‘ਹੋਵੇ ਤਾਂ ਜੇ ਹੋਵੇ ਸੱਚੀ ਇਹੋ ਜਿਹੀ ਪ੍ਰੀਤ, ਇਹ ਮੁਹੱਬਤਾਂ ਦੀ ਰੀਤ, ਲੋਕੀਂ ਏਸੇ ਨੂੰ ਨਿਵਾਜ਼ਦੇ’
ਸੈਨ ਹੋਜ਼ੇ/ਹੁਸਨ ਲੜੋਆ ਬੰਗਾ:
ਅਮਰੀਕਾ ‘ਚ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸਫ਼ਲ ਜਾ ਰਹੇ ਸੂਫੀ ਤੇ ਪਰਪੱਕ ਗਾਇਕ ਸਤਿੰਦਰ ਸਰਤਾਜ ਦੇ ਸੋਆਂ ਵਿਚ ਸੈਨਹੋਜ਼ੇ ਵਿਚਲੇ ਸੋਨੂੰ ਬੇਹੱਦ ਭਰਪੂਰ ਹੁੰਗਾਰਾ ਮਿਲਿਆ, ਜਿਵੇਂ ਸਤਿੰਦਰ ਸਰਤਾਜ ਨੇ ਜੀਅ ਲਾ ਕੇ ਗਾਇਆ, ਇਵੇਂ ਦਾ ਸਰੋਤਿਆਂ ਨੇ ਟਿੱਕਟਿਕੀ ਲਾ ਕੇ ਸੁਣਿਆ ਵੀ। ਆਮ ਤੇ ਖ਼ਾਸ ਵਿਅਕਤੀਆਂ ਦੀ ਸ਼ਮੂਲੀਅਤ ਨੇ ਇਸ ਕਲਾਕਾਰ ਦੇ ਵਿਲੱਖਣ ਸ਼ੋਅ ਨੂੰ ਹੋਰ ਬੁਲੰਦੀਆਂ ਤੇ ਪਹੁੰਚਾਇਆ। ਬਿੱਟੂ ਨਿੱਝਰ ਤੇ ਲਾਲੀ ਧਨੋਆ ਵਲੋਂ ਕਰਵਾਇਆ ਤੇ ਜੈ ਇੰਟਰਟੇਨਮੈਂਟ ਦੀ ਪੇਸ਼ਕਾਰੀ ਨੇ ਬੇ ਏਰੀਆ ਲੋਕਾਂ ਨੂੰ ਲੰਬਾ ਸਮਾਂ ਇਸ ਸ਼ੋਅ ਨੂੰ ਯਾਦ ਰੱਖਣ ਲਈ ਮਜ਼ਬੂਰ ਹੋਣਾ ਹੋਵੇਗਾ। ਸੈਨਹੋਜੇਦੇ ਸੈਂਟਰ ਫਾਰ ਪਰਫੇਰਮਿੰਗ ਆਰਟਸ ਵਿਚ ਕਰਵਾਏ ਗਏ ਇਸ ਸ਼ੋਅ ਵਿਚ ਹੱਲਾ ਗੁੱਲਾ ਕਰਨ ਵਾਲੀ ਮੰਢੀਰ ਲਈ ਕੋਈ ਜਗ੍ਹਾ ਹੀ ਨਹੀਂ ਸੀ। ਸਤਿੰਦਰ ਸਰਤਾਜ ਨੇ ਇਕੋ ਸਾਹੇ ਨਵੇਂ ਪੁਰਾਣੇ ਗੀਤਾਂ ਦੀ ਝੜੀ ਲਾਈ ਤੇ ਕਿਸੇ ਦਰਸ਼ਕ ਨੂੰ ਉਠਣ ਦਾ ਸਮਾਂ ਹੀ ਨਾ ਦਿੱਤਾ। ਸਰਤਾਜ ਨੇ ਲਗਾਤਾਰ ਤਿੰਨ ਘੰਟੇ ਗਾਇਆ। ਨਵੀਂ ਐਲਬਮ ‘ਹਮਜਾ’ ਦੇ ਗੀਤ ‘ਹਮਜਾ’ ਨੂੰ ਦਰਸ਼ਕਾਂ ਸਾਹ ਰੋਕ ਕੇ ਸੁਣਿਆ। ਬਾਕੀ ਗੀਤਾਂ ਵਿਚ ‘ਸਾਈ’ ਰੰਗਰੇਜ ਐਲਬਮ ਦੇ ‘ਜਲਸਾ’, ਹਮਜ਼ਾ ਅੇਲਬਮ ਦੇ ‘ਜਜ਼ਬਾ’, ‘ਬਹੁਤਾ ਸੋਚੀਂ ਨਾ’ ਸਮੇਤ ਹੋਰਨਾਂ ਗੀਤਾਂ ਨੂੰ ਦਰਸ਼ਕਾਂ ਦੇ ਸਨਮੁੱਖ ਰੱਖਿਆ ਤੇ ਦਰਸ਼ਕਾਂ ਨੇ ਕਬੂਲਿਆ। ਪ੍ਰਵਾਸੀਆਂ ਨੂੰ ਕਦੇ ਕਦਾਈਂ ਇਹੋ ਜਿਹੀ ਮਹਿਫ਼ਲ ਦਾ ਆਨੰਦ ਮਿਲਦਾ ਹੈ।
The post ਸਤਿੰਦਰ ਸਰਤਾਜ ਨੇ ਸੈਨ ਹੋਜ਼ੇ ਸ਼ੋਅ ‘ਚ ਸਜਾਈ ਸੰਗੀਤ ਤੇ ਸ਼ਾਇਰੀ ਦੀ ਯਾਦਗਾਰੀ ਮਹਫ਼ਿਲ appeared first on Quomantry Amritsar Times.