ਫਰਿਜ਼ਨੋ (ਕੁਲਵੰਤ ਉੱਭੀ ਧਾਲੀਆਂ/ਨੀਟਾ ਮਾਛੀਕੇ):
ਸਾਫ-ਸੁੱਥਰੀ ਪਰਿਵਾਰਕ ਸਭਿਆਚਾਰਕ ਗਾਇਕੀ ਨੂੰ ਉਤਸ਼ਾਹਤ ਕਰਨ ਦੇ ਯਤਨਾਂ ਦੀ ਲੜੀ ਤਹਿਤ ਬਾਲੀਵੁੱਡ ਇੰਟਰਟੇਨਰ ਦੇ ਜਸਵੰਤ ਸਿੰਘ ਮਹਿਮੀ ਨੇ ਆਪਣੇ ਸਹਿਯੋਗੀਆਂ ਨਾਲ ਕੇ ‘ਮਹਿਫਲ-ਏ-ਗਜ਼ਲ’ ਸ਼ਾਮ ਫਰਿਜ਼ਨੋ ਦੇ ‘ਇੰਡੀਅਨ ਅਵਨ’ ਰੈਸਟੋਰੈਟ ਵਿੱਚ ਕਰਵਾਈ ਗਈ। ਮਹਿਫ਼ਲ ਦਾ ਆਗਾਜ਼ ਕੁਲਬੀਰ ਬਰਾੜ ਨੇ ਸਭ ਨੂੰ ਜੀ ਆਇਆ ਕਹਿੰਦੇ ਹੋਏ ਕੀਤਾ। ਉਪਰੰਤ ਸਟੇਜ਼ ਤੋਂ ਜਸਵੰਤ ਸਿੰਘ ਮਹਿੰਮੀ ਨੇ ਪ੍ਰਸਿੱਧ ਗਜ਼ਲ ਗਾਇਕ ਸੁਰਿੰਦਰ ਖਾਨ ਨੂੰ ਪੇਸ਼ ਕੀਤਾ, ਜਿਨ•ਾਂ ਨੇ ਆਪਣੀ ਗਾਇਕੀ ਰਾਹੀਂ ਵੱਖ-ਵੱਖ ਗਜ਼ਲਾਂ ਅਤੇ ਗੀਤਾਂ ਨੂੰ ਆਪਣੀ ਸੁਰੀਲੀ ਆਵਾਜ਼ ਰਾਹੀਂ ਸਰੋਤਿਆਂ ਦੇ ਰੂਬਰੂ ਕੀਤਾ। ਇਸ ਤੋਂ ਬਾਅਦ ‘ਵੌਆਇਸ ਆਫ ਪੰਜਾਬ’ ਐਵਾਰਡ ਜੇਤੂ ਪਰਮਜੀਤ ਕੌਰ ਨੇ ਆਪਣੀ ਬੁਲੰਦ ਆਵਾਜ਼ ਰਾਹੀਂ ਬਹੁਤ ਸਾਰੇ ਗੀਤ ਗਾ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਇਨ•ਾਂ ਦੋਨਾਂ ਕਲਾਕਾਰਾਂ ਨੇ ਕੁਝ ਦੋਗਾਣੇ ਵੀ ਆਪਣੀ ਸੁਰੀਲੀ ਆਵਾਜ਼ ਰਾਹੀਂ ਗਾਏ। ਚਾਰ ਘੰਟੇ ਤੋਂ ਵੱਧ ਚੱਲੇ ਇਸ ਪ੍ਰੋਗਰਾਮ ਵਿੱਚ ਹਾਜ਼ਰੀਨ ਨੇ ਆਪਣੇ ਮਨਭਾਉਂਦੇ ਗੀਤਾਂ ਅਤੇ ਗਜ਼ਲਾਂ ਦਾ ਭਰਪੂਰ ਅਨੰਦ ਮਾਣਿਆ
The post ਖੂਬ ਜੰਮੀ ‘ਮਹਿਫ਼ਲ-ਏ-ਗ਼ਜ਼ਲ’ ਸ਼ਾਮ appeared first on Quomantry Amritsar Times.