ਸ਼ਿਕਾਗੋ/ੰਬਿਊਰੋ ਨਿਊਜ:
ਸ਼ਿਕਾਗੋ ਵਾਈਟ ਸੌਕਸ ਯੂ ਐਸ ਸੈਲੂਲਰ ਫੀਲਡ ਸਟੇਡੀਅਮ ‘ਚ ਬਾਸਕਟਬਾਲ ਦੇ ਮੈਚ ਮੌਕੇ ਪੰਜਾਬੀ ਕਲਚਰਲ ਸੋਸਾਇਟੀ ਸ਼ਿਕਾਗੋ ਦੇ ਭੰਗੜਾ ਕਲਾਕਾਰਾਂ ਨੇ ਆਪਣੀ ਨਾਚ ਕਲਾ ਦੇ ਜ਼ੌਹਰ ਵਿਖਾਏ।
ਇਸ ਬਾਸਕਟਬਾਲ ਮੈਚ ਵਿਚ ਵਾਈਟ ਸੌਕਸ ਦਾ ਡੈਟਰੋਇਟ ਟਾਈਗਰਜ਼ ਨਾਲ ਮੁਕਾਬਲਾ ਹੋਇਆ। ਇਸ ਮੈਚ ਨੂੰ ਕੋਈ 18000 ਤੋਂ ਵੱਧ ਚਹੇਤਿਆਂ ਨੇ ਵੇਖਿਆ। ਵਾਈਟ ਸੌਕਸ ਨੇ ਟਾਈਗਰਜ਼ ਨੂੰ 6 ਦੇ ਮੁਕਾਬਲੇ 7 ਅੰਕਾਂ ਨਾਲ ਹਰਾ ਕੇ ਇਹ ਮੈਚ ਜਿੱਤ ਲਿਆ।
ਪੰਜਾਬੀ ਕਲਚਰਲ ਸੋਸਾਇਟੀ ਸ਼ਿਕਾਗੋ ਨੇ ਚੌਥੀ ਵਾਰ ਵਾਈਟ ਸੌਕਸ ਮੈਚ ਦੇ ਮੌਕੇ ਭੰਗੜੇ ਅਤੇ ਸਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਦਿੱਤੀ। ਪਹਿਲਾਂ ਪੀ ਸੀ ਐਸ ਸ਼ਿਕਾਗੋ 2010, 2009 ਅਤੇ 2005 ਵਿਚ ਇਸ ਮੈਚ ਮੌਕੇ ਭੰਗੜਾ ਪਾ ਚੁੱਕੀ ਹੈ।
ਪੰਜਾਬੀ ਕਲਚਰਲ ਸੋਸਾਇਟੀ ਦੇ ਪ੍ਰਧਾਨ ਵਿਕ ਸਿੰਘ ਨੇ ਦਸਿਆ ਕਿ ਸੋਸਾਇਟੀ ਨੇ ਭੰਗੜੇ ਦੀ ਪੇਸ਼ਕਾਰੀ ਲਈ ਯੂ ਸੀ ਭੰਗੜਾ ਟੀਮ ਨੂੰ ਬੁਲਾਇਆ ਅਤੇ ਅਜੇ ਰੰਧਾਵਾ ਤੇ ਸ਼ਿਰੀਸ਼ ਸ਼ਾਹ ਨੂੰ ਢੋਲ ਲਈ ਸੱਦਿਆ ਗਿਆ। ਇਹ ਪੇਸ਼ਕਾਰੀ ਢੋਲ ਉਪਰ ਦਿੱਤੀ ਗਈ।
ਉਨ੍ਹਾਂ ਦਸਿਆ ਕਿ ਪੀ ਸੀ ਐਸ ਸ਼ਿਕਾਗੋ ਵੱਲੋਂ 14 ਜੂਨ ਨੂੰ ਪੀਸੀਐਸ ਯੂਥ ਸਕਾਲਰਸ਼ਿਪ ਐਂਡ ਗਰੈਜ਼ਏਸ਼ਨ ਨਾਈਟ ਲੰਬਾਰਡ ਵਿਖੇ ਕਰਵਾਈ ਜਾ ਰਹੀ ਹੈ। ਪੀ ਸੀ ਐਸ ਸਪੋਰਟਸ ਫੈਸਟੀਵਲ 2 ਅਗਸਤ ਨੂੰ ਫਾਲਕਨ ਪਾਰਕ ਪੈਲਾਟਾਈਨ ਵਿਖੇ ਹੋਵੇਗਾ।
The post ਬਾਸਕਟਬਾਲ ਮੈਚ ਮੌਕੇ ਪੰਜਾਬੀ ਕਲਚਰਲ ਸੋਸਾਇਟੀ ਵੱਲੋਂ ਭੰਗੜੇ ਦੀ ਪੇਸ਼ਕਾਰੀ appeared first on Quomantry Amritsar Times.