ਨਿਊਯਾਰਕ ਦੇ ਸਰੋਤਿਆਂ ਨੂੰ ਸੂਫ਼ੀ ਰੰਗ ‘ਚ ਰੰਗਿਆ
ਸੈਕਰਾਮੈਂਟੋ/ਹੁਸਨ ਲੜੋਆ ਬੰਗਾ:
ਪੰਜਾਬੀ ਗਾਇਕਾ ਮਮਤਾ ਜੋਸ਼ੀ ਦੀ ਇੱਕ ਸੰਗੀਤਕ ਮਹਿਫ਼ਿਲ 21 ਜੂਨ ਨੂੰ ਸੈਕਰਾਮੈਂਟੋ ਫਲੋਰਨ ਰੋਡ ਦੇ ਬਰਬੈਂਕ ਹਾਈ ਸਕੂਲ ਦੇ ਹਾਲ ਵਿਚ ਹੋਵੇਗੀ। ਇਹ ਜਾਣਕਾਰੀ ਸੁਪਰ ਇੰਟਰਟੇਨਮੈਂਟ ਦੇ ਬਲਵਿੰਦਰ ਬਾਜਵਾ ਅਤੇ ਨਿਰਮਲ ਸਿੰਘ ਨੇ ਦਿੱਤੀ ਜਿਨ੍ਹਾਂ ਨੇ ਨਿਊਯਾਰਕ ਵਿੱਚ ਮਮਤਾ ਜੋਸ਼ੀ ਦਾ ਸ਼ੋਅ ‘ਅਵਾਜ਼ ਏ ਸੂਫ਼ੀ” ਬੀਤੇ ਦਿਨੀਂ ਕਰਵਾਇਆ. ਸੂਫ਼ੀ ਗਾਇਕੀ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਨੇ ਇਸ ਸ਼ੋਅ ਵਿਚ ਡੂੰਘੀ ਦਿਲਚਸਪੀ ਦਿਖਾਈ। ਭਾਰੀ ਬਾਰਿਸ਼ ਦੇ ਬਾਵਜੂਦ ਭਾਰੀ ਗਿਣਤੀ ‘ਚ ਲੋਕ ਸ਼ਾਮਿਲ ਹੋਏ। ਇਸ ਪ੍ਰੋਗਰਾਮ ‘ਚ ਸਤਿੰਦਰ ਸੱਤੀ ਨੇ ਮਮਤਾ ਜੋਸ਼ੀ ਨੂੰ ਸਟੇਜ ਉੱਤੇ ਪੇਸ਼ ਕੀਤਾ। ਭਾਰਤ ਤੋਂ ਨਾਲ ਲਿਆਂਦੇ ਸਾਜ਼ੀਆਂ ਨੇ ਮਮਤਾ ਜੋਸ਼ੀ ਦੀ ਗਾਇਕੀ ਨੂੰ ਹੋਰ ਪੁੱਖਤਾ ਕਰ ਦਿੱਤਾ ਅਤੇਂ ਪ੍ਰੋਗਰਾਮ ਦੇ ਅਖੀਰ ਤੱਕ ਸੁਰ ਤੇ ਲੈਅ ਨੂੰ ਟੁੱਟਣ ਨਹੀਂ ਦਿੱਤਾ। ਇਸ ਮੌਕੇ ਸਾਰੇ ਸਪਾਂਸਰਜ਼ ਦਾ ਬਲਵਿੰਦਰ ਬਾਜਵਾ ਨੇ ਧੰਨਵਾਦ ਕੀਤਾ। ਇਨ੍ਹਾਂ ‘ਚ ਚਮੁੰਡਾ ਸੁਆਮੀ ਜੀ, ਗੁਰਮੀਤ ਸਿੰਘ ਬੁੱਟਰ, ਹਰਪ੍ਰੀਤ ਸਿੰਘ ਟੋਨੀ, ਸੰਤੋਖ ਚੌਹਾਨ, ਮਦਨ, ਰਾਣਾ ਅਟਵਾਲ, ਰਾਜਨ ਸਿੱਧੂ, ਬਲਵੀਰ ਸਿੰਘ ਸੰਨੀ ਜੀ, ਅਨੰਦ ਜੀ ਨੇ ਇਸ ਸਮਾਗਮ ਵਿਚ ਹਾਜ਼ਰੀ ਲੁਆਈ।
The post ਮਮਤਾ ਜੋਸ਼ੀ ਦੀ ਗਾਇਕੀ ਮਹਿਫ਼ਿਲ 21 ਜੂਨ ਨੂੰ appeared first on Quomantry Amritsar Times.