ਲੰਡਨ/ਬਿਊਰੋ ਨਿਊਜ਼ :
ਹੁਣ ਤਕ ਬੱਚਿਆਂ ਦੇ ਦਿਲੋ-ਦਿਮਾਗ ‘ਤੇ ਚਾਚਾ ਚੌਧਰੀ ਵਰਗੇ ਕਿਰਦਾਰ ਛਾਏ ਰਹਿੰਦੇ ਸਨ ਤੇ ਸੁਪਰਮੈਨ ਤੇ ਹੀ-ਮੈਨ ਉਨ੍ਹਾਂ ਦੇ ਆਦਰਸ਼ ਬਣਦੇ ਆ ਰਹੇ ਸਨ ਪਰ ਹੁਣ ਪਗੜੀ ਧਾਰੀ ਸਿੱਖ ਨੌਜਵਾਨ ਦਾ ਕੌਮਿਕ ਕਿਰਦਾਰ ਸਾਰਿਆਂ ਦੀ ਪਸੰਦ ਬਣਦਾ ਜ ਰਿਹਾ ਹੈ। ਕਾਲਪਨਿਕ ਸਿੱਖ ਸੁਪਰਮੈਨ ਦੀ ਇਕ ਕੌਮਿਕ ਅੱਜ ਕੱਲਖ਼ ਬਰਤਾਨੀਆ ਦੇ ਸਿੱਖਾਂ ਦੇ ਦਿਲੋ ਦਿਮਾਗ ‘ਤੇ ਛਾ ਗਈ ਹੈ। ਅਮਰੀਕਾ ਦੀ ਬਣੀ ਇਸ ਕੌਮਿਕ ਦੀ 40 ਫੀਸਦ ਮੰਗ ਨੂੰ ਬਰਤਾਨੀਆ ਪੂਰਾ ਕਰ ਰਿਹਾ ਹੈ। ਇਹ ਕੌਮਿਕ ਲੈਣ ਲਈ ਇੰਟਰਨੈੱਟ ਨਾਲ ਵੀ ਜੁੜਿਆ ਜਾ ਸਕਦਾ ਹੈ। ਲੰਡਨ ਦੇ ਸਿੱਖ ਸੋਲਿਸਟਰ ਜਨਰਲ ਗੁਰਪਾਲ ਸਿੰਘ ਉਪਲ ਦਾ ਕਹਿਣਾ ਹੈ ਕਿ ਇਕ ਕੌਮਿਕ ਵਿੱਚ ਸਿੱਖ ਨੂੰ ਅਜਿਹੀ ਭੂਮਿਕਾ ਵਿੱਚ ਦੇਖਣਾ ਕਾਫੀ ਸੁਖਦਾਈ ਹੈ। ਇਸ ਕੌਮਿਕ ਦਾ ਹੀਰੋ ਆਕਸਫੋਰਡ ਯੂਨੀਵਰਸਿਟੀ ਦਾ ਪੜਿਖ਼ਆ ਲਿਖਿਆ ਨੌਜਵਾਨ ਦੀਪ ਸਿੰਘ ਹੈ ਜੋ ਪੱਗ ਬੰਨਖ਼ਦਾ ਹੈ ਤੇ ਚੰਗੇ ਕੰਮ ਕਰਦਾ ਹੈ। ਉਹ ਆਪਣੇ ਦਿਮਾਗ ਨਾਲ ਹਰ ਬੁਰਾਈ ‘ਤੇ ਫਤਿਹ ਪਾਉਂਦਾ ਹੈ। ਉਹ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਕੀ ਫਤਿਹ ਬੁਲਾਉਂਦਾ ਹੈ।
The post ਕੌਮਿਕ ਸਿੱਖ ਸੁਪਰਮੈਨ ਦੀਪ ਸਿੰਘ ਦੀਆਂ ਲੰਡਨ ‘ਚ ਧੂਮਾਂ appeared first on Quomantry Amritsar Times.