Quantcast
Channel: ਸਾਹਿਤ/ਮਨੋਰੰਜਨ – Quomantry Amritsar Times
Viewing all articles
Browse latest Browse all 342

ਡਾ. ਸਿੱਧੂ ਦੀ ਪੁਸਤਕ ‘ਬੀਆਂਡ ਅੋਦਰਨੈਸ ਸਿੱਖਇਜ਼ਮ ਨਿਉਂ ਮਿਸਟੀਕਲ ਐਕਸਪੀਰੀਅਸ ਐਂਡ ਇੰਟਰਫੇਥ ਡਾਇਲਾਗ’ਅਮੇਜਾਨ ਡਾਟਕਾਮ ਵਲੋਂ ਰਿਲੀਜ਼

$
0
0

Dr. Sidhu book released by Amazon
ਪਟਿਆਲਾ/ਬਿਊਰੋ ਨਿਊਜ਼:
ਪੰਜਾਬੀ ਯੂਨਵਿਰਸਿਟੀ ਪਟਿਆਲਾ ਦੇ ਧਰਮ ਅਧਿਐਨ ਵਿਭਾਗ ਵਿਚ ਕਾਰਜਸ਼ੀਲ ਪਰਾ-ਅਧਿਆਪਕ ਡਾ. ਗੁਰਮੀਤ ਸਿੰਘ ਸਿੱਧੂ ਵਲੋਂ ਲਿਖੀ ਅਤੇ ਨੋਸ਼ਨ ਪ੍ਰੈਸ ਡਾਟਕਾਮ ਚੇਨਈ ਵਲੋਂ ਪ੍ਰਕਾਸ਼ਤ ਪੁਸਤਕ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਅਮੇਜਾਨ ਡਾਟਕਾਮ ਵਲੋਂ ਰਿਲੀਜ਼ ਕੀਤਾ ਗਿਆ ਹੈ। ਅੰਗਰੇਜ਼ੀ ਵਿਚ ਲਿਖੀ ਉਬੀਆਂਡ ਅੋਦਰਨੈਸ ਸਿੱਖਇਜ਼ਮ ਨਿਉਂ ਮਿਸਟੀਕਲ ਐਕਸਪੀਰੀਅਸ ਐਂਡ ਇੰਟਰਫੇਥ ਡਾਇਲਾਗ” ਪੁਸਤਕ ਵਿਚ ਲੇਖਕ ਨੇ ਅਜੋਕੇ ਪ੍ਰਸੰਗ ਵਿਚ ਸਿੱਖ ਧਰਮ ਦੇ ਅੰਤਰ-ਸੰਵਾਦ ਲਈ ਮਹੱਤਵ ਨੂੰ ਅਕਾਦਮਿਕ ਪੱਧਰ ‘ਤੇ ਪੇਸ਼ ਕੀਤਾ ਹੈ।
ਡਾ. ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਸਿੱਖਮੱਤ ਵਿਚ ਅੰਤਰ-ਧਰਮ ਸੰਵਾਦ ਦੀ ਅਮੀਰ ਪਰੰਪਰਾ ਹੈ ਪ੍ਰੰਤੂ ਸਿੱਖ ਸਾਹਿਤ ਦੇ ਆਮ ਸਰਵੇਖਣ ਤੋਂ ਪਤਾ ਚੱਲਦਾ ਹੈ ਕਿ ਇਸ ਖੇਤਰ ਵਿਚ ਗੰਭੀਰ ਅਧਿਐਨ ਬਹੁਤ ਘੱਟ ਹੋਇਆ ਹੈ। ਹੁਣ ਸਥਿਤੀ ਦਿਨੋ-ਦਿਨ ਬਦਲ ਰਹੀ ਹੈ ਅਤੇ ਅੰਤਰ-ਧਰਮ ਸੰਵਾਦ ਸਮੇਂ ਦੀ ਲੋੜ ਬਣ ਚੁੱਕਾ ਹੈ। ਵੱਖ ਵੱਖ ਧਰਮਾਂ ਦੇ ਲੋਕ ਇਕ ਦੂਸਰੇ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ। ਦੁਨੀਆਂ ਭਰ ਵਿਚ ਲੋਕਾਂ ਦਾ ਆਪਸੀ ਅਦਾਨ-ਪ੍ਰਦਾਨ ਜਿਥੇ ਇਕ ਦੂਸਰੇ ਨੂੰ ਨੇੜੇ ਲੈ ਕੇ ਆ ਰਿਹਾ ਉਥੇ ਅੰਤਰ-ਰਾਸ਼ਟਰੀ ਰਾਜਨੀਤੀ ਵਿਚ ਧਰਮ ਦੀ ਨਜਾਇਜ ਵਰਤੋਂ ਨਾਲ ਵਿਭਿੰਨ ਧਰਮਾਂ ਦੇ ਲੋਕਾਂ ਵਿਚ ਇਕ ਦੂਸਰੇ ਪ੍ਰਤੀ ਨਫ਼ਰਤ ਵੀ ਪੈਦਾ ਕੀਤੀ ਜਾ ਰਹੀ ਹੈ। ਧਰਮਾਂ ਦੀ ਆਪਸੀ ਨਫ਼ਰਤ ਨੂੰ ਘੱਟ ਕਰਨ ਲਈ ਅੰਤਰ-ਧਰਮ ਸੰਵਾਦ ਜ਼ਰੂਰੀ ਹੈ। ਇਸ ਤੋਂ ਇਲਾਵਾ, ਅਜੋਕੇ ਚਿੰਤਨ ਵਿਚ ਸੱਚ ਦੀ ਅਨੇਕਤਾ ਨੂੰ ਵੀ ਪ੍ਰਵਾਨਗੀ ਮਿਲ ਰਹੀ ਹੈ। ਵਿਭਿੰਨ ਧਰਮਾਂ ਦੇ ਵਿਦਵਾਨ ਆਪੋ ਆਪਣੇ ਧਰਮਾਂ ਦੇ ਸਿਧਾਂਤਾਂ ਦੀ ਅਜੋਕੀਆਂ ਜ਼ਰੂਰਤਾਂ ਦੇ ਪ੍ਰਸੰਗ ਵਿਚ ਪੁਨਰ-ਵਿਆਖਿਆ ਕਰਨ ਲਗੇ ਹਨ ਕਿਉਂਕਿ ਹੁਣ ਕਿਸੇ ਇਕ ਧਰਮ ਦਾ ਇਕਾਂਤ ਜਾਂ ਅਲਹਿਦਗੀ ਵਿਚ ਰਹਿ ਸਕਣਾ ਵੀ ਸੰਭਵ ਨਹੀਂ ਹੈ ਅਤੇ ਨਾ ਹੀ ਕੋਈ ਇਕ ਧਰਮ ਸੱਚ ਦਾ ਦਾਅਵੇਦਾਰ ਬਣ ਸਕਦਾ ਹੈ।
ਉਭਰ ਰਹੇ ਬਹੁਲਤਾਵਾਦੀ ਸੰਸਾਰ ਵਿਚ ਲੋਕ ਆਪਣੇ ਮਨ ਦੀ ਸ਼ਾਂਤੀ ਲਈ ਵੱਖ-ਵੱਖ ਧਰਮਾਂ ਦੇ ਚੰਗੇ ਗੁਣਾਂ ਨੂੰ ਸਿੱਖਣ/ਜਾਨਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇਕ ਵਾਰ ਫਿਰ ਦੁਨੀਆਂ ਪੱਧਰ ਧਰਮ ਨੂੰ ਸਮਝਣ ਦੀ ਚੇਸ਼ਟਾ ਪੈਦਾ ਹੋ ਰਹੀ ਹੈ। ਇਸ ਕਰਕੇ ਇਸ ਦੌਰ ਵਿਚ ਅੰਤਰ-ਧਰਮ ਸੰਵਾਦ ਦਾ ਮਹੱਤਵ ਵਧ ਰਿਹਾ ਹੈ। ਅੰਤਰ-ਧਰਮ ਸੰਵਾਦ ਰਾਹੀਂ ਦੂਸਰੇ ਦੀ ਭਾਵਨਾਂ ਭਾਵ ਦੂਵੈਤ ਤੋਂ ਪਾਰ ਜਾ ਕੇ ਇਕ ਦੂਜੇ ਨੂੰ ਸਹੀ ਤਰ੍ਹਾਂ ਸਮਝਿਆ ਜਾ ਸਕਦਾ ਹੈ। ਇਸ ਸਮਝ ਵਿਚ ਸਿੱਖ ਚਿੰਤਨ ਦਾ ਵਿਸ਼ੇਸ਼ ਯੋਗਦਾਨ ਹੈ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਆਪਣੇ ਅਧਿਆਤਮਕ ਅਨੁਭਵ ਨੂੰ ਵਿਭਿੰਨ ਧਰਮਾਂ ਦੇ ਲੋਕਾਂ ਨਾਲ ਸਾਂਝਾ ਕਰਨ ਲਈ ਸੰਸਾਰ ਦੀਆਂ ਉਦਾਸੀਆਂ ਕੀਤੀਆਂ ਅਤੇ ਉਹਨਾਂ ਨੇ ਆਪਣੀ ਬਾਣੀ ਰਾਹੀਂ ਉਸ ਸਮੇਂ ਦੇ ਹਰ ਧਰਮ ਨਾਲ ਸੰਵਾਦ ਰਚਾਇਆ ਹੈ।
