ਜੋ ਐਲਵਿਸ ਨੂੰ ਪਿਆਰ ਕਰਦਾ ਹੈ ਅਤੇ ਮਾੜੇ ਅਨਸਰਾਂ ਨਾਲ ਨਫਰਤ
ਨਾਦੀਆ ਅਗਰਵਾਲ
ਇਸ ਹਫਤੇ ਮੈਨੂੰ ਨਵੀਂ ਕੌਮਿਕ ਬੁੱਕ ਸੁਪਰ ਸਿੱਖ ਦੇ ਰਚੈਤਿਆਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਇਸ ਪ੍ਰਾਜੈਕਟ ਉਪਰ ਕਈ ਸਾਲ ਲੱਗੇ ਹਨ।
ਸੁਪਰ ਸਿੱਖ ਕੌਮਿਕਸ ਇਕ ਦਸਤਾਰਧਾਰੀ ਸੂਹੀਏ ਦੀਪ ਸਿੰਘ ਉਪਰ ਅਧਾਰਿਤ ਹੈ, ਜੋ ਐਲਵਿਸ ਦੇ ਹੋਮਲੈਂਡ ਗਰੇਸਲੈਂਡ ਦੀ ਯਾਤਰਾ ਕਰਦਾ ਹੈ। ਉਸ ਉਪਰ ਤਾਲਿਬਾਨਾਂ ਅਤੇ ਹੋਰ ਬੁਰੀਆਂ ਤਾਕਤਾਂ ਵੱਲੋਂ ਰਸਤੇ ਵਿਚ ਆਤ ਲਾ ਕੇ ਹਮਲਾ ਕੀਤਾ ਜਾਂਦਾ ਹੈ। ਇਸ ਸੁਪਰਹੀਰੋ ਦੇ ਰਚੈਤਾ ਸੁਪਰੀਤ ਮਨਚੰਦਾ ਅਤੇ ਆਇਲੀਨ ਐਲਡਨ ਹਨ, ਜਿਨ੍ਹਾਂ ਨੇ ਪੱਛਮੀ ਸਮਾਜ ਵਿਚ ਸਿੱਖਾਂ ਦੇ ਨਾਂਹਪੱਖੀ ਅਕਸ ਨੂੰ ਸੁਧਾਰਨ ਲਈ ਇਹ ਉਪਰਾਲਾ ਕੀਤਾ ਹੈ। ਆਰਟਿਸਟ ਅਮਿਤ ਤਾਇਲ ਦੀ ਸਹਾਇਤਾ ਨਾਲ ਇਹ ਪ੍ਰਾਜੈਕਟ ਨੇਪਰੇ ਚੜ੍ਹਿਆ ਹੈ। ਪੇਸ਼ ਨੇ ਸੁਪਰੀਮ ਅਤੇ ਆਇਲੀਨ ਨਾਲ ਇਸ ਪ੍ਰਾਜੈਕਟ ਸਬੰਧੀ ਹੋਈ ਗੱਲਬਾਤ ਦੇ ਕੁਝ ਅੰਸ਼।
ਨਾਦੀਆ: ਦੋ ਸਾਲ ਪਹਿਲਾਂ ਜਦੋਂ ਤੁਸੀਂ ਇਹ ਪ੍ਰਾਜੈਕਟ ਸ਼ੁਰੂ ਕੀਤਾ ਸੀ ਅਤੇ ਇਸ ਦੇ ਪਾਤਰ ਉਸਾਰਨੇ ਸ਼ੁਰੂ ਕੀਤੇ ਸਨ, ਕੀ ਉਸ ਵਕਤ ਤੁਸੀਂ ਇਸ ਸਬੰਧੀ ਸਪਸ਼ਟ ਸੀ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ?
ਸੁਪਰੀਤ: ਪਾਤਰ ਅਤੇ ਆਈਡੀਆ ਅਸੀਂ ਉਸ ਤਰੀਕੇ ਨਾਲ ਹੀ ਉਸਾਰਿਆ ਤੇ ਵਿਕਸਿਤ ਕੀਤਾ ਜਿਵੇਂ ਸਾਨੂੰ ਬੱਚਿਆਂ ਅਤੇ ਹੋਰਨਾਂ ਤੋਂ ਫੀਡਬੈਕ ਮਿਲੀ। ਅਸੀਂ ਹਮੇਸ਼ਾ ਬੱਚਿਆਂ ਅਤੇ ਕਿਸ਼ੋਰਾਂ ਉਪਰ ਆਪਣਾ ਧਿਆਨ ਕੇਂਦਰਿਤ ਕੀਤਾ, ਜਿਨ੍ਹਾਂ ਨੂੰ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਸੀ। ਕੌਮਿਕ ਦੇ ਪਾਠਕਾਂ ਤੋਂ ਵੀ ਸਲਾਹ ਲਈ ਗਈ ਜੋ ਸ਼ਾਇਦ ਇਕ ਨਵੇਂ ਪਾਤਰ ਨੂੰ ਪਸੰਦ ਕਰਦੇ ਸਨ।
ਆਇਲੀਨ: ਮੈਂ ਹਮੇਸ਼ਾ ਕੁਝ ਨਵਾਂ ਕਰਨ ਲਈ ਕਲਪਨਾ ਕੀਤੀ ਹੈ ਅਤੇ ਜੋ ਪਹਿਲਾਂ ਨਾ ਹੋਇਆ ਹੋਵੇ। ਇਸ ਤੋਂ ਇਲਾਵਾ ਵੱਖ ਵੱਖ ਚੀਜ਼ਾਂ ਨੂੰ ਮਿਲਾ ਕੇ ਪੇਸ਼ ਕਰਨਾ ਜਿਨ੍ਹਾਂ ਨੂੰ ਤੁਸੀਂ ਆਮ ਕਰਕੇ ਇਕੱਠਿਆ ਨਹੀਂ ਵੇਖਦੇ।
ਨਾਦੀਆ: ਹੁਣ ਜਦ ਇਹ ਕੌਮਿਕ ਬੁੱਕ ਤਿਆਰ ਹੋ ਗਈ ਹੈ ਕੀ ਤੁਹਾਨੂੰ ਪੱਕਾ ਅਤੇ ਸਪਸ਼ਟ ਆਈਡੀਆ ਹੈ ਕਿ ਇਸ ਕੌਮਿਕ ਬੁੱਕ ਦਾ ਸੁਨੇਹਾ ਆਮ ਲੋਕਾਂ ਵਿਚ ਉਸੇ ਤਰ੍ਹਾਂ ਜਾਏਗਾ ਜਿਵੇਂ ਤੁਸੀਂ ਤਸੱਵਰ ਕੀਤਾ ਹੈ?
ਆਇਲੀਨ: ਮੈਂ ਨਹੀਂ ਸਮਝਦੀ ਕਿ ਇਸ ਦੇ ਸੁਨੇਹੇ ਅਤੇ ਖਿਆਲ ਵਿਚ ਕੋਈ ਤਬਦੀਲੀ ਹੋਵੇਗੀ ਪਰ ਇਨ੍ਹਾਂ ਕਹਾਣੀਆਂ ਨੂੰ ਰਲੀਜ਼ ਕਰਨ ਦੀ ਅਭਿਲਾਸ਼ਾ ਦਿਨੋਂ ਦਿਨ ਵਧਦੀ ਜਾ ਰਹੀ ਹੈ।
ਸੁਪਰੀਤ: ਕਈ ਵਾਰ ਹਰ ਘੜੀ ਨਿਰਭਰ ਕਰਦਾ ਹੈ ਕਿ ਅਸੀਂ ਨਿਸ਼ਾਨੇ ਦੇ ਕਿੰਨੇ ਨਜਦੀਕ ਹਾਂ।
ਨਾਦੀਆ: ਜੇ ਇਕ ਸਿੱਖ ਸੁਪਰਹੀਰੋ ਸਿਰਜਣ ਦੀ ਭਾਵਨਾ ਸੀ ਤਾਂ ਉਸ ਨੂੰ ਇਕ ਸੂਹੀਆ (ਸੀਕਰਟ ਏਜੰਟ) ਕਿਉਂ ਬਣਾਇਆ। ਉਸ ਦਾ ਲਬਾਦਾ ਅਤੇ ਜਾਦੂਈ ਤਾਕਤ ਕਿੱਥੇ ਹੈ?
