ਸਤਵਿੰਦਰ ਬਿੱਟੀ 3 ਜਨਵਰੀ ਨੂੰ ਲਾਏਗੀ ਸੰਗੀਤਕ ਛਹਿਬਰ
ਫਰੀਮਾਂਟ/ਬਿਊਰੋ ਨਿਊਜ਼:
ਇੱਕੀ ਇੰਟਰਨੈਸ਼ਨਲ ਐਂਟਰਟੇਨਮੈਨਟ ‘ਤੇ ਐਸ ਅਸ਼ੋਕ ਭੌਰਾ ਵਲੋਂ ‘ਪੰਜਾਬ ਲੋਕ ਰੰਗ’ ਤੇ ‘ਪੰਜ ਦਰਿਆ ਡਾਂਸ ਅਕੈਡਮੀ’ ਦੇ ਸਹਿਯੋਗ ਨਾਲ ਨਵੇਂ ਵਰ੍ਹੇ 2015 ਨੂੰ ਜੀ ਆਇਆਂ ਆਖਦਾ ਰੰਗਾ ਰੰਗ ਪ੍ਰੋਗਰਾਮ 3 ਜਨਵਰੀ ਸ਼ਾਮੀਂ 6.00 ਵਜੇ ਸਨੀਵੇਲ ਦੇ ਪ੍ਰਫਾਰਮਿੰਗ ‘ਤੇ ਕਮਿਉਨਿਟੀ ਸੈਂਟਰ ਵਿਚ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਐਸ ਅਸ਼ੋਕ ਭੌਰਾ ਅਨੁਸਾਰ ਪੰਜਾਬ ਦੀ ਪ੍ਰਸਿੱਧ ਲੋਕ ਗਾਇਕਾ ਸਤਵਿੰਦਰ ਬਿੱਟੀ ਗਾਇਕੀ ਦਾ ਮੁੱਖ ਆਕਰਸ਼ਣ ਹੋਵੇਗੀ ਜਦੋਂਕਿ ਸੰਗੀਤ ਗਰੁੱਪ ਆਫ ਕੈਲੇਫੋਰਨੀਆਂ ਦੇ ਅਨੂਪ ਚੀਮਾ, ਤਰਲੋਕ ਸਿੰਘ ,ਅਮਰਜੀਤ ਦੁਲਾਈ ਤੋਂ ਸਿਵਾ ਸੱਤੀ ਪਾਬਲਾ, ਮੰਗਜੀਤ ਮੰਗਾ ‘ਤੇ ਤਰਸੇਮ ਅਟਵਾਲ ਵੀ ਆਪਣੇ ਗੀਤਾਂ ਨਾਲ ਦਰਸ਼ਕਾਂ ਦੇ ਰੂਬਰੂ ਹੋਣਗੇ। ਪ੍ਰੋਗਰਾਮ ਦਾ ਟਾਈਟਲ ਗੀਤ ‘ਜਦੋਂ ਪਿਆ ਛਣਕਾਟਾ ਮੇਰੀ ਵੰਗ ਦਾ’ ਸੁਰ ਸਰਤਾਜ ਜੇਤੂ ਗਾਇਕਾ ਮਨਦੀਪ ਕੌਰ ਮਾਛੀਵਾੜਾ ਨੇ ਗਾਇਆ ਹੈ। ਪੰਜਾਬ ਤੋਂ ਆਈ ਸੁਰੀਲੀ ਕੁੜੀ ਜੋਤ ਰਣਜੀਤ ਦਿਲਕਸ਼ ਪਹਿਰਾਵੇ ਵਿਚ ਢੱਡ ‘ਤੇ ਵਾਰ ਗਾ ਕੇ ਪ੍ਰੋਗਰਾਮ ਦਾ ਆਗਾਜ਼ ਕਰੇਗੀ। ਬਲਜੀਵਨ, ਵਿਜੈ ਤੇ ਜਸਵਿੰਦਰ ਧਨੋਆ ਦੀਆਂ ਸਕਿੱਟਾਂ ਦੀ ਪੇਸ਼ਕਾਰੀ ਹੋਵੇਗੀ ਤੇ ਸੰਚਾਲਨ ਵੱਖਰੇ ਅੰਦਾਜ ਵਿਚ ਤਾਇਆ ਨਾਜਰ, ਜਾਗਰ ਤੇ ਤਾਈ ਪ੍ਰੀਤੋ ਕਰਨਗੇ। ਬਿੱਟੀ ਦੇ ਖੁੱਲ੍ਹੇ ਅਖਾੜੇ ਵਰਗੇ ਸੰਗੀਤਕ ਮਹੌਲ ਵਿਚ ਗਿੱਧਾ ਵੀ ਧਿਆਨ ਖਿੱਚੇਗਾ। ਸਮੁੱਚੇ ਪ੍ਰੋਗਰਾਮ ਨੂੰ ਗਲੋਬਲ ਪੰਜਾਬ ਟੀ ਵੀ ਚੈਨਲ ਵਲੋਂ ਜਗਦੇਵ ਭੰਡਾਲ ਤੇ ਰਾਹੁਲ ਐਸ ਕੁਮਾਰ ਦੀ ਅਗਵਾਈ ਹੇਠ ਰਿਕਾਰਡ ਕਰਕੇ ਵਿਖਾਇਆ ਜਾਵੇਗਾ। ਵਧੇਰੇ ਜਾਣਕਾਰੀ ਲਈ ਪਾਲੀ ਧਨੌਲਾ 408-661-5879 ਜਾਂ ਮਨਵੀਰ ਨਾਲ 510 695 4836 ਤੇ ਸੰਪਰਕ ਕੀਤਾ ਜਾ ਸਕਦਾ ਹੈ।
The post ‘ਛਣਕਾਟਾ ਵੰਗਾਂ ਦਾ’ ਪ੍ਰੋਗਰਾਮ ਸਨੀਵੇਲ ‘ਚ appeared first on Quomantry Amritsar Times.