ਸੈਕਰਾਮੈਂਟੋ/ਬਿਊਰੋ ਨਿਊਜ਼:
ਪੰਜਾਬੀ ਸਾਹਿਤ ਸਭਾ ਕੈਲੇਫੋਰਨੀਆ ਵੱਲੋਂ ਪ੍ਰਸਿੱਧ ਗਜਲਗੋ ਸ੍ਰੀ ਹਰਭਜਨ ਸਿੰਘ ਬੈਂਸ ਜੀ ਦੇ ਸਨਮਾਨ ਲਈ ਇੱਕ ਵਿਸੇਸਮਾਰੋਹ ਐਤਵਾਰ 11 ਜਨਵਰੀ 2015 ਨੂੰ ਗੁਰਦੁਆਰਾ ਸਾਹਿਬ ਰਿਉ ਲਿੰਡਾ ਦੇ ਕਮਿਊਨਟੀ ਹਾਲ ਵਿਚ ਕੀਤਾ ਗਿਆ।
ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਦਿਲ ਨਿੱਜਰ ਅਤੇ ਸਭਾ ਦੇ ਸੱਦੇ ਤੇ ਪਹੁੰਚੇ ਲੇਖਕਾਂ, ਸਾਹਿਤਕਾਰਾਂ ਅਤੇ ਕਲਾ ਪ੍ਰੇਮੀਆਂ ਨੇ ਸ੍ਰੀ ਬੈਂਸ ਜੀ ਨਾਲ ਵਿਸ਼ੇਸ਼ ਮਿਲਣੀ ਤੇ ਉਨ੍ਹਾਂ ਦੇ ਸਾਹਿਤਕ ਖੇਤਰ ਵਿਚ ਯੋਗਦਾਨ ਬਾਰੇ ਵਡਮੁੱਲੇ ਵਿਚਾਰ ਸੁਣੇ। ਪ੍ਰਧਾਨ ਵਲੋਂ ਬਕਾਇਦਾ ਸ਼ਾਲ ਦੇ ਕੇ ਸ਼ਰਧਾ ਨਾਲ ਹਰਭਜਨ ਸਿੰਘ ਬੈਂਸ ਜੀ ਨੂੰ ਆਪਣਾ ਉਸਤਾਦ ਧਾਰਿਆ ਗਿਆ। ਸਾਹਿਤ ਸਭਾ ਵਲੋਂ ਸ੍ਰੀ ਬੈਂਸ ਜੀ ਦਾ ਸਨਮਾਨ ਪੱਤਰ ਦੇ ਕੇ ਸਨਮਾਨ ਕੀਤਾ ਗਿਆ।
ਉਪਰੰਤ ਕਵੀ ਦਰਬਾਰ ਦਾ ਆਗਾਜ਼ ਕਰਦਿਆਂ ਸਟੇਜ਼ ਸਕੱਤਰ ਜਸਵੰਤ ਸ਼ੀਮਾਰ ਵੱਲੋਂ ਜੋਤੀ ਸਿੰਘ ਨੂੰ ਸੱਦਾ ਦਿੱਤਾ ਗਿਆ ਜਿਸ ਨੇ ਧਾਰਮਿਕ ਸ਼ਬਦ ਰਾਹੀਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਪਹੁੰਚੇ ਹੋਏ ਕਵੀਆਂ ਨੇ ਆਪੋ ਆਪਣੀਆਂ ਰਚਨਾਵਾਂ ਕਰਮਵਾਰ ਪੇਸ਼ ਕੀਤੀਆਂ। ੀÂਸ ਮੌਕੇ ਗੋਗੀ ਸੰਧੂ, ਰਮੇਸ਼ ਬੰਗੜ, ਰਾਠੇਸ਼ਵਰ ਸਿੰਘ ਸੂਰਾਪੁਰੀ, ਦਿਲ ਨਿੱਜਰ, ਮੇਜਰ ਕੁਲਾਰ, ਮਲਿਕ ਇਮਤਿਆਜ਼, ਪ੍ਰਮਿੰਦਰ ਰਾਏ, ਮਹਿੰਦਰ ਸਿੰਘ ਘੱਗ, ਅਜੀਤ ਰਾਮ ਬੰਗੜ, ਅਜੈਬ ਸਿੰਘ ਚੀਮਾ, ਇੰਦਰਜੀਤ ਸਿੰਘ ਗਰੇਵਾਲ, ਹਰਬੰਸ ਸਿੰਘ ਜਗਿਆਸੂ, ‘ਅੰਬੇਡਕਰ ਟਾਇਮਜ਼’ ਦੇ ਸੰਪਾਦਕ ਪ੍ਰੇਮ ਕੁਮਾਰ ਚੁੰਬਰ, ਅਤੇ ਜਸਵੰਤ ਜੱਸੀ ਸ਼ੀਮਾਰ, ਆਪੋ ਆਪਣੀਆਂ ਗਜਲਾਂ, ਕਵਿਤਾਵਾਂ ਅਤੇ ਗੀਤਾਂ ਰਾਹੀਂ ਹਾਜ਼ਰੀ ਲਵਾਈ।
ਕਵੀ ਦਰਬਾਰ ਦੇ ਅਖ਼ੀਰ ਵਿਚ ਸ੍ਰੀ ਹਰਭਜਨ ਸਿੰਘ ਬੈਂਸ ਜੀ ਨੇ ਆਪਣੀਆਂ ਚੋਣਵੀਆਂ ਗਜ਼ਲਾਂ ਤਰੰਨਮ ਵਿਚ ਗਾ ਕੇ ਸੁਣਾਈਆਂ ਅਤੇ ਗਜ਼ਲ ਦੇ ਵਿਧੀ ਵਿਧਾਨ ਬਾਰੇ ਜਾਣਕਾਰੀ ਸਾਂਝੀ ਕੀਤੀ।
ਸਰੋਤਿਆਂ ਵਿਚ ਸਰਪੰਚ ਬਲਿਹਾਰ ਸਿੰਘ ਰਾਣੂ ਅਤੇ ਸੇਵਾ ਸਿੰਘ ਭਿੰਡਰ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ।
ਪੰਜਾਬੀ ਸਾਹਿਤ ਸਭਾ ਵੱਲੋਂ ਗੁਰਦੁਆਰਾ ਸਾਹਿਬ ਰਿਉ ਲਿੰਡਾ ਦੀ ਪ੍ਰਬੰਧਕੀ ਕਮੇਟੀ ਦਾ ਸਭਾ ਨੂੰ ਸਹਿਯੋਗ ਲਈ ਧੰਨਵਾਦ ਕੀਤਾ ਗਿਆ।
ਸਭਾ ਨਾਲ ਜੁੜਨ ਜਾਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਪ੍ਰਧਾਨ ਦਿਲ ਨਿੱਜਰ ਨਾਲ 916-628-2210 ਜਾਂ ਇੰਦਰਜੀਤ ਗਰੇਵਾਲ ਨਾਲ 916-248-1535 ਤੇ ਸੰਪਰਕ ਕੀਤਾ ਜਾ ਸਕਦਾ ਹੈ।
The post ਪੰਜਾਬੀ ਸਾਹਿਤ ਸਭਾ ਵੱਲੋਂ ਪ੍ਰਸਿੱਧ ਗਜ਼ਲਗੋ ਹਰਭਜਨ ਸਿੰਘ ਬੈਂਸ ਦਾ ਸਨਮਾਨ appeared first on Quomantry Amritsar Times.