ਸੁਪਰੀਤ: ਕੋਈ ਲਬਾਦਾ ਨਹੀਂ। ਸੁਣੋ ਕਿ ਇੰਜਣ ਵਿਚ ਸੂਟਾ ਮਾਰ ਕੇ ਵੜ ਜਾਣਾ ਜਾਂ ਅਲੋਪ ਹੋ ਜਾਣਾ ਕੋਈ ਸੁਪਰਹੀਰੋ ਵਾਲੀ ਗੱਲ ਨਹੀਂ। ਇਹ ਸੁਪਰਹੀਰੋਆਂ ਦੀ ਨਵੀਂ ਲੀਗ ਹੈ ਨਾ ਕਿ ਹੋਰ ਹੀਰੋਆਂ ਨੂੰ ਠਿੱਬੀ ਲਾਉਣ ਵਾਲੀ ਕੋਈ ਗੱਲ ਹੈ।
ਇਹ ਬੱਚਿਆਂ ਨਾਲ ਬਹੁਤ ਹੀ ਠਰ੍ਹੱਮੇ ਅਤੇ ਸ਼ਾਂਤੀ ਨਾਲ ਵਿਚਰਦਾ ਹੈ ਅਤੇ ਇਹ ਉਨ੍ਹਾਂ ਨੂੰ ਵੀ ਅਜਿਹਾ ਨਾਇਕ ਬਣਨ ਦਿੰਦਾ ਹੈ। ਦਿਨ ਵੇਲੇ ਆਮ ਵਿਅਕਤੀ ਅਤੇ ਰਾਤ ਨੂੰ ਸੁਪਰਹੀਰੋ ਹੋਣਾ ਕੌਮਿਕਸ ਦਾ ਆਮ ਜਿਹਾ ਵਿਸ਼ਾ ਹੈ। ਇਸ ਕੌਮਿਕ ਵਿਚ ਉਹ ਆਮ ਜੀਵਨ ਵਿਚ ਆਮ ਵਿਅਕਤੀ ਹੈ ਪਰ ਗੁਪਤ ਤੌਰ ਤੇ ਸਪਰਹੀਰੋ ਹੈ। ਇਸ ਨਾਲ ਉਨ੍ਹਾਂ ਬੱਚਿਆਂ ਵਿਚ ਹੌਸਲਾ ਪੈਦਾ ਹੋਵੇਗਾ ਜਿਨ੍ਹਾਂ ਨੂੰ ਨਸਲੀ ਵਿਤਕਰੇ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਹ ਗੱਲ ਮੇਰੇ ਜ਼ਾਤੀ ਅਨੁਭਵ ਦਾ ਹਿੱਸਾ ਹੈ।
ਨਾਦੀਆ: ਗੁਰਪ੍ਰੀਤ ਪਾਤਰ ਦੀ ਸਿਰਜਣਾ ਕਰਕੇ ਤੁਸੀਂ ਕੀ ਉਮੀਦ ਰਖਦੇ ਹੋ, ਜਿਹੜੀ ਨਾਇਕ ਦੀਪ ਸਿੰਘ ਨੂੰ ਉਸ ਦੀ ਯਾਤਰਾ ਵਿਚ ਮਦਦ ਕਰਦੀ ਹੈ ਅਤੇ ਅਗਲੀ ਲੜੀ ਵਿਚ ਮੁੱਖ ਪਾਤਰ ਬਣਦੀ ਹੈ?
