Quantcast
Channel: ਸਾਹਿਤ/ਮਨੋਰੰਜਨ – Quomantry Amritsar Times
Viewing all articles
Browse latest Browse all 342

ਡੈਲਸ ‘ਚ ਦਲਜੀਤ ਦੋਸਾਂਝ ਸ਼ੋਅ ਤੇ ਰਿਕਾਰਡ ਤੋੜ ਇਕੱਠ

$
0
0

1
ਪੰਜਾਬੀ ਭਾਈਚਾਰੇ ਨੇ ਵਹੀਰਾਂ ਘੱਤ ਕੇ ਕੀਤੀ ਸ਼ਿਰਕਤ ਤੇ ਖੂਬਸੂਰਤ ਸੰਧੂਰੀ ਸ਼ਾਮ ਦਾ ਆਨੰਦ ਮਾਣਿਆ
ਡੈਲਸ (ਟੈਕਸਸ)/ਹਰਜੀਤ ਸਿੰਘ ਢੇਸੀ:
ਗਲੋਬਲ ਪੰਜਾਬ ਐਂਟਰਟੇਨਮੈਂਟ ਵੱਲੋਂ ਪਿਛਲੇ ਦਿਨੀਂ ਡੈਲਸ ਵਿਖੇ ਦਲਜੀਤ ਦੋਸਾਂਝ ਦਾ ਲਾਇਵ ਕਨਸਰਟ ਕਰਵਾਇਆ ਗਿਆ, ਜਿਸ ਵਿਚ ਸਥਾਨਕ ਪੰਜਾਬੀ ਭਾਈਚਾਰੇ ਨੇ ਵਹੀਰਾਂ ਘੱਤ ਕੇ ਸ਼ਿਰਕਤ ਕੀਤੀ ਅਤੇ ਖੂਬਸੂਰਤ ਸੰਧੂਰੀ ਸ਼ਾਮ ਦਾ ਆਨੰਦ ਮਾਣਿਆ। ਦਲਜੀਤ ਦੋਸਾਂਝ ਨੇ ਆਪਣੇ ਨਵੇਂ ਅਤੇ ਪਰਾਣੇ ਗੀਤਾਂ ਨਾਲ ਕਮਾਲ ਦੀ ਪੇਸ਼ਕਾਰੀ ਕਰਕੇ ਮਹਿਮਾਨਾਂ ਦਾ ਮਨ ਮੋਹ ਲਿਆ ਅਤੇ ਪੰਜਾਬੀਆਂ ਨੇ ਖੂਬ ਭੰਗੜੇ ਪਾਏ।
ਪ੍ਰਬੰਧਕਾਂ ਵਲੋਂ ਇਸ ਸ਼ੋਅ ਲਈ ਕਾਫ਼ੀ ਮਿਹਨਤ ਕੀਤੀ ਗਈ ਜਿਸ ਦਾ ਨਤੀਜਾ ਇਹ ਸ਼ੋਅ ਮੁਕੰਮਲ ਤੌਰ ‘ਤੇ ਕਾਮਯਾਬ ਰਿਹਾ। ਸਕਿਉਰਿਟੀ ਦਾ ਬਹੁਤ ਹੀ ਅੱਛਾ ਪ੍ਰਬੰਧ ਸੀ। ਸ਼ੋਅ ਦੌਰਾਨ ਸਪਾਂਸਰਜ ਸਾਹਿਬਾਨ ਦਾ ਮਾਣ ਸਨਮਾਨ ਕੀਤਾ ਗਿਆ, ਜਿਨ੍ਹਾਂ ਵਿਚ, ਗਰੈਂਡ ਸਪਾਂਸਰ ਅਜਮੇਰ ਸਿੰਘ, ਜਗਰਾਜ ਸਿੰਘ, ਪਲਾਟੀਨਮ ਸਪਾਂਸਰ ਪੈਨੀ ਸਿੱਧੂ ਡਾਇਮੰਡ ਸਪਾਂਸਰ ਰੂਬਲ ਨੱਤ, ਸੀਜਰ ਨੱਤ, ਗੋਲਡ ਸਪਾਂਸਰ ਪਾਲ ਉਪਲ, ਬੋਬੀ ਉਪਲ, ਹਰਭਜਨ ਨਿੱਝਰ, ਪਰਾਊਡ ਸਪਾਂਸਰ ਹਰਜਿੰਦਰ ਹੁੰਦਲ, ਸਿਲਵਰ ਸਪਾਂਸਰ ਤਜਿੰਦਰ ਰੰਧਾਵਾ ਅਤੇ ਅਭੀਸ਼ੇਕ ਗੋਇਲ ਸ਼ਾਮਲ ਸਨ । ਮੁੱਖ ਮਹਿਮਾਨ ਸਨ ਬੀਬੀ ਸੁਰਜੀਤ ਕੌਰ ਸਿੰਘ। ਇਸ ਸ਼ੋਅ ਨੂੰ ਵੇਖਣ ਲਈ ਬਹੁਤ ਸਾਰੇ ਦਰਸ਼ਕ ਹਿਊਸਟਨ ਤੋਂ ਵੀ ਪਹੁੰਚੇ ਹੋਏ ਸਨ, ਜਿਨ੍ਹਾਂ ਵਿਚ ਬੀਬੀ ਜਸਮੀਤ ਸਿੰਘ ਉਘੀ ਰੰਗਮੰਚ ਕਰਮੀ ਵੀ ਪਹੁੰਚੇ ਹੋਏ ਸਨ।
ਗਲੋਬਲ ਐਂਟਰਟੇਨਮੈਂਟ ਦੀ ਟੀਮ ਵੱਲੋਂ ਉਨ੍ਹਾਂ ਦੇ ਮੁੱਖ ਬੁਲਾਰੇ ਸੋਨੂੰ ਢਿਲੋਂ ਨੇ ਸਭ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਕੋਲੋਂ ਕੋਈ ਤਰੁਟੀ ਜਾਂ ਕਮੀ ਪੇਸ਼ੀ ਰਹਿ ਗਈ ਹੋਵੇ ਤਾਂ ਉਹ ਖਿਮਾਂ ਦੇ ਜਾਚਕ ਹਨ। ਪ੍ਰਬੰਧਕੀ ਟੀਮ ਜਿਨ੍ਹਾਂ ਵਿਚੋਂ ਸੋਨੂੰ ਢਿੱਲੋਂ, ਮਨਪ੍ਰੀਤ ਵਾਲੀਆ, ਜਸਪ੍ਰੀਤ ਸਿੰਘ, ਸੁਰਜੀਤ ਸਿੰਘ, ਕੁਲਜੀਤ ਚੀਮਾ ਅਤੇ ਜਸਵੀਰ ਸਿੰਘ ਨੇ ਸਥਾਨਕ ਪੰਜਾਬੀ ਐਸੋਸੀਏਸ਼ਨ ਹੱਸਦਾ ਪੰਜਾਬ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕਰਕੇ ਉਨ੍ਹਾਂ ਦੇ ਵੱਡਮੁਲੇ ਸਹਿਯੋਗ ਲਈ ਸ਼ੁਕਰੀਆ ਅਦਾ ਕੀਤਾ। ਪੱਤਰਕਾਰ ਹਰਜੀਤ ਸਿੰਘ ਢੇਸੀ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਸਨਮਾਨ ਚਿੰਨ ਦੇ ਕੇ ਮਾਣ ਸਤਿਕਾਰ ਦਿੱਤਾ ਗਿਆ।

The post ਡੈਲਸ ‘ਚ ਦਲਜੀਤ ਦੋਸਾਂਝ ਸ਼ੋਅ ਤੇ ਰਿਕਾਰਡ ਤੋੜ ਇਕੱਠ appeared first on Quomantry Amritsar Times.


Viewing all articles
Browse latest Browse all 342


<script src="https://jsc.adskeeper.com/r/s/rssing.com.1596347.js" async> </script>