ਪਾਈ ਰਕਮ ਜੈਕਾਰਾ ਮੂਵਮੈਂਟ ਦੇ ਕਾਰਕੁਨਾਂ ਹਵਾਲੇ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਸਾਡੀ ਨਵੀਂ ਪਨੀਰੀ ਨੂੰ ਸਾਡੇ ਧਰਮ ਅਤੇ ਵਿਰਸੇ ਨਾਲ ਜੋੜਨ ਲਈ ਜੋ ਉਪਰਾਲੇ ਇਹ ਸੰਸਥਾ ਕਰ ਰਹੀ ਹੈ ਇਹਦੀ ਜਿੰਨੀਂ ਵੀ ਸਲਾਹੁਤਾ ਕੀਤੀ ਜਾਵੇ ਘੱਟ ਹੈ । ਉਹਨਾਂ ਹਰੇਕ ਮਾਈ ਭਾਈ ਨੂੰ ਜੈਕਾਰਾ ਦੀ ਦਿਲ ਖੋਲ੍ਹ ਕੇ ਮੱਦਦ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਪਰਿਵਾਰਾਂ ਦੀ ਸੁਰੱਖਿਆ ਨੂੰ ਮੁੱਖ ਰੱਖ ਕੇ ਸਕਿਉਰਿਟੀ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਹੋਰ ਜਾਣਕਾਰੀ ਲਈ ਫੋਨ ਕਰੋ (408) 966-7019 ਜਾ (510) 709-8000

The post ਸਰਤਾਜ ਦਾ ਅਖਾੜਾ 8 ਅਗਸਤ ਐਤਵਾਰ ਨੂੰ appeared first on Quomantry Amritsar Times.