ਹਰਭਜਨ ਮਾਨ ਫਿਲਮ ਦੀ ਪ੍ਰਮੋਸ਼ਨ ਲਈ ਨਿਊਯਾਰਕ ਆਏ
ਸੈਕਰਾਮੈਂਟੋ/ਹੁਸਨ ਲੜੋਆ ਬੰਗਾ:
ਪੰਜਾਬੀ ਫਿਲਮਾਂ ਦੇ ਹੀਰੋ ਅਤੇ ਪੰਜਾਬੀ ਗਾਇਕ ਹਰਭਜਨ ਮਾਨ ਆਪਣੀ ਨਵੀਂ ਫਿਲਮ ‘ਗੱਦਾਰ’ ਦੀ ਪ੍ਰਮੋਸ਼ਨ ਲਈ ਨਿਊਯਾਰਕ ਆਏ। ਜਿਥੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫਿਲਮ ‘ਗੱਦਾਰ’ ਦੀ ਡਾਇਰੈਕਸ਼ਨ ਅਮੀਤੋਜ ਮਾਨ ਨੇ ਦਿੱਤੀ ਹੈ ਤੇ ਇਸ ਫਿਲਮ ਵਿਚਲੀ ਹੀਰੋਇਨ ਆਸਟ੍ਰੇਲੀਆ ਦੀ ਮਿਸ ਪੰਜਾਬਣ ਮਨਪ੍ਰੀਤ ਗਰੇਵਾਲ ਨੇ ਪਹਿਲੀ ਵਾਰ ਇਸ ਫਿਲਮ ਰਾਹੀਂ ਆਪਣਾ ਫਿਲਮੀ ਕੈਰੀਅਰ ਸ਼ੁਰੂ ਕੀਤਾ ਹੈ। ਇਸ ਵਿਚ ਬੱਬਲ ਸਿੰਘ ਮਾਨ ਦੇ ਤਿੰਨ ਗੀਤ ਹਨ। ਇਸ ਫਿਲਮ ਦੀ ਸ਼ੂਟਿੰਗ ਟੋਰਾਂਟੋ, ਗੋਆ, ਮੁੰਬਈ, ਚੰਡੀਗੜ੍ਹ ਅਤੇ ਮੋਹਾਲੀ ਇਲਾਕਿਆਂ ਵਿਚ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਜਿਵੇਂ ‘ਜੀ ਆਇਆ ਨੂੰ’ ਫਿਲਮ ਨੇ ਪੰਜਾਬੀ ਫਿਲਮ ਜਗਤ ਵਿਚ ਦਿਸਹੱਦੇ ਪੈਦਾ ਕੀਤੇ ਸੀ ਉਵੇਂ ਹੀ ਇਹ ਫਿਲਮ ਵੀ ਨਵੇਂ ਵਿਸ਼ੇ ਵਿਧਾਨ ਨੂੰ ਲੈ ਕੇ ਬਣਾਈ ਗਈ ਹੈ, ਜੋ ਕਿ ਇਕ ਮੀਲ ਪੱਥਰ ਸਾਬਿਤ ਹੋਏਗੀ। ਇਹ ਫਿਲਮ ‘ਗੱਦਾਰ” 29 ਮਈ ਨੂੰ ਰੀਲੀਜ਼ ਹੋ ਰਹੀ ਹੈ। ਇਸ ਮੌਕੇ ਪੰਜਾਬੀ ਸ਼ੋਆਂ ਦੇ ਪ੍ਰਮੋਟਰ ਬਲਵਿੰਦਰ ਬਾਜਵਾ ਅਤੇ ਉੱਘੇ ਬਿਜਨਸਮੈਨ ਹਰਪ੍ਰੀਤ ਟੋਨੀ ਵੀ ਉਨ੍ਹਾਂ ਦੇ ਨਾਲ ਸਨ। ਇਸ ਮੌਕੇ ਬਾਜਵਾ, ਟੋਨੀ ਤੇ ਹੋਰਨਾਂ ਨੇ ਹਰਭਜਨ ਮਾਨ ਨੂੰ ਫਿਲਮ ਦੀ ਰੀਲੀਜ਼ ਤੇ ਮੁਬਾਰਕਬਾਦ ਦਿੱਤੀ।
The post ‘ਗੱਦਾਰ’ 29 ਮਈ ਨੂੰ ਹੋਵੇਗੀ ਰੀਲੀਜ਼ appeared first on Quomantry Amritsar Times.