ਨਿਊਯਾਰਕ/ਬਿਊਰੋ ਨਿਊਜ਼:
ਸੰਨ 1921 ਵਿਚ ਹੋਏ ਸਾਕਾ ਨਨਕਾਣਾ ਸਾਹਿਬ ਤੇ ਅਧਾਰਿਤ ਬਣ ਰਹੀ ਫਿਲਮ ‘ਸਾਕਾ – ਨਨਕਾਣਾ ਸਾਹਿਬ ਦੇ ਸ਼ਹੀਦ’ ਦਾ ਪਹਿਲਾ ਗਾਣਾ ਨਛੱਤਰ ਗਿੱਲ ਦੀ ਅਵਾਜ਼ ਵਿਚ ਸਫਲਤਾ ਪੂਰਵਕ ਰਿਕਾਰਡ ਕੀਤਾ ਗਿਆ। ਇਸ ਫਿਲਮ ਦਾ ਨਿਰਮਾਣ ਸੁਖਬੀਰ ਸੰਧਰ ਫਿਲਮਸ ਪ੍ਰਾਇਵੇਟ ਲਿਮਿਟੇਡ ਕਰ ਰਹੀ ਹੈ ਅਤੇ ਇਸ ਫਿਲਮ ਦੇ ਲੇਖਕ ਤੇ ਨਿਰਦੇਸ਼ਕ ਜਗਮੀਤ ਸਿੰਘ ਸਮੁੰਦਰੀ ਨਾਲ ਹਨ। ਇਹ ਗਾਣਾ ਫਿਲਮ ਵਿਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਕਹਾਣੀ ਨੂੰ ਅੱਗੇ ਤੋਰਦਾ ਹੈ।ਇਸ ਗਾਣੇ ਦੇ ਬੋਲ ਹਰਜਿੰਦਰ ਕੰਗ ਦੇ ਹਨ ਅਤੇ ਸੰਗੀਤ ਮੁਖਤਾਰ ਸਹੋਤਾ ਦਾ ਹੈ।ਇਸ ਫਿਲਮ ਦੀ ਸ਼ੂਟਿੰਗ ਬਹੁਤ ਜਲਦ ਆਰੰਭ ਹੋਣ ਜਾ ਰਹੀ ਹੈ।
The post ‘ਸਾਕਾ-ਨਨਕਾਣਾ ਸਾਹਿਬ ਦੇ ਸ਼ਹੀਦ’ ਫਿਲਮ ਦਾ ਪਹਿਲਾ ਗਾਣਾ ਨਛੱਤਰ ਗਿੱਲ ਦੀ ਅਵਾਜ਼ ਵਿਚ ਰਿਕਾਰਡ ਹੋਇਆ appeared first on Quomantry Amritsar Times.