ਸੈਕਰਾਮੈਂਟੋ/ਹੁਸਨ ਲੜੋਆ ਬੰਗਾ:
ਧਾਰਮਿਕ ਥ੍ਰੀ ਡੀ ਫਿਲਮ ”ਚਾਰ ਸਾਹਿਬਜ਼ਾਦੇ”, ਜੋ ਅੱਜ ਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ, Àਰਲਾਂਡੋ ਗੁਰਦੁਆਰਾ ਸਾਹਿਬ, ਵਾਸ਼ਿੰਗਟਨ ਡੀ ਸੀ ਦੇ ਪ੍ਰਬੰਧਕ ਅਤੇ ਉਘੇ ਬਿਜਨਸਮੈਨ ਬਲਜੀਤ ਸਿੰਘ ਜੌਹਲ ਵੱਲੋਂ ਪੰਜਾਬੀ ਭਾਈਚਾਰੇ ਨੂੰ ਆਪ ਖਰੀਦ ਕੇ ਮੁਫ਼ਤ ਦਿਖਾਈ ਗਈ। ਇਨ੍ਹਾਂ ਦੋ ਦਿਨਾਂ ਲਈ ਟਿਕਟਾਂ ਦੀ ਕੀਮਤ ਕਰੀਬ 10 ਹਜ਼ਾਰ ਡਾਲਰ ਬਣਦੀ ਹੈ। ਇਸ ਮੌਕੇ ਬਲਜੀਤ ਸਿੰਘ ਜੌਹਲ ਨੇ ਦਰਸ਼ਕਾਂ ਨੂੰ ਕਿਹਾ ਕਿ ਜੇਕਰ ਉਹ ਭੇਟਾ ਦੇਣੀ ਚਾਹੁੰਦੇ ਹਨ ਤਾਂ ਉਹ ਗੁਰਦੁਆਰਾ ਸਾਹਿਬ ਨੂੰ ਦੇਣ। ਇਸ ਮੂਵੀ ਨੂੰ ਸੈਂਕੜੇ ਲੋਕਾਂ ਨੇ ਆਪਣੇ ਪਰਿਵਾਰਾਂ ਸਮੇਤ ਦੇਖਿਆ ।ਇਸ ਦੌਰਾਨ Àਰਲਾਂਡੋ ਗੁਰਦੁਆਰਾ ਸਾਹਿਬ ਦੀ ਸੰਗਤ ਨੇ ਵੀ ਆਪਣੇ ਬੱਚਿਆਂ ਨਾਲ ਦੇਖਿਆ। ਬਲਜੀਤ ਸਿੰਘ ਜੌਹਲ ਨੇ ਦਸਿਆ ਕਿ ਵਾਸ਼ਿੰਗਟਨ, Àਰਲਾਂਡੋ ਦੀ ਸਿੱਖ ਸੰਗਤ ਨੇ ਇਸ ਥ੍ਰੀ ਡੀ ਮੂਵੀ ਨੂੰ ਇਕ ਇਤਿਹਾਸਕ ਪਲ ਦਸਿਆ।
The post ਅਮਰੀਕਾ ਦੇ ਬਿਜਨਸਮੈਨ ਬਲਜੀਤ ਸਿੰਘ ਜੌਹਲ ਨੇ ‘ਚਾਰ ਸਾਹਿਬਜ਼ਾਦੇ’ ਫਿਲਮ ਦੋ ਦਿਨ ਮੁਫ਼ਤ ਦਿਖਾਈ appeared first on Quomantry Amritsar Times.