ਇਸ ਪੁਸਤਕ ਵਿਚ ਉਹਨਾਂ ਲਿਖਿਆ ਹੈ ਕਿ ਆਮ ਤੌਰ ‘ਤੇ ਅੰਤਰ ਧਰਮ ਸੰਵਾਦ ਨੂੰ ਵਿਭਿੰਨ ਧਰਮਾਂ ਦੀ ਸਹਿ-ਹੋਂਦ ਲਈ ਮਹੱਤਵ ਪੂਰਨ ਮੰਨਿਆ ਜਾਂਦਾ ਹੈ ਫਿਰ ਵੀ ਕੁਝ ਧਰਮਾਂ ਦੇ ਪ੍ਰਚਾਚਕ ਕੇਵਲ ਆਪਣੇ ਹੀ ਧਰਮ ਨੂੰ ਵੱਡਾ ਦੱਸਣ ਲਈ ਸੰਵਾਦ ਰਚਾਉਂਦੇ ਹਨ। ਸਿੱਖਮਤ ਵਿਚ ਅੰਤਰ-ਧਰਮ ਸੰਵਾਦ ਲਈ ਵਿਲੱਖਣ ਪਹੁੰਚ ਆਪਣਾਈ ਗਈ ਹੈ। ਗੁਰੂ ਨਾਨਕ ਸਾਹਿਬ ਨੇ ਵਿਭਿੰਨ ਧਰਮਾਂ ਦੇ ਲੋਕਾਂ ਨਾਲ ਸੰਵਾਦ ਰਚਾਇਆ ਪਰੰਤੂ ਉਹਨਾਂ ਨੇ ਕਿਸੇ ਨੂੰ ਧਰਮ ਪਰਿਵਰਨ ਲਈ ਨਹੀਂ ਕਿਹਾ ਬਲਕਿ ਉਹ ਹਮੇਸ਼ਾਂ ਇਹ ਕਹਿੰਦੇ ਸਨ ਕਿ ਲੋਕਾਂ ਨੂੰ ਆਪਣਾ ਧਰਮ ਸਹੀ ਤਰੀਕੇ ਨਾਲ ਨਿਭਾਉਣਾ ਚਾਹੀਦਾ ਹੈ। ਉਹਨਾਂ ਨੇ ਹਰ ਥਾਂ ਸੱਚ ਨੂੰ ਮਹੱਤਵ ਦਿੱਤਾ ਹੈ ਅਤੇ ਸੱਚਾ ਸੁੱਚਾ ਜੀਵ ਜਿਉਂਣ ਲਈ ਸੰਦੇਸ਼ ਦਿਤਾ। ਲੇਖਕ ਨੇ ਇਸ ਪੁਸਤਕ ਰਾਹੀਂ ਧਰਮ ਦੀ ਰੂਹ ਨੂੰ ਸਮਝਣ ਲਈ ਅੰਤਰ-ਧਰਮ ਸੰਵਾਦ ਦੀ ਲੋੜ ਅਤੇ ਮਹੱਤਵ ਨੂੰ ਬਿਆਨ ਕਰਨ ਦੇ ਨਾਲ-ਨਾਲ ਸਿੱਖ ਧਰਮ ਦੇ ਨਵੇਂ ਰਹੱਸਮਈ ਅਨੁਭਵ ਨੂੰ ਅੰਤਰ-ਧਰਮ ਸੰਵਾਦ ਦੇ ਪ੍ਰਸੰਗ ਵਿਚ ਪੇਸ਼ ਕੀਤਾ ਹੈ।

The post ਡਾ. ਸਿੱਧੂ ਦੀ ਪੁਸਤਕ ‘ਬੀਆਂਡ ਅੋਦਰਨੈਸ ਸਿੱਖਇਜ਼ਮ ਨਿਉਂ ਮਿਸਟੀਕਲ ਐਕਸਪੀਰੀਅਸ ਐਂਡ ਇੰਟਰਫੇਥ ਡਾਇਲਾਗ’ ਅਮੇਜਾਨ ਡਾਟਕਾਮ ਵਲੋਂ ਰਿਲੀਜ਼ appeared first on Quomantry Amritsar Times.


Viewing all articles
Browse latest Browse all 342