ਆਇਲੀਨ: ਇਥੇ ਮੈਂ ਸਟੀਰੀਓ ਟਾਈਪ ਕਹਾਣੀਆਂ ਤੋਂ ਉਲਟ ਕੁਝ ਵੱਖਰਾ ਕਰਨਾ ਚਾਹੁੰਦੀ ਸੀ ਅਤੇ ਕੁਝ ਬਾਹਰੀ ਭੂਮਿਕਾਵਾਂ ਬਨਾਮ ਅੰਦਰ ਦੀ ਯਾਤਰਾ ਦਾ ਵਖਿਆਣ। ਮੈਂ ਗੁਰਪ੍ਰੀਤ ਨੂੰ ਮੁਸ਼ਕਲ ਹੱਲ ਕਰਨ ਵਾਲੀ ਪਾਤਰ, ਜੋ ਇਕ ਚੁਸਤ ਨੀਤੀਵਾਨ ਅਤੇ ਟਾਕਰਾ ਕਰਨ ਲਈ ਸਰੀਰਕ ਤੌਰ ਤੇ ਸਿਖਲਾਈ ਯਾਫਤਾ ਹੈ, ਵਜੋਂ ਪੇਸ਼ ਕਰਨਾ ਚਾਹੁੰਦੀ ਸੀ। ਇਸ ਆਈਡੀਆ ਨੇ ਉਸ ਨੂੰ ਅਸਾਧਾਰਨ ਅਤੇ ਕੰਪੀਟੀਟਿਵ ਬਣਾਇਆ ਅਤੇ ਅਜਿਹਾ ਰੋਲ ਅਦਾ ਕੀਤਾ ਜੋ ਸ਼ਾਇਦ ਤੁਸੀਂ ਮਰਦਾਂ ਤੋਂ ਉਮੀਦ ਕਰਦੇ ਹੋ।
ਨਾਦੀਆ: ਇਸ ਵਿਚ ਪਗੜੀਧਾਰੀ ਤਾਲਿਬਾਨ ਖਲਨਾਇਕ ਅਤੇ ਦੀਪ ਸਿੰਘ ਵਿਚਕਾਰ ਇਕ ਸਮਾਨਤਾ ਵਿਖਾਈ ਦਿੰਦੀ ਹੈ। ਕੀ ਤੁਸੀਂ ਸਮਝਦੇ ਹੋ ਕਿ ਤੁਸੀਂ ਇਕ ਦਵੰਦ ਪੈਦਾ ਕਰ ਰਹੇ ਹੋ? ਕੀ ਤੁਹਾਨੂੰ ਸੰਭਵ ਤੌਰ ਤੇ ਇਹ ਖਦਸ਼ਾ ਹੈ ਕਿ ਤੁਸੀਂ ”ਪੱਛਮ ਵਿਚ ਸਿੱਖਾਂ ਦਾ ਇਕ ਮੁੱਦਾ ਉਠਾ ਰਹੇ ਹੋ ਜਿਨ੍ਹਾਂ ਨੂੰ ਗਲਤੀ ਨਾਲ ਅਕਸਰ ਮੁਸਲਿਮ ਅੱਤਵਾਦੀ ਸਮਝਿਆ ਜਾਂਦਾ ਹੈ?
