ਫਰਿਜ਼ਨੋ/ਬਿਊਰੋ ਨਿਊਜ਼:
ਪੰਜਾਬੀ ਅਖਬਾਰਾਂ ਦੇ ਕਾਲਮ ਨਵੀਸ ਲੇਖਕ ਗਾਇਕ ਤੇ ਗੀਤਕਾਰ ਨਿੰਮਾਂ ਡੱਲੇਵਾਲਾ ਦਾ ਸਿੰਗਲ ਟਰੈਕ ‘ਪਿਛੋਕੜ’ ਜਿਸਦੀ ਵੀਡੀਓ ਮੁਕੰਮਲ ਹੋ ਚੁੱਕੀ ਹੈ, ਕੁੱਝ ਦਿਨਾਂ ਤੱਕ ਟੀ ਵੀ ਚੈਨਲ ਐਮਐਚਵਨ ਅਤੇ ਟਸ਼ਨ ਦੁਆਰਾ ਦਰਸ਼ਕਾਂ ਨੂੰ ਵੇਖਣ ਨੂੰ ਮਿਲੇਗੀ ਅਤੇ ਰੇਡੀਓ ਚੰਨ ਪ੍ਰਦੇਸ਼ੀ ਉਤੇ ਗੀਤ ਸੁਣਨ ਨੂੰ ਮਿਲੇਗਾ। ਨਿੰਮੇ ਨੇ ਆਪਣੀ ਸੋਚ ਨੂੰ ਸੁੱਚੀ ਰੱਖਦੇ ਹੋਏ ‘ਪਿਛੋਕੜ’ ਗੀਤ ਰਾਹੀਂ ਪੁਰਾਣੇ ਸੱਭਿਆਚਾਰ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਵੱਲੋਂ ਸੁਨੇਹੇ ਵਰਗੀ ਵਰਤੀ ਸੱਭਿਆਚਾਰਕ ਸ਼ਬਦਾਵਾਲੀ ਨੇ ਗੀਤ ਨੂੰ ਧੀਆਂ ਭੈਣਾਂ ਵਿਚ ਬੈਠ ਕੇ ਸੁਣਨ ਤੇ ਵੇਖਣ ਯੋਗ ਬਣਾ ਦਿੱਤਾ ਹੈ। ਇਸ ਦੀ ਵੀਡੀਓ ਦੇ ਮੁੱਖ ਸੂਤਰਧਾਰ ਪੰਜਾਬੀ ਫਿਲਮਾਂ ਦੇ ਉਘੇ ਅਦਾਕਾਰ ਸੁਖਵੀਰ ਬਾਠ ਅਤੇ ਜਯਤਾ ਤਿਵਾੜੀ ਹਨ। ਸੰਗੀਤ ਮਦਾਦ ਅਲੀ ਨੇ ਅਤੇ ਵੀਡੀਓ ਹਨੀ ਹਰਦੀਪ ਨੇ ਡਾਇਰੈਕਟ ਕੀਤੀ ਹੈ। ਇਹ ਗੀਤ ਪਿਛੋਕੜ ਨੂੰ ਨਾ ਵਿਸਾਰਨ ਅਤੇ ਵਿਰਸੇ ਨਾਲ ਜੋੜ ਕੇ ਰੱਖਣ ਲਈ ਯਤਨਸ਼ੀਲ ਜਾਪਦਾ ਹੈ ਅਤੇ ਨਵੀਂ ਪਨੀਰੀ ਨੂੰ ਵਿਰਸੇ ਦਿਆ ਰੰਗਾਂ ਤੋਂ ਜਾਣੂ ਕਰਵਾਉਣ ਦੀ ਵੀ ਕੋਸ਼ਿਸ਼ ਕਰੇਗਾ। ਨਿੰਮੇ ਨੂੰ ਪਿਛੋਕੜ ਗੀਤ ਉਤੇ ਬੜੀਆਂ ਆਸਾਂ ਹਨ ਅਤੇ ਸੂਝਵਾਨ ਸਿਆਣੇ ਦਰਸ਼ਕਾਂ ਤੇ ਉਮੀਦਾਂ ਵੀ ਹਨ ਕਿ ਉਹ ਇਸ ਪਰਿਵਾਰਕ ਗੀਤ ਨੂੰ ਜ਼ਰੂਰ ਸਵੀਕਾਰ ਕਰਨਗੇ। ਕੁਮੈਂਟਰੀ, ਕੋਰਸ ਅਤੇ ਤੂੰਬੀ ਵਾਲੇ ਰੰਗ ਮਕਬੂਲ ਗੀਤਕਾਰ ਜੈਲੀ ਮਨਜੀਤ ਪੁਰੀ ਨੇ ਭਰੇ ਹਨ। ਹੋਰ ਜਾਣਕਾਰੀ ਲਈ ਫੋਨ ਨੰਬਰ 513-432-9754 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।
The post ਨਿੰਮੇ ਡੱਲੇਵਾਲਾ ਦਾ ਗੀਤ ‘ਪਿਛੋਕੜ’ ਦਰਸ਼ਕਾਂ ਦੀ ਕਚਿਹਰੀ ‘ਚ appeared first on Quomantry Amritsar Times.