ਡੈਲਸ/ਹਰਜੀਤ ਸਿੰਘ ਢੇਸੀ :
ਪੰਜਾਬੀ ਐਸੋਸੀਏਸ਼ਨ ‘ਹੱਸਦਾ ਪੰਜਾਬ’ ਵੱਲੋਂ ਪਿਛਲੇ ਦਿਨੀਂ ਪਲੈਨੋ ਸਵਿਕ ਸੈਂਟਰ ਵਿਖੇ ਤੀਆਂ ਦਾ ਮੇਲਾ ਕਰਵਾਇਆ ਗਿਆ। ਦੂਰੋਂ-ਨੇੜਿਓਂ ਪੰਜਾਬੀ ਪਹਿਰਾਵੇ ਵਿਚ ਸਜੀਆਂ ਧੀਆਂ ਧਿਆਣੀਆਂ ਅਤੇ ਸੁਆਣੀਆਂ ਨੇ ਪਹੁੰਚ ਕੇ ਇਸ ਮੇਲੇ ਦੀਆਂ ਰੌਣਕਾਂ ਨੂੰ ਚਾਰ ਚੰਨ ਲਾਏ। ਵਿਰਾਸਤੀ ਵਸਤੂਆਂ ਨਾਲ ਸਜਾਏ ਗਏ ਹਾਲ ਵਿਚ ਪੇਂਡੂ ਸਭਿਆਚਾਰ ਵੇਖਣ ਨੂੰ ਮਿਲਿਆ। ਪੰਜਾਬਣਾਂ ਨੇ ਹਰ ਪਾਸੇ ਪੰਜਾਬੀ ਗੀਤ ਸੰਗੀਤ ਦੀ ਮਹਿਕ ਬਿਖੇਰ ਦਿੱਤੀ। ਇਸ ਮੇਲੇ ਨੂੰ ਬਹੁਤ ਹੀ ਉਤਸ਼ਾਹ ਤੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਪੰਜਾਬੀ ਲੋਕ ਨਾਚ ਦੀ ਹਰ ਵੰਨਗੀ ਪੇਸ਼ ਕੀਤੀ ਗਈ। ਨਿੱਕੀਆਂ ਕੁੜੀਆਂ ਨੇ ਸਕਿੱਟਾਂ ਪੇਸ਼ ਕਰਦਿਆਂ ਖੂਬ ਰੰਗ ਬੰਨ੍ਹਿਆ। ਕੁੜੀਆਂ ਚਿੜੀਆਂ ਨੇ ਗਿੱਧਾ ਪਾ ਕੇ ਨੱਚ ਨੱਚ ਕੇ ਧਰਤ ਹਿਲਾ ਦਿੱਤੀ। ਗਿੱਧੇ ਦੇ ਪਿੜ ਵਿਚ, ਪੰਜਾਬੀ ਗੀਤ ਸੰਗੀਤ ਨਾਲ ਮੇਲੇ ਵਿਚ ਸ਼ਾਮਲ ਹੋਈਆਂ ਸਭ ਮੇਲਣਾਂ, ਮੁਟਿਆਰਾਂ ਅਤੇ ਬੀਬੀਆਂ ਨੇ ਵੀ ਧਮਾਲਾਂ ਪਾਈਆਂ। ਇਸ ਵਾਰ ਮੇਲੇ ਦੀ ਵਿਸ਼ੇਸ਼ਤਾ ਇਹ ਸੀ ਕਿ ਇਸ ਵਿਚ ਦੋ ਉੱਘੇ ਕਲਾਕਾਰ ਗੁਰਤੇਜ਼ ਅਖਤਰ ਤੇ ਕੁਲਵਿੰਦਰ ਕੈਲੀ ਪਹੁੰਚੇ ਹੋਏ ਸਨ ਜਿਨ੍ਹਾਂ ਦੀ ਧਮਾਕੇਦਾਰ ਪੇਸ਼ਕਾਰੀ ਨੇ ਪੰਜਾਬਣਾਂ ਨੂੰ ਖੂਬ ਨਚਾਇਆ ਤੇ ਵਾਹ ਵਾਹ ਖੱਟੀ।
The post ਤੀਆਂ ਦੇ ਮੇਲੇ ਵਿੱਚ ਮਾਣਮੱਤੀਆਂ ਪੰਜਾਬਣਾਂ ਨੇ ਖਿੰਡਾਈ ਪੰਜਾਬੀ ਗੀਤਾਂ ਦੀ ਮਹਿਕ appeared first on Quomantry Amritsar Times.