ਸੁਪਰੀਤ: ਸੋਝੀ ਯਥਾਰਥ ਨਾਲੋਂ ਵੱਡੀ ਹੁੰਦੀ ਹੈ। ਸਾਡਾ ਉਦੇਸ਼ ਸਟੀਰੀਓ ਟਾਈਪ ਤੋਂ ਅੱਗੇ ਲੰਘ ਕੇ ਸਾਰਿਆਂ ਦੀ ਮਦਦ ਕਰਨਾ ਹੈ ਅਤੇ ਸਿੱਖ ਕਦਰਾਂ ਕੀਮਤਾਂ ਸਮਾਨਤਾ, ਸਚਾਈ, ਇਨਸਾਫ, ਜਮਹੂਰੀਅਤ ਅਤੇ ਨਿਸ਼ਕਾਮ ਸੇਵਾ ਨੂੰ ਵੇਖਣਾ ਹੈ। ਸਿੱਖ ਪੂਰੀ ਦੁਨੀਆਂ ਵਿਚ ਜ਼ੁਲਮ ਦੇ ਖਿਲਾਫ਼ ਲੜੇ ਹਨ ਅਤੇ ਸ਼ੁਰੂ ਤੋਂ ਹੀ ਸਹੀ ਧਿਰ ਨਾਲ ਖੜ੍ਹੇ ਹਨ। ਅਸੀਂ ਮੌਜੂਦਾ ਮਿੱਥ ਤੋੜਨਾ ਚਾਹੁੰਦੇ ਸਾਂ ਕਿ ਪੱਗਾਂ ਅਤੇ ਬੰਦੂਕਾਂ ਵਾਲੇ ਲੋਕ ਭੈੜੇ ਹੀ ਹੁੰਦੇ ਹਨ ਜਦ ਕਿ ਅਸਲੀਅਤ ਇਹ ਹੈ ਕਿ ਚੰਗੇ ਲੋਕਾਂ ਨੇ ਬੰਦੂਕ ਦਾ ਮੁਕਾਬਲਾ ਬੰਦੂਕ ਨਾਲ ਕੀਤਾ ਹੈ।
ਨਾਦੀਆ: ਮਾਰਵਲ ਦਾ ਖਿਆਲ ਕਰਦਿਆਂ ਕੀ ਤੁਸੀਂ ਸਮਝਦੇ ਹੋ ਕਿ ਕੌਮਿਕ ਬੁਕਸ ਵਿਚ ਦੱਖਣੀ ਏਸ਼ੀਆਈ ਨਾਇਕਾਂ ਲਈ ਕੋਈ ਜਗਹ ਹੈ?
ਆਇਲੀਨ: ਬਿਲਕੁਲ! ਮੈਨੂੰ ਪਤਾ ਹੈ ਕਿ ਕੁਝ ਕੱਟੜ ਕਿਸਮ ਦੇ ਕੌਮਿਕ ਚਹੇਤਿਆਂ ਦੀ ਇਸ ਤਰ੍ਹਾਂ ਦੀ ਪਿਛਾਂਹ ਖਿੱਚੂ ਭਾਵਨਾ ਹੈ ਪਰ ਅਸੀਂ ਕਦੇ ਵੀ ਇਸ ਤਰ੍ਹਾਂ ਫੈਨ (ਚਹੇਤੇ) ਨਹੀਂ ਰਹੇ। ਮੈਂ ਹਮੇਸ਼ਾ ਅੰਡਰਗਰਾਊਂਡ, ਆਜ਼ਾਦ ਕੌਮਿਕਸ ਪਸੰਦ ਕੀਤੇ ਹਨ ਅਤੇ ਇਨ੍ਹਾਂ ਵਿਚ ਵਿਲੱਖਣਤਾ ਇਕ ਚੰਗੀ ਚੀਜ਼ ਹੈ। ਇਸ ਲਈ ਮੈਂ ਸਮਝਦੀ ਹਾਂ ਕਿ ਦੱਖਣੀ ਏਸ਼ੀਆਈ ਨਾਇਕਾਂ ਵਾਸਤੇ ਕੌਮਿਕ ਜਗਤ ਵਿਚ ਬਹੁਤ ਜਗਹ ਹੈ, ਜੋ ਦੱਖਣੀ ਏਸ਼ੀਆਈ ਭਾਈਚਾਰਾ ਇਨ੍ਹਾਂ ਦਾ ਸਮਰਥਨ ਕਰੇ ਅਤੇ ਆਪਣੀ ਕੋਈ ਪਿਛਾਂਹ ਖਿੱਚੂ ਸੋਚ ਪੈਦਾ ਨਾ ਕਰੇ। ਇਸ ਦੀ ਬਜਾਏ ਉਨ੍ਹਾਂ ਨੂੰ ਨੌਜਵਾਨ ਕਲਾਕਾਰਾਂ ਸਿਰਜਕਾਂ ਦੀ ਹਮਾਇਤ ਕਰਨੀ ਚਾਹੀਦੀ ਹੈ ਜੋ ਜੋਉਠਾਉਣਾ ਚਾਹੁੰਦੇ ਹਨ ਅਤੇ ਵੱਖਰੀ ਤਰ੍ਹਾਂ ਦੀ ਕਲਾ ਅਤੇ ਗਲਪ ਦੀ ਸਿਰਜਣਾ ਕਰ ਰਹੇ ਹਨ। ਹਰੇਕ ਕੌਮਿਕ ਸਿਰਫ਼ ਇਕ ਕਹਾਣੀ ਦੱਸ ਸਕਦਾ ਹੈ। ਸਾਨੂੰ ਢੇਰ ਸਾਰੇ ਆਈਡੀਆ ਅਤੇ ਪਾਤਰਾਂ ਦੀ ਜ਼ਰੂਰਤ ਹੈ ਅਤੇ ਬਹੁਤ ਸਾਰੀਆਂ ਪ੍ਰਸਥਿਤੀਆਂ ਅਤੇ ਸ਼ਖ਼ਸੀਅਤਾਂ ਚਾਹੀਦੀਆਂ ਹਨ।
ਨਾਦੀਆ: ਦੀਪ ਸਿੰਘ ਬਹੁਤ ਹੀ ਮਾਡਰਨ ਇੰਡੀਅਨ ਸਿੱਖ ਜਾਪਦਾ ਹੈ- ਉਸ ਨੇ ਸੂਟ ਪਹਿਨਿਆ ਹੋਇਆ ਹੈ ਜੋ ਕਲਾਸਿਕ ਅਮੈਰਿਕਨਾ ਵਗੈਰਾ ਨੂੰ ਮਾਣਦਾ ਹੈ। ਕੀ ਤੁਸੀਂ ਸਮਝਦੇ ਹੋ ਕਿ ਸਿੱਖਾਂ ਦੀ ਇਸ ਤਰ੍ਹਾਂ ਦੀ ਪੇਸ਼ਕਾਰੀ ਗੈਰ ਸਿੱਖ ਪਾਠਕਾਂ/ ਦਰਸ਼ਕਾਂ ਦੇ ਸਮਝ ਆ ਜਾਵੇਗੀ? ਕੀ ਤੁਸੀਂ ਸਮਝਦੇ ਹੋ ਕਿ ਉਸ ਦੇ ਸੂਖ਼ਮ ਭੇਦਾਂ ਨੂੰ ਪਸੰਦ ਕੀਤਾ ਜਾਏਗਾ?
