ਨੂਰਾਂ ਭੈਣਾਂ ਨੂੰ ਸਰਬੋਤਮ ਪਿੱਠਵਰਤੀ ਗਾਇਕਾ ਐਵਾਰਡ
ਮੁੰਬਈ/ਬਿਊਰੋ ਨਿਊਜ਼–ਹੈਰੀ ਬਵੇਜਾ ਦੁਆਰਾ ਬਣਾਈ ਗਈ ਬਲਾਕ ਬਸਟਰ ਫ਼ਿਲਮ ‘ਚਾਰ ਸਾਹਿਬਜ਼ਾਦੇ’ ਨੂੰ ਸਰਬੋਤਮ ਐਨੀਮੇਸ਼ਨ ਫ਼ਿਲਮ ਦਾ ਸਕਰੀਨ ਐਵਾਰਡ ਦਿੱਤਾ ਗਿਆ ਹੈ। ਇਸੇ ਤਰ੍ਹਾਂ ਜੋਤੀ ਤੇ ਸੁਲਤਾਨਾ ਨੂਰਾਂ (ਨੂਰਾਂ ਭੈਣਾਂ) ਨੂੰ ‘ਹਾਈਵੇ’ ਫ਼ਿਲਮ ਵਿਚ ਗਾਏ ਗਾਣੇ ਲਈ ਸਰਬੋਤਮ ਪਿੱਠਵਰਤੀ ਗਾਇਕਾ ਦਾ ਐਵਾਰਡ ਦਿੱਤਾ ਗਿਆ ਹੈ। ਫਿਲਮ ਅਭਿਨੇਤਾ ਸ਼ਾਹਿਦ ਕਪੂਰ ਤੇ ਅਭਿਨੇਤਰੀ ਪ੍ਰਿਯੰਕਾ ਚੋਪੜਾ ਨੂੰ 21ਵੇਂ ਲਾਈਫ ਓਕੇ ਸਕਰੀਨ ਐਵਾਰਡਜ਼ ਵਿਚ ਸਰਬੋਤਮ ਅਦਾਕਾਰ ਤੇ ਸਰਬੋਤਮ ਅਦਾਕਾਰਾ ਦਾ ਐਵਾਰਡ ਦਿੱਤਾ ਗਿਆ ਹੈ। ਸ਼ਾਹਿਦ ਨੂੰ ਫਿਲਮ ‘ਹੈਦਰ’ ਲਈ ਜਦਕਿ ਪ੍ਰਿਯੰਕਾ ਨੂੰ ‘ਮੈਰੀ ਕਾਮ’ ਲਈ ਸਨਮਾਨਿਤ ਕੀਤਾ ਗਿਆ।
ਸ਼ਾਹਰੁਖ਼ ਖਾਨ ਨੂੰ ‘ਹੈਪੀ ਨਿਊ ਯੀਅਰ’ ਲਈ ਪੁਰਸ਼ਾਂ ਦੀ ਸ਼੍ਰੇਣੀ ਵਿਚ ਪਾਪੂਲਰ ਚਵਾਈਸ ਐਵਾਰਡ ਅਤੇ ਫਿਲਮ ਵਿਚ ਉਨ੍ਹਾਂ ਦੀ ਸਹਿ-ਕਲਾਕਾਰ ਦੀਪਿਕਾ ਪਾਦੁਕੋਨ ਨੂੰ ਔਰਤਾਂ ਦੀ ਸ਼੍ਰੇਣੀ ਵਿਚ ਪਾਪੂਲਰ ਚਵਾਈਸ ਐਵਾਰਡ ਦਿੱਤਾ ਗਿਆ। ਸਮਾਗਮ ਵਿਚ ਹੇਮਾ ਮਾਲਿਨੀ, ਸਿਧਾਰਥ ਮਲਹੋਤਰਾ, ਆਲਿਆ ਭੱਟ, ਟਾਈਗਰ ਸ਼ਰਾਫ, ਕਾਜੋਲ, ਵਰੁਣ ਧਵਨ, ਸ਼ਾਹਿਦ ਕਪੂਰ, ਤੱਬੂ, ਅਰਬਾਜ਼ ਖਾਨ, ਮਲਾਇਕਾ ਅਰੋੜਾ ਖਾਨ ਤੇ ਹੋਰ ਪ੍ਰਸਿੱਧ ਫਿਲਮੀ ਹਸਤੀਆਂ ਨੇ ਸ਼ਮੂਲੀਅਤ ਕੀਤੀ। ਹੇਮਾ ਮਾਲਿਨੀ ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਦਿੱਤਾ ਗਿਆ। ਉਨ੍ਹਾਂ ਨੂੰ ਇਹ ਸਨਮਾਨ ਸਲਮਾਨ ਖਾਨ ਨੇ ਦਿੱਤਾ। ਟਾਈਗਰ ਸ਼ਰਾਫ ਨੂੰ ਫਿਲਮ ‘ਹੀਰੋਪੰਤੀ’, ਲਈ ‘ਬੈਸਟ ਪ੍ਰਫਾਰਮਿੰਗ ਨਿਊਕਮਰ ਮੇਲ’ ਤੇ ਅਦਾਕਾਰਾ ਪਤਰ ਲੇਖਾ ਨੂੰ ਫਿਲਮ ‘ਸਿਟੀਲਾਈਟਸ’ ਲਈ ਬੈਸਟ ਨਿਊਕਮਰ ਫੀਮੇਲ ਐਵਾਰਡ ਦਿੱਤਾ ਗਿਆ। ਕੰਗਨਾ ਰਨੌਤ ਅਭਿਨੀਤ ਨੂੰ ‘ਕੂਈਨ’ ਨੂੰ ਸਰਬੋਤਮ ਫਿਲਮ ਤੇ ਫਿਲਮ ਦੇ ਨਿਰਦੇਸ਼ਕ ਵਿਕਾਸ ਬਹਿਲ ਨੂੰ ਸਰਬੋਤਮ ਨਿਰਦੇਸ਼ਕ ਦਾ ਪੁਰਸਕਾਰ ਮਿਲਿਆ।
The post ‘ਚਾਰ ਸਾਹਿਬਜ਼ਾਦੇ’ ਨੂੰ ਸਰਬੋਤਮ ਐਨੀਮੇਸ਼ਨ ਫ਼ਿਲਮ ਪੁਰਸਕਾਰ appeared first on Quomantry Amritsar Times.