ਕਹਾਣੀ ਦਰਬਾਰ ਅਤੇ ਕਵੀ ਦਰਬਾਰ ਦੌਰਾਨ ਲੇਖਕਾਂ ਨੇ ਪੜ੍ਹੀਆਂ ਪਾਏਦਾਰ ਰਚਨਾਵਾਂ
ਸੈਕਰਾਮੈਂਟੋ/ਹੁਸਨ ਲੜੋਆ ਬੰਗਾ:
ਹਰ ਵਰ੍ਹੇ ਕਰਵਾਈ ਜਾਂਦੀ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਕਾਨਫਰੰਸ ਨਾਮਵਰ ਸਾਹਿਤਕਾਰਾਂ ਦੀ ਭਰਵੀਂ ਹਾਜ਼ਰੀ ਨਾਲ ਸਫ਼ਲਤਾਂ ਪੂਰਵਕ ਸਮਾਪਤ ਹੋਈ। ਪਹਿਲੀ ਬੈਠਕ ਵਿਚ ਪਹਿਲਾਂ ਕਹਾਣੀ ਦਰਬਾਰ ਕਰਵਾਇਆ ਗਿਆ, ਜਿਸ ਦੌਰਾਨ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਦਿੱਲ ਨਿਝੱਰ ਤੋਂ ਇਲਾਵਾ ਵਾਸਦੇਵ ਸਿੰਘ ਪਰਹਾਰ, ਸਿਆਟਲ ਤੋਂ ਇੰਦਰ ਸਿੰਘ ਖਾਮੋਸ਼, ਡਾ. ਉਂਕਾਰ ਸਿੰਘ ਬਿੰਦਰਾ ਮੰਚ ਤੇ ਸਸੁਹੋਏ। ਕਹਾਣੀ ਦੇ ਦੌਰ ‘ਚ ਮਨਜੀਤ ਸੇਖੋਂ, ਮਹਿੰਦਰ ਸਿੰਘ ਘੱਗ, ਹਰਨੇਕ ਸਿੰਘ ਤੇ ਤੇਜਿੰਦਰ ਕੌਰ ਨੇ ਕਹਾਣੀਆਂ ਪੜ੍ਹੀਆਂ। ਇਸ ਪ੍ਰੋਗਰਾਮ ਦੇ ਮੱਧ ਵਿਚ ਪੰਜਾਬੀ ਬੋਲੀ ਦੇ ਨਿਘਾਰ ਸਬੰਧੀ ਵਾਸਦੇਵ ਪਰਹਾਰ, ਦਲਵੀਰ ਦਿੱਲ ਨਿੱਝਰ, ਗੁਰਜਤਿੰਦਰ ਸਿੰਘ ਰੰਧਾਵਾ ਅਤੇ ਸੁਖਵਿੰਦਰ ਕੰਬੋਜ ਨੇ ਆਪਣੇ ਆਪਣੇ ਪਰਚੇ ਪੜ੍ਹੇ।
ਪ੍ਰੋਗਰਾਮ ਦੇ ਅੰਤ ਵਿਚ ਕਵੀ ਦਰਬਾਰ ਹੋਇਆ ਜਿਨ੍ਹਾਂ ‘ਚ ਵੱਖ ਵੱਖ ਨਾਮਵਰ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਇਸ ਹਿੱਸੇ ਦੀ ਪ੍ਰਧਾਨਗੀ ਈਸ਼ਰ ਸਿੰਘ ਮੋਮਨ, ਕੁਲਵਿੰਦਰ ਸਿੰਘ, ਹਰਭਜਨ ਸਿੰਘ ਬੈਂਸ, ਦਲਵੀਰ ਦਿੱਲ ਨਿੱਝਰ ਨੇ ਕੀਤੀ। ਇਸ ਮੌਕੇ ਚਰਨਜੀਤ ਪੰਨੂ, ਮਹਿੰਦਰ ਸਿੰਘ ਘੱਗ, ਹਰਬੰਸ ਸਿੰਘ ਜਗਿਆਸੂ, ਤਾਰਾ ਸਾਗਰ, ਨੀਲਮ ਸੈਣੀ, ਜਸ ਫਿਜ਼ਾਂ, ਇੰਦਰਜੀਤ ਗਰੇਵਾਲ, ਦਿਲ ਨਿੱਝਰ, ਜੋਤੀ ਸਿੰਘ, ਜੀਵਨ ਰੱਤੂ, ਜਸਵੰਤ ਸ਼ੀਹਮਾਰ, ਇੰਦਰਜੀਤ ਗਰੇਵਾਲ, ਰਾਠੇਸਵਰ ਸਿੰਘ ਸੂਰਾਪੁਰੀ ਆਦਿ ਨੇ ਰਚਨਾਵਾਂ ਪੜ੍ਹੀਆਂ। ਇਸ ਮੌਕੇ ਕਹਾਣੀਕਾਰ ਤੇ ਨਾਟਕਕਾਰ ਰਜਿੰਦਰ ਸਿੰਘ ਅਟਵਾਲ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ।
The post ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ 17ਵੀਂ ਸਾਹਿਤਕ ਕਾਨਫਰੰਸ ਵਿਚ ਵਿਦਵਾਨ ਲੇਖਕਾਂ ਨੇ ਕੀਤੀ ਸ਼ਿਰਕਤ appeared first on Quomantry Amritsar Times.