ਸੁਪਰੀਤ: ਦੀਪ ਸਿੰਘ ਸੱਚਮੁੱਚ ਗਲੋਬਲ (ਬਹੁ ਭਾਸ਼ੀ, ਬਹੁ ਸਭਿਆਚਾਰੀ ਅਤੇ ਇਹ ਨਾ ਭੁੱਲੋ ”ਐਲਵਿਸ ਨੂੰ ਪਿਆਰ ਕਰਦਾ ਅਤੇ ਬੁਰੇ ਬੰਦਿਆਂ ਨੂੰ ਨਫ਼ਰਤ ਕਰਦਾ ਹੈ”) ਉਸ ਦਾ ਪਹਿਰਾਵਾ: ਸਾਨੂੰ ਅਜਿਹਾ ਪਹਿਰਾਵੇ ਦੀ ਲੋੜ ਹੈ ਜੋ ਸਾਰਿਆਂ ਲੋਕਾਂ ਵਿਚ ਪ੍ਰਚੱਲਤ ਹੋਵੇ ਅਤੇ ਸਮਝ ਆਉਂਦਾ ਹੋਵੇ। ਉਹ ਇਕ ਆਮ ਬੰਦੇ ਦਾ ਪ੍ਰਤੀਕ ਹੈ ਜੋ ਕਦਰਾਂ ਕੀਮਤਾਂ ਵਾਲਾ ਇਨਸਾਨ ਹੈ। ਸਿੱਖਾਂ ਵਿਚ ਪਹਿਰਾਵੇ ਦੀ ਕੋਈ ਪਾਬੰਦੀ ਨਹੀਂ ਬਸ ਇਸ ਵਿਚ ਇਕ ਦਸਤਾਰ ਸ਼ਾਮਲ ਹੁੰਦੀ ਹੈ ਅਤੇ ਇਸ ਨਾਲ ਉਹ ਚੰਗਾ ਲਗਦਾ ਹੈ। ਬਾਕੀ ਸਾਰਾ ਕੁਝ ਪਾਰਕ ਦੀ ਕਲਪਨਾ ‘ਤੇ ਨਿਰਭਰ ਕਰਦਾ ਹੈ।
ਨਾਦੀਆ: ਤੁਸੀਂ ਇਕ ਕਿੱਕ ਸਟਾਰਟਰ ਪਰਕ-200 ਡਾਲਰ ਦੀ ਪੇਸ਼ਕਸ਼ ਕੀਤੀ ਹੈ ਜੋ ਐਡੀਟਿੰਗ ਪ੍ਰਾਸੈਸ ਵਿਚ ਸ਼ਾਮਲ ਹੋਵੇਗਾ? ਤੁਸੀਂ ਇਹ ਪੇਸ਼ਕਸ਼ ਕਿਉਂ ਕੀਤੀ ਹੈ?
ਆਇਲੀਨ: ਅਸੀਂ ਚਹੁੰਦੇ ਹਾਂ ਕਿ ਅਸੀਂ ਮਹਿਜ਼ ਸਿਰਜਕ ਵਜੋਂ ਨਾ ਜਾਣੇ ਜਾਈਏ ਸਗੋਂ ਕਲਾਕਾਰਾਂ ਅਤੇ ਲੇਖਕਾਂ ਦਾ ਇਕ ਭਾਈਚਾਰਾ ਕਾਇਮ ਕਰਨਾ ਚਾਹੁੰਦੇ ਹਾਂ। ਇਸ ਲਈ ਅਸੀਂ ਇਹ ਪ੍ਰਕਿਰਿਆ ਸਾਂਝੀ ਕਰਨੀ ਚਾਹੁੰਦੇ ਹਾਂ। ਜੇ ਇਹ ਠੀਕ ਰਹਿੰਦਾ ਹੈ ਤਾਂ ਅਸੀਂ ਇਸ ਗਰੁੱਪ ”ਆਡੀਟਰਜ਼ ਸਰਕਲ” ਤੋਂ ਸਿਖਾਂਗੇ। ਇਸ ਨਾਲ ਸਾਨੂੰ ਆਈਡੀਆਜ਼ ਸਾਂਝੇ ਕਰਨ ਵਿਚ ਵੀ ਮਦਦ ਮਿਲੇਗੀ।
The post ਸੁਪਰਹੀਰੋ ਦੀਪ ਸਿੰਘ ਨਾਲ ਮੁਲਾਕਾਤ appeared first on Quomantry Amritsar Times.